ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੧)

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ॥ ਇਕਦੁ ਇਕਿ ਚੜਦੀਆ ਕਉਣੁ ਜਾਣੈ ਮੇਰਾ ਨਾਉ ਜੀਉ॥ ਜਿਨੀ ਸਖੀ ਸਹੁ ਰਾਵਿਆ ਸੋ ਅੰਬੀ ਛਾਵੜੀਏਹਿ ਜੀਉ॥ ਸੇ ਗੁਣ ਮੰਦੁ ਨ ਆਵਨੀ ਹਉ ਕੇ ਜੀ ਦੋਸ ਧਰੇਉ ਜੀਉ॥ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ॥ ਇਕਤੁ ਲ ਨ ਅੰਬੜਾ ਹਉ ਸਚ ਕੁਰਬਾਣੈ ਤੇਰੈ ਜਾਉ ਜੀਉ॥ ਸੁਇਨਾ ਰੁਪਾ ਰੰਗਲਾ ਮੋਤੀ ਤੇ ਮਾਣਿਕ ਜੀਉ॥ ਸੇ ਵਸਤੁ ਸਹਿ ਦਿਤੀਆ ਮੈਂ ਤਿਨ ਸਿਉ ਲਾਇਆ ਚਿਤੁ ਜੀਉ॥ ਮੰਦਰ ਮਿਟੀ ਸੰਦੜੇ ਪਥਰ ਤੇ ਰਾਸਿ ਜੀਉ॥ ਹਉ ਏਨੀ ਟੋਲੀ ਭੂਲੀਅਸ ਤਿਸ ਕੰਤ ਨ ਬੈਠੀ ਪਾਸਿ ਜੀਉ। ਅੱਬਰਿ ਕੁੰਜਾ ਕੁਰਲੀਆ ਬਗ ਬਹਿਠੇ ਆਇ ਜੀਉ॥ ਸਾਧਨ ਚਲੀ ਸਾਹੁਰੇ ਕਿਆ ਮੁਹੁ ਦੇਸੀ ਅਗੇ ਜਾਇ ਜੀਉ॥ ਸਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ॥ਤੇਸਹ ਨਾਲਹੁ ਮੁਤੀਅਸੁ ਦੁਖਾ ਕੁ ਧਰੀਆਸੁ ਜੀਉ॥ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿਜੀਉ॥ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿਜੀਉ॥੧॥

ਤਬਿ ਗੁਰੂ ਬਾਬਾ ਵਾਹਵਾਹ’ ਕਰਿ ਉਠਿਆ। ਤਬ ਨੁਰਸਾਹ ਭੀ ਮੰਤ੍ਰ ਜੰਡ ਕਰਿ ਕਰਿ ਥਕੀ, ਕਿਛੁ ਹੋਵੈ ਨਾਹੀ, ਤਾ ਹੁਕਮੁ ਕੀਤੋਸੁ, ਸੋ ਗੁਨਹੁ ਪਾਇਆ*। ਮੁਹੋਤਾ ਲੈ ਕਰਿ ਰਹੀ। ਢੋਲਕੀਆਂ ਭੀ ਖੜੀਆਂ ਹੋਈਆਂ, ਲਗੀਆਂ ਨਚਣਿ ਗਾਵਣਿ। ਤਬਿ ਬਾਬੇ ਆਖਿਆ, “ਮਰਦਾਨਿਆ! ਰਬਾਬ ਵਜਾਇ। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਸੀ ਰਾਗੁ ਕੀਤਾ | ਮਃ ੧॥ ਬਾਬੇ ਸਬਦੁ ਉਠਾਇਆਂ:ਆਸਾ ਮਹਲਾ ੧॥ ਤਾਲ ਮਦੀਰੇ ਘਟ ਕੇ ਘਾਟ ਵੀ ਦੋਲਕ ਦੁਨੀਆ ਵਾਜਹਿ ਵਾਜ॥ ਨਾਰਦੁ ਨਾਚੇ ਕਲਿਕਾ ਭਾਉ॥ ਜਤੀ ਸਤੀ ਕਹ ਰਾਖਹਿ ਪਾਉ॥੧॥ ਨਾਨਕ ਨਾਮ ਵਿਟਹੁ ਕੁਰਬਾਣੁ॥ ਅੰਧੀ ਦੁਨੀਆ ਸਾਹਿਬੁ ਜਾਣੁ॥੧॥ ਰਹਾਉ॥ ਗੁਰੂ ਪਾਸਹੁ ਫਿਰਿ ਚੇਲਾ ਖਾਇ॥ ਤਾਮਿ ਪਰੀਤਿ ਵਸੈ ਘਰਿ ਆਇ॥ ਜੇਸਉ ਵਰਿਆ ਜੀਵਣ ਖਾਣੁ॥ ਖਸਮ ਪਛਾਣੇ ਸੋ ਦਿਨ ਪਰਵਾਣੁ॥੨॥ ਦਰਸਨਿ ਦੇਖਿਐ ਦਇਆ ਨ ਹੋਇ॥ਲਏ ਦਿਤੇ ਵਿਣੁ ਰਹੈ ਨ ਕੋਇਰਾਜਾ ਨਿਆਉ ਕਰੇ ਹਥਿ ਹੋਇ॥ ਕਹੈ ਖੁਦਾਇ ਨ ਮਾਨੈ ਕੋਇ॥ ੩॥ ਮਾਣਸ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫਰਮਾਨੁ॥ ਗੁਰ ਪਰਸਾਦਿ ਜਾਣੇ ਮਿਹਮਾਨੁ॥ ਤਾ ਕਿਛੁ ਦਰਗਹ ਪਾਵੈ ਮਾਨੁ॥੪॥


*ਪਾਠਾਂ ਪਇਆ। ਪਾਠਾਂ “ਮਹਤ | ਇਹ ਵੀ ਲਿਖਾਰੀ ਦੀ ਭੁੱਲ ਹੈ ਜੋ ਵਲੈਤੀ ਨੁਸਖੇ ਵਿਚ ਪਾਠ ਰਾਗ ਸੀ ਰਾਗੁ' ਲਿਖਿਆ ਹੈ ਪਰ ਹਾਬਾ ਨ: ਵਿਚ ਪਾਠ ਹੈ 'ਰਾਗ ਆਸਾ ਤੇ ਸ਼ੁਧ ਰਾਗ ਆਸਾ ਹੀ ਹੈ। '