ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੬)

ਕਰਿ, ਹਉ ਆਪਣੇ ਘਰਿ ਜਾਵਾਂ। ਤਬ ਬਾਬੇ ਆਖਿਆ, “ਮਰਦਾਨਿਆਂ!ਕਿਵੇਂ ਹੈ ਭੀ?” ਤਾਂ ਮਰਦਾਨੇ ਆਖਿਆ “ਹਉ ਤਾਂ ਰਹਾਂ ਜੇ ਮੇਰੀ ਭੁਖ ਗਵਾਵਹਿ, ਜੋ ਤੇਰਾ ਅਹਾਰੁ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰੁ ਕਰਹਿ*। ਜੋ ਤੁ ਏਹਾ ਕੰਮ ਕਰਹਿ ਤਾ ਤੇਰੇ ਨਾਲ ਰਹਾਂ। ਜਾਂ ਏਹfਬਚਨੁ ਕਰਹਿ, ਜੋ ਮੇਰੇ ਕਰਮ ਭੀ ਨਾ ਬੀਚਾਰਹਿ ਤਾਂ ਹਉ ਤੇਰੈ ਨਾਲੇ ਰਹਾਂ, ਜੇ ਇਹੁ ਤੂ ਕੰਮੁ ਕਰੇ ਨਾਹੀਂ ਤਾਂ ਮੈਨੂੰ ਵਿਦਾ ਕਰਿ। ਤਬ ਗੁਰੂ ਬਾਬੇ ਆਖਿਆ 'ਜਾਹਿ ਵੈ ਮਰਦਾਨਿਆਂ! ਤੁ ਦੀਨ ਦੁਨੀਆ ਨਿਹਾਲੁ ਹੋਆ। ਤਬ ਮਰਦਾਨਾ ਉਭਰਿ ਪੈਰੀਂ ਪਇਆ, ਗੁਰੂ ਬਾਬੇ ਇਤਨੀਆਂ ਵਸਤੂ ਦਿਤੀਆਂ, ਮੱਥਾ ਚੁਕਦਿਆਂ+ ਨਾਲਿ ਅਗਮ ਨਿਗਮ ਕੀ ਸੋਝੀ ਹੋਇ ਆਈ, ਤਾਂ ਮਰਦਾਨਾ ਬਾਬੇ ਨਾਲਿ ਲਗਾ ਫਿਰਣਿ। ਤਬ ਉਦਾਸੀ ਕਰਕੇ ਘਰ ਆਏ।

੩੧. ਮਾਤਾ ਪਿਤਾ ਜੀ ਨਾਲ ਮੇਲ.

ਜਬਿ ਉਦਾਸੀ ਕਰਕੇ ਆਏ ਬਾਰਹੀ ਬਰਸੀਂ ਤਬਿ ਆਇ ਕਰਿ ਤਿਲਵੰਡੀ ਤੇ ਕੋਸ ਦੁਇ ਬਾਹਰਿ ਆਇ ਬੈਠੇ ਉਜਾੜਿ ਵਿਚਿ। ਤਬਿ ਘੜੀ ਇਕ ਸਸਤਾਇ ਕਰਿ ਮਰਦਾਨੈ ਅਰਜ਼ ਕੀਤੀ ਜੋ ਮੈਨੂੰ ਹੁਕਮ ਹੋਵੇ ਤਾਂ ਘਰਿ ਜਾਵਾਂ, ਘਰਿ ਕੀ ਖਬਰਿ ਲੈ ਆਵਾਂ, ਦਿਖਾਂ ਅਸਾਡੇ ਆਦਮੀ ਕਿਉਂ ਕਰਿ ਹੈਨਿ, ਕੋਈ ਰਹਿਆ ਹੈ ਕਿ ਕੋਈ ਨਾਹੀਂ ਰਹਿਆ। ਤਬਿ ਬਾਬਾ ਹਸਿਆ, ਹਸਿ ਕਰਿ ਕਹਿਆ“ਮਰਦਾਨਿਆਂ!ਤੇਰੇ ਆਦਮੀ ਮਰੇਂਗੇ ਤੂ ਸੰਸਾਰੁ ਕਿਉਂਕਰਿ ਰਖਹਿਗB? ਪਰੁ ਤੇਰੇ ਆਤਮੈ ਆਵਦੀ ਹੈ ਤਾਂ ਤੂ ਜਾਹਿ, ਮਿਲਿਆਉ, ਪਰ ਤੁਰਤੁ ਆਈ ਅਤੇ ਕਾਲੂ ਦੇ ਘਰਿ ਭੀ ਜਾਵੇ, ਅਸਾਡਾ ਨਾਉਂ ਲਈ ਨਾਹੀ”। ਤਬਿ ਮਰਦਾਨਾ ਪੈਰੀਂ ਪੈਇ ਕਰਿ ਗਇਆ। ਤਲਵੰਡੀ ਆਇਆ, ਜਾਇ ਘਰਿ ਵਰਿਆ, ਤਬ ਲੋਕੁ ਬਹੁਤੁ ਜੁੜ ਗਏ, ਸਭ ਕੋਈ ਆਇ ਪੈਰੀ ਪਵੈ, ਅਤੇ ਸਭ ਲੋਕ ਆਖਿਨਿ


* ਮੇਰਾ ਅਹਾਰ ਕਰਹਿ: ਬਾ: ਨੁ: ਵਿਚ ਹੈ ਨਹੀਂ। ਜਾਂ ਏਹ ਦੀ ਤਾਂ ਥਾਂ ਹਾ::: ਵਿਚ ਪਾਠ ਜੇ ਇਹ ਭੀ ਹੈ। ਹਾ: ਨ: ਵਿਚ ਪਾਠ ਹੈ ਟੇਕਦਿਆਂ। ਤਬਆਏ ਹਾਬਾ: ਨੁਸਖੇ ਦਾ ਪਾਠ ਹੈ। ਹਾ;ਬਾਨ ਵਿਚ ਪਾਠ ਹੈ ਤਾਂ ਅਸੀਂ ਸੰਸਾਰ ਕਿਉਂ ਕਰ ਰਖੇਗ’। (ਏਥੇ 'ਕਾਲੁ ਨਿਰਾ ਕਹਿਣਾ, ਸਤਿਕਾਰ ਦੀ ਕਮੀ ਜਾਪਦੀ ਹੈ, ਪਰ ਇਹ ਉਕਾਈ ਲੇਖਕ ਦੀ ਹੈ; ਕਿਉਂਕਿ ਜਦ ਏਸੇ ਥਾਂ ਬੈਠਿਆਂ ਨੂੰ ਬਾਬਾ ਕਾਲੂ ਗੁਰੂ ਜੀ ਨੂੰ ਆ ਮਿਲਿਆ ਤਾਂ ਗੁਰੂ ਜੀ ਨੇ ਉਠ ਕੇ ਆਪਣੇ ਪਿਤਾ ਨੂੰ ਮੱਥਾ ਟੇਕਿਆ ਇਸੇ ਸਾਖੀ ਵਿਚ ਲਿਖਿਆ ਹੈ। ਸੋ ਜੋ ਕਰਨੀ ਵਿਚ ਐਨਾਂ ਸਤਿਕਾਰ ਪਿਤਾ ਦਾ ਕਰਦੇ ਸਨ, ਉਹ ਕਹਿਣੀ! ਵਿਚ ਕਦ ਕੇਸਰ ਰਖ ਸਕਦੇ ਸਨ। ਹਾਫਜ਼ਾਬਾਦੀ ਨੁਸਖੇ ਵਿਚ ਭੀ ਹੈ ਨਹੀਂ ਤੇ ਪਰ ਵਧੁ ਹੈ। ਐ ਤਾਂ ਹੈ ਪਾਠ: ਘਰ ਜਾਵੇ ਪਰ ਅਸਾਡਾ ਨਾਉਂ ਲਈਂ ਨਾਹੀਂ ਜਿਸ ਦਾ ਅਰਥ ਇਹ ਹੈ ਕਿ ਜੇ ਤੂੰ ਕਾਲੂ ਦੇ ਘਰ ਜਾਵੇਂ ਤਾਂ.......