ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੫)

ਸੁਲਤਾਨਹੋਵਾ ਮੇਲਿ ਲਸਕਰ ਤਖਤਿ ਰਾਖਾਪਾਉ॥ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੪॥੧॥

ਤਬਿ ਕਲਜੁਗ ਪਰਦੱਖਣਾ ਕੀਤੀ, ਆਇ ਪੈਰੀ ਪਇਆ | ਆਖਿਓਸੁ, ਜੀ, ਮੇਰੀ ਗਤਿ ਕਿਉਂ ਕਰਿ ਹੋਵੇ? ਤਬਿ ਗੁਰੁ ਨਾਨਕ ਆਖਿਆ, “ਮੇਰਾ ਸਿਖੁ ਕੋਟ ਮਧੇ ਕੋਈ ਹੋਵੇਗਾ; ਤਿਸਦਾ ਸਦਕਾ ਤੇਰੀ ਗਤਿ ਹੋਵੈਗੀ। ਤਬਿ ਕਲਿਜੁਗੁ ਪੈਰੀ ਪਇਆ | ਬਾਬੈ ਵਿਦਾ ਕੀਤਾ। ਬੋਲਹੁ ਵਾਹਿਗੁਰੂ।

੨੫. ਕੀੜ ਨਗਰ.

ਗੁਰੂ ਅਤੇ ਮਰਦਾਨਾ ਰਵਦੇ ਰਹੈ, ਆਇ ਕੀ ਨਗਰੀ ਪ੍ਰਗਟੇ। ਜਾਂ ਦੇਖੋ ਤਾਂ ਰੁਖੁ ਬਿਰਖ ਸਭ ਸਿਆਹੁ ਨਦਰਿ ਆਵੇ, ਧਰਤੀ ਸਾਰੀ। ਤਬਿ ਮਰਦਾਨਾ ਬਹੁਤ ਭੇਮਾਨੁ ਹੋਆ, ਦੇਖਿ ਕਰਿ ਆਖਿਓਸੁ, ਜੀ ਇਥੋਂ ਚਲੀਏ, ਏਡਾ ਕਾਲਾਂ ਅਸਾਂ ਕਦੇ ਨਾਹੀ ਡਿਠਾ, ਇਸੁ ਕਾਲੇ ਤੇ ਚਾਲੁ। ਤਬਿ ਗੁਰੂ ਬਾਬੇ ਆਖਿਆ, ਮਰਦਾਨਿਆ! ਇਨ ਕੀ ਪਾਤਿਸਾਹੀ ਹੈ, ਭਾਵੇਂ ਕੋਈ ਸਉ ਜੰਗਲ ਵਿਚਿ ਜਾਉ, ਜੇ ਕੋਈ ਜਾਨਾਵਰ ਦਾ ਬੱਚਾ ਪੈਦਾ ਹੋਵੇ ਤਾਂ ਖਾਇ ਜਾਵਨ, ਅਤੇ ਜੇ ਕਿਸੇ ਸਪ ਦਾ ਆਂਡਾ ਪੈਦਾ ਹੋਵੇ ਤਾਂ ਖਾਇ ਜਾਵਨਿ, ਪਰੁ ਤੇਰੈ ਨੇੜੈ ਕੋਈ ਨਾਹੀ ਆਂਵਦਾ। ਤਬਿ ਮਰਦਾਨੇ ਅਰਜ ਕੀਤੀ, ਆਖਿਓਸੁ, ਜੀ ਕਦੇ ਇਥੇ ਕੋਈ ਆਇਆਂ ਭੀ ਹੈ? ਤਬਿ ਬਾਬੇ ਆਖਿਆ, “ਮਰਦਾਨਿਆਂ! ਇਕ ਦਿਨਿ ਇਕੁ ਰਾਜਾਂ ਚੜਿਆ ਥਾ, ਬਾਨਵੈ ਖੂਹਣੀ ਲਸਕਰੁ ਲੈਕਰ, ਇਕ ਰਾਜੇ ਉਪਰ ਚੜਿਆ ਥਾ, ਸੋ ਇਤ ਧਰਤੀ ਆਇ ਨਿਕਲਿਆ, ਤਬ ਇਕ ਕੀੜੀ ਜਾਇ ਮਿਲੀ, ਤਾਂ ਆਖਿਓਸ-ਹੋ ਰਾਜਾ! ਇਤੁ ਰਾਹਿ ਚਾਲੁ ਨਾਹੀਂ ਅਤੇ ਜੇ ਚਲਦਾ ਹੈ, ਤਾਂ ਮੇਰੀ ਰਜਾਇ ਵਿਚ ਚਾਲੁ-, ਤਬੁ ਰਾਜੇ ਪੁਛਿਆ-ਤੇਰੀ ਕਿਆ ਰਜਾਇ ਹੈ?- ਤਬੁ ਕੀੜੀ ਕਹਿਆ -ਹੋ ਰਾਜਾ! ਮੇਰੀ ਏਹ ਰਜਾਇ ਹੈ, ਜੋ ਮੇਰੀ ਰੋਟੀ ਖਾਇ ਕਰਿ ਜਾਹਿ- ਤਬਿ . ਰਾਜੇ ਕਹਿਆ-ਮੈਂ ਬਾਵਨਿ ਖੂਹਣੀ ਕਾ ਰਾਜਾ ਹਾਂ, ਮੈਂ ਤੇਰੀ ਰੋਟੀ ਕਿਉਂ ਕਰਿ ਖਾਵਾਂ- 1 ਤਬ ਕੀ ਕਹਿਆ, ਰਾਜਾ ਨਾਹੀ ਤਾਂ ਜੂਝ ਕਰਕੇ ਜਾਹੈ- ਤਬਿ ਰਾਜੈ ਕਹਿਆ-ਭਲਾ ਹੋਵੈ ਕੀੜੀ- ਹੋ ਮਰਦਾਨਿਆਂ! ਤਬਿ ਰਾਜਾ ਜੁਧੁ ਲਗਾ ਕਰਣਿ ਬਾਵਨਿ ਖੂਹਣੀ ਲੇਕਰਿ ਕੀ ਸਾਥਿ। ਤਬ ਇਕਨ ਕੀੜੀ ਹੁਕਮ ਕੀਤਾ ਕੀੜੀਆਂ ਤਾਈਂ-ਜਾਇ ਕਰਿ ਬਿਖੁ ਲੇਆਵਹੁ-ਤਬਿ ਕੀੜੀਆਂ ਗਈਆਂ, ਪਿਆਲੂ ਤੇ ਬਿਖੁ ਮੁਹੁ ਭਰਿ ਲੇ ਆਈਆਂ। ਜਿਸ ਕਉ ਲਾਇਨ ਸੋ ਸੋਅਹੁ ਹੋਇ ਜਾਇ। ਹੋ ਮਰਦਾਨਿਆਂ! ਬਾਵਨ ਖੁਹਣੀ ਲਸਕਰੁ ਸਭੋ ਮੁਆ, ਪਰਮੇਸਰ ਕੀ ਆਗਿਆ ਸਾਥ, ਤਬਿ ਇਕੋ ਰਾਜਾ ਰਹਿਆ। ਤਬਿ ਓਹੁ ਕੀੜੀ ਗਈ,


  • ਪਤਾਲ। † ਸੁਆਹ।