________________
( ੫੮) ਤਿ ਨ ਭਾਵੈ ਸਭੁ ਕੋਇ॥ ੧॥ ਹਉ ਵਾਰੀ ਵੱਵਾ ਖੰਨੀਐ ਵੰ ਤਉ ਸਾਹਿਬ ਕੇ ਨਾਵੈ ॥੧॥ ਰਹਾਉ॥ ਸਾਹਿਬੁ ਸਫਲਿਓ ਰੁਖ ਅੰਮਿਤੇ ਜਾਕਾ ਨਾਉ॥ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ॥੨॥ ਮੈ ਨਦਰਿ ਨ ਆਵਹੀ ਵਸਹਿ ਹਥੀਆਂ ਨਾਲਿ ॥ ਤਿਖਾ ਤਿਹਾਇਆ ਕਿਉ ਲਹੈ ਜਾਂ ਮਰ ਭੀਤਰਿ ਪਾਲਿ ॥ ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥ ਮਨਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥ ੪ ॥੧॥ ਤਬ ਫਿਰਿ ਮਾਤਾ ਕਪੜੇ ਮਿਠਿਆਈ ਆਗੇ ਰਾਖੀ । ਤਬਿ ਮਾਤਾ ਆਖਿਆ 'ਬਚਾ ! ਤੁ ਖਾਹ’ ! ਤਾਂ ਬਾਬੇ ਆਖਿਆ, “ਮਾਤਾ ! ਹਉ ਰਜਿਆ ਹਾਂ| ਤਾਂ ਮਾਤਾ ਆਖਿਆ, “ਬੇਟਾ ! ਤੂੰ ਕਿਤੁ ਖਾਧੈ ਰਜਿਆ ਹੈ ? ਤਬ ਸੀ ਗੁਰੂ ਬਾਬੇ ਆਖਿਆ, “ਮਰਦਾਨਿਆਂ ! ਰਬਾਬ ਵਜਾਇ ! ਤਾਂ ਮਰਦਾਨੇ ਰਬਾਬੁ ਵਜਾਇਆ, ਬਾਬੇ ਸਬਦੁ ਕੀਤਾ ਰਾਗੁ ਸਿਰੀ ਰਾਗੁ ਵਿਚਿ ਮਃ ੧ - ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾਕਉ ਨਦਰਿ ਕਰੇਇ ॥੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਤਬ ਫਿਰਿ ਮਾਤਾ ਕਹਿਆ, 'ਇਹੁ ਖਿਲ* ਗਹੁ ਉਤਾਰਿ, ਨਵੈ ਕਪੜੇ ਪਹਿਰੁ । ਤਬਿ ਬਾਬੇ ਪਉੜੀ ਦੂਜੀ ਆਖੀ : ਰਤਾ ਪੈਨਣ ਮਨੁ ਰਤਾ ਸਪੇਦੀ ਸਤੁ ਦਾਨੁ॥! ਨੀਲੀ ਸਿਅ ਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥ ੨ ॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਤਬਿ ਬਾਬੇ ਕਾਲੁ ਨੂੰ ਖਬਰਿ ਹੋਈ ॥ ਤੁ ਕਾਲੁ ਘੋੜੇ ਚੜਿ ਕਰਿ ਆਇਆ ॥ ਜਾਂ ਆਇਆ, ਤਾਂ ਬਾਬਾ ਜੀ ਆਇ ਪੈਰੀ ਪਇਆਂ; ਨਮਸਕਾਰੁ ਕੀਤੋਸ। ਪਰਦੱਖਣਾ ਦੇਕਰ ਬੈਠ ਗਏ। ਤਬ ਕਾਲੁ ਲਾਗਾ ਬੈਰਾਗੁ ਕਰਣਿ । ਤਬ ਕਾਲ ਕਹਿਆ, ਨਾਨਕ ! ਤੂ ਘੋੜੇ ਚੜਿ ਕੈ ਘਰਿ ਚਲੁ । ਤਬ ਗੁਰੂ ਨਾਨਕ ਕਹਿਆ, *fਪਤਾ ਜੀ ! ਘੋੜੇ ਮੇਰੈ ਕੰਮਿ ਨਾਹੀਂ ਆਂਵਦੇ । ਤਬ ਗੁਰੁ ਪਉੜੀ ਤੀਜੀ ਅਖੀ,, ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥ ਤਰਕਸ ਤੀਰ ਕਮਾਣ " ਸਾਂਗ ਤੇਗ ਬੰਦ ਗੁਣ ਧਾਤੁ॥ ਵਾਜਾ ਨੇਜਾ ਪਤਿਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥ ੩ ॥ ਬਾਬਾ ਹੋਰੁ ਚੜਨਾ ਖੁਸੀ ਖੁਆਰੁ ॥ ਜਿਤੁ ਚੜਿਐ
- ਜਿਸ ਨੂੰ ਅਜ ਕਲ*ਖਿਲਤਾ' ਕਹਿਦੇ ਹਨ,ਇਕ ਪ੍ਰਕਾਰ ਦੀ ਲੰਮੀ ਕਫਨੀ । *ਪਰਦੱਖਣਾ ਦੇਕਰ ਬੈਠ ਗਏ ਇਹ ਪਾਠ ਦਾਵਾ: ਨੁਸਖੇ ਦਾ ਹੈ |
Digitized by Panjab Digital Library / www.panjabdigilib.org