ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੦)

ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥੪॥੧॥ ਤਬਿ ਬਾਬਾ ਬੋਲਿਆਂ ਸਬਦੁ ਰਾਗੁ ਸੂਹੀ ਵਿਚ ਮਃ ੧

ਸੁਚਜੀ॥ ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ॥ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ॥ ਭਾਣੇ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸ ਜੀਉ॥ਭਾਣੇ ਭਵਜਲੁ ਲੰਘੀਐ ਭਾਣੇ ਮੰਝਿ ਭਰੀਆਸਿ ਜੀਉ॥ਭਾਣੈ ਸੋ ਸਹੁ ਰੰਗੁਲਾਸਿਫਤਿ ਰਤਾ ਗੁਣਤਾਸਿ ਜੀਉ॥ਭਾਣੇ ਸਹੁ ਭੀਹਾਵਲਾ ਹਉ ਆਵਣ ਜਾਣਿ ਮੁਈਆਸਿ ਜੀਉ॥ ਤੂ ਸਹੁ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ॥ ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ॥ ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ॥ ੨॥

ਤਬਿ ਬਾਬਾ ਅਤੇ ਸੇਖ ਫਰੀਦੁ ਦੁਇ ਏਕ ਰਾਤਿ ਇਕਠੇ ਰਹੇ ਜੰਗਲ ਵਿਚਿ। ਤਬਿ ਇਕੁ ਬੰਦਾ ਖੁਦਾਇ ਦਾ ਆਇ ਨਿਕਲਿਆ। ਉਹ ਦੇਖਿ ਕਰਿ ਘਰਿ ਉਠਿ ਗਇਆ। ਤਬ ਏਕ ਤਬਲਜ* ਦੁਧ ਕਾ ਭਰ ਕੇ ਲੈ ਆਇਆ, ਵਿਚਿ ਚਾਰਿ ਮੁਹਰਾਂ ਪਾਇ ਕਰਿ, ਪਿਛਲੀ ਰਾਤ ਨੂੰ ਲੈ ਆਇਆ। ਤਬਿ ਸੇਖ ਫਰੀਦ ਆਪਣਾ ਬਖਰਾ ਪਾਇ ਲਇਆ,ਅਤੇ ਗੁਰੂ ਦਾ ਬਖਰਾ ਰਖਿ ਛਡਿਉਸ॥ ਤਬ ਸੇਖ ਫਰੀਦ ਬੋਲਿਆ:-

ਸਲੋਕੁ॥ ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ॥ ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥ ੧੧੨॥

ਤਬਿ ਬਾਬੇ ਜਬਾਬੁ ਦਿਤਾ

ਸਲੋਕੁ॥ ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ। ਇਕ ਜਾਰੀਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ॥੧॥

ਤਬਿ ਬਾਬਾ ਬੋਲਿਆ, 'ਸੇਖ ਫਰੀਦਾ! ਇਸੁ ਦੁਧ ਵਿਚਿ ਹਾਥੁ ਫੇਰਿ ਕਰਿ ਦੇਖੁ ਕਿਆ ਹੈ। ਜਾਂ ਸੇਖੁ ਫਰੀਦੁ ਦੇਖੋ ਤਾਂ ਮੁਹਰਾਂ ਚਾਰਿ ਅਨਿ, ਤਬਿ ਉਹ ਬਲਬਾਜੁ ਛੋਡਿ ਕਰਿ ਚਲਦਾ ਰਹਿਆ। ਤਬ ਗੁਰੂ ਬੋਲਿਆ ਸਬਦੁ ਰਾਗ ਤੁਖਾਰੀ ਛੰਤ ਮਃ ੧:-

ਪਹਿਲੇ ਪਹਤੇ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ॥ ਵਖਰੁ ਰਾਖ ਮੁਈਏ ਆਵੈ ਵਾਰੀ ਰਾਮ॥ ਵਾਰੀ ਆਵੈ ਕਵਣੁ ਜਗਾਵੇ ਸੂਤੀ ਜਮ ਰਸੁ


*ਹੇਠੋਂ ਤੰਗ ਉਤੋਂ ਚੌੜਾ ਇਕ ਤਰ੍ਹਾਂ ਦਾ ਕਟੋਰਾ। ਹਿੱਸਾ।

ਸਲੋਕ ਸੇਖ ਫਰੀਦ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਨੇਵਾਰ ਸਿਰੀ ਰਾਗੁ ਵਿਚ ਪਹਿਲੀ ਪਾਤਸ਼ਾਹੀ ਦਾ ਸਲੋਕ ਹੈ।