ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਤਬਿ ਗੁਰੂ ਬਾਬੇ ਸਲੋਕ ਦਿੱਤਾ:-

ਮਃ ੧॥ਗਲ ਅਸੀ ਚੰਗੀਆ ਆਚਾਰੀ ਬੁਰੀਆਹ॥ਮਨਹੁ ਕੁਸੁਧਾ ਕਾਲੀਆ, ਬਾਹਰਿ ਚਿਟਵੀਆਹ।। ਰੀਸਾ ਕਰਹਿਤਿਨਾੜੀਆ ਜੋ ਸੇਵਹਿ ਦਰੁਖੜੀਆਹ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥ ਹੋਦੈ ਤਾਣਿ ਨਿਤਾਣੀਆਂ ਰਹਹਿ ਨਿਮਾਣੀਆਹ॥ਨਾਨਕ ਜਨਮੁ ਸਕਾਰਥਾ ਜੇ ਤਿਨਕੇ ਸੰਗਿ ਮਿਲਾਹ॥੨॥

ਜਬਿ ਗੁਰੂ ਬਾਬੇ ਏਹੁ ਸਲੋਕੁ ਬੋਲਿਆ, ਤਬਿ ਨੂਰਿਸਾਹੁ ਕਹਿਆ, ਜੋ ਮਾਇਆ ਨਾਲਿ ਮੋਹਉ'। ਤਾਂ ਅਨੇਕ ਪਰਕਾਰ ਕੀ ਮਾਇਆ ਲੈ ਲੈ ਆਈਆ॥ ਮੋਤੀ, ਹੀਰੇ, ਜਵਾਹਰ, ਸੁਇਨਾ, ਰੂਪਾ, ਗੁਲੀ, ਕਪੂਰ, ਕਪੜੈ, ਜੋ ਕੁਛ ਭਲੀ ਵਸਤੁ ਮੀ ਸੋ ਆਣਿ ਆਗੈ ਰਾਖੀ। ਤਬਿ ਬੇਨਤੀ ਲਗੀਆ ਕਰਣਿ, “ਜੀ! ਕਛੁ ਤਮਾ* ਲੇਵਹੁ। ਤਬਿ ਗੁਰੂ ਬਾਬੇ ਆਖਿਆ 'ਮਰਦਾਨਿਆ! ਰਬਾਬ ਵਜਾਇ'॥ ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਤਿਲੰਗ ਕੀਤਾ, ਸਬਦੁ ਮਃ ੧॥

ਤਿਲੰਗ ਮਃ ੧॥ ਇਆਨੜੀਏ ਮਾਨੜਾ ਕਾਇ ਕਰੇਹਿ॥ ਆਪਨੜੈ ਘਰਿ | ਹਰਿ ਰੰਗੋ ਕੀ ਨ ਮਾਣੇਹਿ ॥ਸਹੁ ਨੇੜੈ ਧਨ ਕਮਲੀਏ ਬਾਹਰੁ ਕਿਆ ਢੂਢੇਹਿ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵਕਾ ਕਰਿ ਸੀਗਾਰੋ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ॥ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ॥ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ॥ ਜਾਕੇ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ।। ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ॥ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰ ਕੈਸੀ ਚਤੁਰਾਈ॥ਸਹੁ ਨਦਰਿ ਕਰਿ ਦੇਖੈ ਸੋ ਦਿਨ ਲੇਖੈ ਕਾਮਣਿ ਨਉ ਨਿਧਿ ਪਾਈ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ॥ ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ॥੪॥੨॥੪॥

ਤਬਿ ਗੁਰੁ ਕੀ ਪੈਰੀ ਆਇ ਪਈਆ। ਗਲ ਵਿਚ ਪਲਾ ਪਾਇ ਕਰਿ ਖੜੀਆਂ ਹੋਈਆਂ | ਆਖਣਿ ਲਗੀਆ, “ਅਸਾਡੀ ਗਤਿ ਕਿਉ ਕਰਿ ਹੋਵੈ? ਅਤੇ


*ਪਾਠਾਂਤ੍ਰ 'ਤੁਮ' ਬੀ ਹੈ।