ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੩)

ਇਸ ਕਿਅਹੁ ਸਿਰਹੁ ਘੜਾ ਕਿਉ ਕਰਿ ਉਤਰੇ? ਤਬਿ ਗੁਰੂ ਬਾਬੇ ਆਖਿਆ, ਵਾਹਿਗਰ ਕਰਿਕੇਇਸ ਦਿਅਹੁ ਸਿਰਹੁ ਘੜਾ ਉਤਾਰਹੁ।ਅਤੇ ਤੁਸਾਡੀ ਭੀ ਗਤ ਹੋਵੇਗੀ, ਤਸੀ ਗੁਰੂ ਗੁਰੂ ਜਪਹੁ’। ਤਬਿ ਓਹੁ ਆਇ ਪੈਰੀ ਪਈਆਂ ਨਾਉ ਧਰੀਕ ਸਿਖਣੀਆਂ ਹੋਈਆਂ॥ ਬੋਲਹੂ ਵਾਹਿਗੁਰੂ॥

੨੪. ਕਲਿਜੁਗ.

ਤਬਿ ਬਾਬਾ ਓਥਹੁ ਰਵਦਾ ਰਹਿਆਜਾਂਦਾ ਜਾਂਦਾ ਉਦਿਆਨ ਵਿਚ ਗਇਆ, ਜਾਇ ਬੈਠਾ। ਤਬਿ ਪਰਮੇਸਰਿ ਕੀ ਆਗਿਆ ਨਾਲਿ ਕਲਿਜੁਗ ਛਲਣਿ ਕਉ ਆਇਆ | ਆਇ ਰੂਪ ਧਾਰਿਓਸੁ,ਤਬਿ ਬਾਬਾ ਦੇਖੈ ਤਾਂ ਅੰਧੇਰੀ ਬਹੁਤ ਆਈ+, ਨੂੰ ' ਦਰਖਤ ਲਗੇ ਉਡਣਿ। ਤਬਿ ਮਰਦਾਨਾ ਬਹੁਤ ਭੇਮਾਨੁ ਹੋਆ, ਆਖਿਓਸੁ, “ਜੀਉ ਪਾਤਿਸ਼ਾਹ! ਆਣਿ ਉਜਾੜਿ ਵਿਚ ਪਾਇ ਮਾਰਿਓ, ਗੋਰ ਖਫਣਹ ਭੀ ਗਏ।ਤਬ ਗੁਰੁ ਬਾਬੇ ਕਹਿਆ, “ਮਰਦਾਨਿਆ!ਕਾਹਲਾ ਹੋਹੁ ਨਾਹੀ।ਤਬਿ ਮਰਦਾਨੇ ਆਖਿਆ, ਅਜ ਤੋੜੀ ਏਡਾ ਹੋਆ ਹਾਂ; ਇਹੁ ਬਲਾ ਤਾਂ ਨਾਹੀ ਠਾਠੀ, ਜੁ ਇਹੁ ਕਿ ਆਇਆ ' ਹੈ ਅਸਾਡੇ ਜੀਅੜੇ ਤਾਂਈ?’ਤਬਿ ਅਗਨਿ ਕਾ ਰੂਪੁ ਦਿਖਾਲਿਆ। ਜੋ ਧੂੰਆਂ ਚਉਨ੍ਹਾਂ ਧਿਰਾਂ ਤੇ ਉਠਿਆ, ਚਾਰੇ ਕੁੰਡਾਂ ਅਗਨਿ ਹੋਈਆਂ। ਤਬਿ ਮਰਦਾਨਾ ਮੁਹੁ ਢਕਿਕੇ ਪੈ ਚਹਿਆ | ਆਖਿਓਸੁ, “ਜੀਵਣਾ ਰਹਿਆ। ਤਬਿ ਫੇਰਨ ਪਾਣੀ ਕਾ ਰੂਪੁ ਹੋਆ। ਘਟਾਂ ਬੰਨਿ ਆਇਆ। ਲਗਾ ਬਰਸਣਿ ਪਾਣੀ | ਪਰੁ ਬਾਬੇ ਦੂਰਿ ਪਵੈ। ਤਬਿ ਗੁਰੂ ਕਹਿਆ, “ਮਰਦਾਨਿਆ! ਮੁਹੁ ਉਘਾਤੂ, ਉਠਿ ਬੈਠ, ਰਬਾਬ ਵਜਾਇ। ਤਬਿ ਮੰਰਦਾਨਾ ਉਠਿ ਬੈਠਾ। ਰਬਾਬ ਵਜਾਇਓਸੁ॥ ਰਾਗੁ ਮਾਰੂ ਕੀਤਾ, ਬਾਬੇ ਸਬਦੁ ਉਠਾਇਆ:ਮਾਰੂ ਮਹਲਾ 5 ਘਰੁ ੨ ll

ਡਰਪੈ ਧਰਤਿ ਅਕਾਸੁ ਨਿਖੜਾ ਸਿਰ ਉਪਰਿ ਅਮਰੁਕਰਾਰਾ॥ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ ਬਿਚਾਰਾ॥ ੧॥ ਏਕਾ ਨਿਰਭਉ ਬਾਤ ਸੁਨੀ 11 ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ॥੧॥ ਰਹਾਉ॥ ਦੇਹ ਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥ਲਰ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ॥ ੨॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ਛਲ ਬਪੁਰੀ ਇਹਕਉਲਾ


*ਪਾਠਾਂ ਕਹਿ ਕੇ ਹੈ। ਹਾ ਬਾ: ਨੁ: ਦਾ ਪਾਠ ਹੈ ਸਿਖਣੀਆਂ।

ਤਦ ਬਾਬਾ...ਤੋਂ...ਬਹੁਤ ਆਈ ਤਕ ਹਾ ਬਾਨ ਦਾ ਪਾਠ ਹੈ। ਵਲੈਤਾਂ ਨੁਸਖੇ ਵਿਚ ਪਾਠ ਐਉਂ ਹੈ: ਅੰਧੀ ਹੋਇ'। Aਫੇਰ ਪਦ ਹਾ ਬਾ: ਨੁਸਖੇ ਦਾਹੈ। Bਇਹ ਸਬਦ ਪੰਚਮ ਗੁਰੂ ਜੀ ਦਾ ਹੈ ਲਿਖਾਰੀ ਦੀ ਕੁੱਲ ਹੈ ਜੋ ਅਸਲ ਪੋਥੀ ਵਿਚ 'ਮਹਲਾ ੧' ਲਿਖਿਆ ਹੈ।