(੫੭)
ਜੋ ਮਰਦਾਨਾ ਡੂਮ ਹੈ, ਪਰੁ ਨਾਨਕ ਕਾ ਸਾਇਆ ਹੈ, ਏਹੁ ਓਹੁ ਨਾਹੀਂ, ਸੰਸਾਰ ਤੇ ਵਧਿ ਹੋਆ ਹੈ। ਜੋ ਆਵਦਾ ਹੈ ਸੋ ਆਇ ਪੈਰੀਂ ਪਵਦਾ ਹੈ। ਤਬ ਮਰਦਾਨੇ ਘਰੁ ਬਾਰੁ ਦੇਖਿ ਕਰਿ ਕਾਲੂ ਦੇ ਵੇੜੇ ਵਿਚਿ ਗਇਆ, ਜਾਇ ਬੈਠਾ, ਤਬ ਬਾਬੇ ਦੀ ਮਾਤਾ ਉਭਰਿ ਗਲੇ ਨੂੰ ਚਮੜੀ। ਲਗੀ ਬੈਰਾਗੁ ਕਰਣਿ। ਬੈਗ ਕਰਕੇ ਆਖਿਓ ਸੁ “ਮਰਦਾਨਿਆਂ! ਕਿਥਾਊ ਨਾਨਕ ਦੀ ਖਬਰਿ ਦੇਹ”। ਤਬ ਸਾਰੇ ਵੇੜੇ ਦੇ ਲੋਕ ਜੋੜਿ ਗਏ। ਸਭ ਲੋਕ ਪੁਛਣਿ ਲਾਗੇ। ਤਾਂ ਮਰਦਾਨੇ ਆਖਿਆ “ਭਾਈ ਵੇ! ਜਾਂ ਬਾਬਾ ਸੁਲਤਾਨਪੁਰਿ ਆਹਾ ਤਾਂ ਡੂਮੁA ਨਾਲੇ ਆਹਾ ਫਿਰਿ ਮੈਨੂੰ ਪਿਛਲੀ ਖਬਰ ਨਾਹੀਂ। ਤਬ ਘੜੀ ਇਕੁ ਬੈਠਿ ਕਰਿ ਮਰਦਾਨਾ ਉਠਿ ਚਲਿਆ, ਤਬਿ ਬਾਬੇ | ਦੀ ਮਾਤਾ ਆਖਿਆ “ਭਾਈ ਵੇ! ਏਹੁ ਜੋ ਤੁਰਤੁ ਵੇੜੇ ਵਿਚਹੁ ਜੋ ਗਇਆ,ਸੋ ਖਾਲੀ ਨਾਹੀਂ। ਤਾਂ ਮਾਤਾ ਉਠ ਖੜੀ ਹੋਈ, ਕੁਛ ਕਪੜੇ, ਕੁਛ ਮਠਿਆਈ ਲੇਕਰਿ ਪਿਛਹੁ ਆਇ ਮਰਦਾਨੇ ਨੂੰ ਆਇ ਮਿਲੀ। ਤਾਂ ਆਖਿਓਸੁ “ਮਰਦਾਨਿਆਂ! ਮੈਨੂੰ ਨਾਨਕੁ ਮਿਲਾਇ। ਮਰਦਾਨਾ ਚੁਪ ਕਰਿ ਰਹਿਆ। ਓਥਹੁ ਚਲੇ, ਆਂਵਦੇ॥ ਆਂਵਦੇ ਜਾਂ ਕੋਹਾਂ ਦੁਹੁ ਉਪਰਿ ਆਏ ਤਾਂ ਬਾਬਾ ਬੈਠਾ ਹੈ, ਤਬ ਬਾਬੇ ਡਿਠਾ ਕੇ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰਿ ਪੈਰੀ ਪਇਆ, ਤਾਂ ਮਾਤਾ ਲਗੀ ਬੈਰਾਗੁ ਕਰਣ, ਸਿਰਿ ਚੁਮਿਓਸੁ | ਆਖਿਓਸੁ, ਹਉ ਵਾਰੀ ਬੇਟਾ, ਹਊ ਤੁਧੁ ਵਿਟਹੁ ਵਾਰੀ, ਤੇਰੇ ਨਾਉ ਵਿਟਹੁ ਵਾਰੀ, ਤੇਰੇ ਦਰਸਨ ਵਿਟਹੁ ਵਾਰੀ, ਜਿਥੇ ਤੂ ਫਿਰਦਾ ਹੈ ਤਿਸ ਥਾਉਂ ਵਿਟਹੁ ਹਉ ਵਾਰੀ, ਤੁਧੁ ਨਿਹਾਲੁ ਕੀਤੀ,ਮੈਨੂੰ ਆਪਣਾ ਮਹੁ ਵਿਖਾਲਿਓ। ਤਬ ਬਾਬਾ ਮਾਤਾ ਕਾ ਹੇਤੁ ਦੇਖਿ ਕਰਿ ਗੁਦਗੁਦਾ ਹੋਇ ਗਇਆ। ਲਗਾ ਬੈਰਾਗੁ ਕਰਣਿ ਬੈਰਾਗੁ ਕਰਿਕੈ ਹਸਿਆ, ਤਾਂ ਬਾਬੇ ਆਖਿਆ, “ਮਰਦਾਨਿਆਂ! ਰਬਾਬੁ ਵਜਾਇ` ਤਾਂ ਮਰਦਾਨੇ ਰਬਾਬ ਵਜਾਇਆ, ਬਾਬੇ ਸਬਦੁ ਕੀਤਾ:ਰਾਗੁ ਵਡਹੰਸੁ ਮਹਲਾ ੧ ਘਰੁ ੧ ਅਮਲੀ ਅਮਲੁ ਨ ਅੰਬੜੇ ਮਛੀ ਨੀਰੁ ਨ ਹੋਇ॥ ਜੋ ਰਤੇ ਸਹਿ ਆਪਣੇ
*ਹਾ: ਬਾ: ਨ: ਵਿਚ ਹੈ ਆਇਆ ਹੈ। ਪਾਠਾਂ ਹੈ “ਦੇ ਹੈ।
ਹਾ: ਬਾ: ਨਸਖੇ ਵਿਚ ਪਾਠ ਹੈ 'ਜੁੜ ਗਏ। ਹਾ: ਬਾ: ਵਾਲੇ ਨੁਸਖੇ ਵਿਚ 'ਤੁਮ’ ਦੀ ਥਾਂ ਪਾਠ 'ਮੈਂ' ਹੈ। Bਦੋ ਚਾਰ, ਸਤਰਾਂ ਅਗੇ ਚਲ ਕੇ ਮਾਤਾ ਮਰਦਾਨੇ ਨੂੰ ਫੇਰ ਪੁਛਦੀ ਹੈ ਕਿ ਮੈਨੂੰ ਨਾਨਕ ਮਿਲਾਇ, ਤਾਂ ਮਰਦਾਨਾ ਜਵਾਬ ਨਹੀਂ ਦੇਂਦਾ ਚੁਪ ਕਰ ਰਹਿੰਦਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਮਰਦਾਨਾ ਇਸ ਵੇਲੇ ਵੀ ਚੁਪ ਹੀ ਰਿਹਾ ਹੈ, ਉਸ ਨੇ ਲਵਾਂ ਜਵਾਬ ਨਹੀਂ ਦਿੱਤਾ। ਇਹ ਚਤੁਰਤਾ ਕਿਸੇ ਉਤਾਰੇ ਕਰਨ ਵਾਲੇ ਦੀ ਹੈ, ਅਸਲ ਕਰਤਾ ਦੀ ਪੋਥੀ ਵਿਚ ਨਹੀਂ ਹੋਣੀ। ਹਾ: ਬਾ: ਵਾ: ਨੁਸਖੇ ਵਿਚ ਆਇ ਪਾਨ ਦੋਹੀਂ ਥਾਈਂ ਨਹੀਂ ਹੈ। ਭਾਵ ਗਦ ਗਦ।