ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

' ( ੪੪ ) ਡਰਪੈ ਅਤਿ ਡਰਪੈ ਧਰਮ ਰਾਇਆ॥੩॥ ਸਗਲ ਸਮਗੀ ਡਰਹਿ ਬਿਆਪੀ " ਬਿਨੁ ਡਰ ਕਰਣੇ ਹਾਰਾ il ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ · · ਦਰਬਾਰਾ ॥੪॥੧॥ ਤਬਿ ਦੈਤ ਕਾ ਰੂਪੁ ਧਾਰਿ ਆਇਆ|ਚੋਟੀ ਆਸਮਾਨ ਨਾਲ ਕੀਤੀਆਸੁ ॥ ਜਿਉ ਜਿਉ ਨੇੜੈ ਆਵੈ, ਤਿਉ ਤਿਉ ਘਟਦਾ ਜਾਵੈਤਬ ਮਨੁਖ ਕਾ-ਸਰੂਪ ਕਹਿਕੇ ਆਇਆ*। ਹਥਿ ਜੋੜਿ ਕਰ ਖੜਾ ਹੋਆ॥ਤਬਿ ਬਾਬੇ ਪੁਛਿਆ, 'ਭਾਈ! ਤੂੰ ਕੌਣ ਹੈਂ ?” ਤਬ ਉਨ ਆਖਿਆ, “ਜੀ ! ਮੈਨੂੰ ਤੂ ਨਾਹੀ ਜਾਣਦਾ ? ਮੈਂ ਕਲਿਜੁਗ ਹਾਂ, ਅਰ ਤੇਰੇ ਮਿਲਨੇ ਨੂੰ ਆਇਆ ਹਾਂ ਤੂੰ ਕਰਤੇ ਪੁਰਖ ਕਾ ਵਜੀਰ ਹੈਂ । ਤਬਿ ਬਾਬੇ ਨੂੰ ਨਿਮਸਕਾਰ ਕੀਤੀ। ਆਖਿਓਸੁ, “ਜੀ ਕਿਛੁ ਮੈਡੇ ਲੇਹੁ, ਮੇਤੇ ਵਚਨਿ ਚਲੁ ॥ ਤਬਿ ਗੁਰੁ ਬਾਬੇ ਪੁਛਿਆ, 'ਤੋਂ ਪਾਸ ਕਿਆ ਹੈ ?' ਤਾਂ ਕਲਿਜੁਗ ਆਖਿਆ, ਮੇਰੇ ਪਾਸਿ ਸਭੁ ਕਿਛੁ ਹੈ;ਜੇ ਅਖਹੁ ਤਾਂ ਮੋਤੀਆਂ ਦੇ ਮੰਦਰ ਉਸਾਰਹ,ਅਤੇ ਰਤਨਾਂ ਕਾ ਲਾਲਾਂ ਦਾ ਜੜਾਉ ਕਾਰਾਂ, ਅਗਰਚੰਦਨ ਕਾ ਲੇਪੁ ਦੇਵਾਂ ਤਬਿ ਗੁਰੂ ਬੋਲਿਆ, ਸਬਦੁ ਰਾਗੁ ਸੀ ਰਾਗੁ ਵਿਚਿ:- ਰਾਗੁ ਸਿਰੀ ਰਾਗੁ ਮਹਲਾ ਪਹਿਲਾ ਘਰੁ ੧ ॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੁਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ ਤਬਿ ਫਿਰਿ ਕਲਿਜੁਗਿ ਆਖਿਆ, 'ਜੋ ਜੀ ਜਵੇਹਰਾ ਦੀ ਧਰਤੀ ਕਰਾਂ, ਅਰੁ ਲਾਲਾਂ ਦਾ ਜੜਾਉ ਕਰਹਾਂ, ਇੰਦਰ ਦੀਆਂ ਮੋਹਣੀਆਂ ਲੈ ਆਵਾਂ । ਤਬਿ ਗੁਰੂ ਜੀ ਪਉੜੀ ਦੂਜੀ ਅਖੀ: ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲਜੜਾਉ॥ਮੋਹਣੀ ਮੁਖਿਮਣੀ ਸੋਹੈ ਕਰੇ ਰੰਗਿ ਪਸਾਉ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥ ਤਬਿ ਕਲਜੁਗਿ ਕਹਿਆ, 'ਜੋ ਜੀ ਏਹੁ ਬੀ ਨਾਹੀ ਲੈਂਦਾ ਤਾਂ ਸਿਧਿ ਲੈ ਜੋ ਰਿਧ ਆਵੇ, ਅਤੇ ਗੁਪਤ ਧਰਤੀ ਵਿਚ ਚਲੁ, ਅਰੁ ਹਜਾਰ ਕੋਹਾਂ ਜਾਇ ਪ੍ਰਗਟ ਹੋਇ । ਤਬਿ ਗੁਰੁ ਪਉੜੀ ਤੀਜੀ ਆਖੀ : ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੩॥ ਤਬਿ ਕਲਜੁਗਿ ਆਖਿਆ, “ਕਛੁ ਲੇਵਹੁ,ਸੁਲਤਾਨ ਹੋਵਹੁ,ਰਾਜੁ ਕਰਹੁ ॥ ਤਬਿ ਗੁਰੂ ਚਉਥੀ ਪਉੜੀ ਕਹੀ :

  • ਮਨਖ”ਤੋਂ”ਆਇਆ ਤਕ ਦਾ ਪਾਠ ਹਾਂ: ਬਾ: ਨ: ਦਾ ਹੈ । ਤਬ ਬਾਬੇ”ਤੋਂ”ਨਿਮਸਕਾਰ ਕੀਤੀਤਕ ਦਾ ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।

Digitized by Panjab Digital Library | www.panjabdigilib.org