ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੩)


ਫਰੀਦੁ ਆਖਿਆ, “ਚੰਗਾ ਹੋਵੈ ਜੀ! ਤਬਿ ਸੇਖ ਫਰੀਦੁ ਵਿਦਾ ਹੋਆ, ਗਲੇ ਵਿਚਿ ਲਾਗਿ ਮਿਲੇ;ਤਬ ਗੁਰੂ ਬਾਬਾ ਬੋਲਿਆ ਸਬਦੁ ਰਾਗੁ ਸਿਰੀ ਰਾਗੁ ਵਿਚਿ ਮਃ੧॥:

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥ ਮਿਲਿ ਕੈ ਕਰਹ
ਕਹਾਣੀਆ ਸੰਮ੍ਰਥ ਕੰਤ ਕੀਆਹ॥ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ
ਅਸਾਹ॥ ੧॥ ਕਰਤਾ ਸਭੁ ਕੋ ਤੇਰੈ ਜੋਰਿ॥ ਏਕੁ ਸਬਦੁ ਬੀਚਾਰੀਐ ਜਾ ਤੂ
ਤਾ ਕਿਆ ਹੋਰਿ॥੧॥ ਰਹਾਉ॥ ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ
ਕਿਨੀ ਗੁਣੀ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ਪਿਰੁ ਰੀਸਾਲੁ
ਤਾ ਮਿਲੈ ਜਾ ਗੁਰਕਾ ਸਬਦੁ ਸੁਣੀ॥੨॥ ਕੇਤੀਆ ਤੇਰੀਆ ਕੁਦਰਤੀ ਕੇਵਡ
ਤੇਰੀ ਦਾਤਿ॥ ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥ ਕੇਤੇ ਤੇਰੇ
ਰੂਪ ਰੰਗ ਕੇਤੇ ਜਾਤਿ ਅਜਾਤਿ॥੩॥ ਸਚੁ ਮਿਲੈ ਸਚੁ ਊਪਜੈ ਸਚ ਮਹਿ
ਸਾਚਿ ਸਮਾਇ॥ ਸੁਰਤਿ ਹੋਵੈ ਪਤਿ ਉਗਵੈ ਗੁਰ ਬਚਨੀ ਭਉ ਖਾਇ॥
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ॥੪॥੧੦॥

ਤਬ ਬਾਬਾ ਜੀ ਕੋਈ ਦਿਨੁ ਆਸਾ ਦੇਸ ਵਿਚਿ ਰਹਿਆ, ਸਾਰਾ ਆਸਾ ਦੇਸੁ ਗੁਰੂ ਗੁਰੂ ਲਗਾ ਜਪਣ, ਨਾਉ ਧਰੀਕ ਸਿਖ* ਹੋਏ, ਏਕ ਮੰਜੀ ਆਸਾ ਦੇਸ ਵਿਚਿ ਹੈ। ਤਬ ਬਾਬੇ ਦੀ ਖੁਸੀ ਹੋਈ ਆਸਾ ਦੇਸ ਉਪਰਿ | ਬੋਲਹੁ ਵਾਹਿਗੁਰੂ।

੨੯, ਬਿਸੀਅਰ ਦੇਸ਼ ਝੰਡਾ ਬਾਢੀ, ਜੁਗਾਵਲੀ.

ਓਥਹੁਂ ਰਵਦੇ ਰਹੇ। ਤਬ ਬਿਸੀਅਰ ਦੇਸ ਆਇ ਪ੍ਰਗਟੇ, ਤਬ ਊਹਾ ਕੋਈ ਬੈਠਣ ਦੇਵੈ ਨਾਹੀ, ਜਹਾਂ ਜਾਇ ਖੜੋਵਨਿ ਤਹਾਂ ਲੋਕ ਚਉਕਾ ਦੇ ਲੈਨਿ, ਕਾਸਾ ਦੇਖਿ ਕਰ। ਤਬ ਝੰਡਾ ਬਾਢੀ ਆਇ ਨਿਕਲਿਆ, ਤਬ ਓਹੁ ਘਰਿ ਲੈ ਗਇਆ, ਪੈਰ ਧੋਇ ਕਰਿ ਪੀਤਿਆਸੁ, ਪੀਵਣੈ ਨਾਲਿ ਗੁਰੂ ਨਦਰਿ ਆਇਓਸੁ, ਉਦਾਸੀ ਹੋਆ ਨਾਲਿ ਲਾਗਾ ਫਿਰਨਿ। ਸ੍ਰੀ ਸਤਿਗੁਰ ਪ੍ਰਸਾਦਿ॥ ਲਿਖਤ


*ਸਿਖ ਪਾਠ ਹਾ:ਬਾ: ਨੁਸਖੇ ਵਿਚੋਂ ਹੈ 1 ਪਾਠਾਂਤ ‘ਕਾਸੇ ਹੈ।

ਹਾ:ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਇਥੋਂ ਅੱਗੇ ਐਉਂ ਲਿਖਿਆ ਹੈ:ਪ੍ਰਿਥਮੇ ਬਾਬੇ ਉਦਾਸੀ ਕੀਤੀ ਪੂਰਬ ਕੀ, ਤਿਤ ਸਮੇ ਬੈਠਾ ਥਾਂ ਸਮੁੰਦਰ ਕੀ ਬਰੇਤੀ ਵਿਚ, ਪਉਣ ਅਹਾਰ ਕੀਆ। ਨਾਲ ਝੰਡਾ ਬਾਢੀ ਥਾ, ਬਿਸੀਅਰ ਦੇਸ ਕਾ, ਤਿਸ ਕਉ ਜੁਗਾਵਲੀ ਮਿਲੀ, ਪ੍ਰਾਪਤ ਹੋਈ, ਨਗਰ ਛੁਟਘਾਟਕਾ। ਤਿਤ ਸਮੇਂ ਬਿਸਮਾਦ ਪੜਦਾ ਥਾ। ਅਗੇ ਜੁਗਾਵਲੀ ਚਲੀ। ਜੁਗਾਵਲੀ ਕਾ ਸ਼ੁਮਾਰ ਸਾਰਾ ਹੀ ਲਿਖਿਆ। ਤਬ ਬਾਬੇ ਦੀ ਖੁਸ਼ੀ ਹੋਈ। ਤਬ ਝੰਡਾ ਬਾਢੀ ਬਿਸੀਅਰ ਦੇਸ ਕਉ ਵਿਦਿਆ ਕੀਤਾ | ਝੰਡੇ ਬਾਢੀ ਕੀ ਮੰਜੀ ਬਿਸੀਅਰ ਦੇਸ ਵਿਚ ਹੈ। ਬਾਬਾ ਅਤੇ ਮਰਦਾਨਾ ਉਥਹੁ ਰਵਦੇ ਰਹੇ। ਬੋਲਹੁ ਵਾਹਿਗੁਰੂ।