ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਜਾੜਿ ਮੈਂ ਚਲਿਆ, ਪਟਣ ਦੇਸ ਵਿਚਿ ਆਇ ਨਿਕਲਿਆ | ਪਟਣ ਤੇ ਕੋਸ ਤਿਨਿ ਉਜਾੜਿ ਥੀ, ਓਥੈ ਆਇ ਬੈਠਾ,ਮਰਦਾਨਾ ਨਾਲਿ ਆਹਾ | ਪਟਣ ਕਾ ਪੀਰੁ ਸੇਖ ਫਰੀਦੁ ਥਾ, ਤਿਸਕੇ ਤਖਤਿ ਤੇ* ਸੇਖੁ ਬਿਹਮੁ ਬਾ। ਤਿਸ ਕਾ ਇਕੁ ਮੁਰੀਦ ਸੂਬਾ ਕੇ ਵੇਲੇ ਲਕੜੀਆ ਚੁਣਣਿ ਆਇਆ ਥਾ,ਤਿਸਕਾ ਨਾਉਂ ਸੇਖੁ ਕਮਾਲੁ ਥਾ, ਸੋ ਪੀਰਕੇ ਮਦਬਰ ਖਾਣੇ ਕੀਆਂ ਲਕੜੀਆਂ ਚਣਣਿ ਗਇਆ ਥਾf। ਦੇਖੋ ਤਾਂ ਕੇ ਕੋਲਿ ਬਾਬਾਂ ਅਤੇ ਮਰਦਾਨਾ ਦੋਵੇਂ ਬੈਠੇ ਹਨ। ਤਾਂ ਮਰਦਾਨੇ ਰਬਾਬੁ ਵਜਾਇਆ, ਸਬਦੁ ਗਾਵਣਿ ਲਾਗਾ, ਸਲੋਕੁ ਦਿਤੋਸੁ ਰਾਗੁ ਆਸਾ ਵਿਚ ਗੋਸਟਿ ਸ਼ੇਖ ਬ੍ਰਹਮ ਬਾਬੇ ਨਾਲ ਕੀਤੀ:-

ਸਲੋਕ! ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ Pਨਾਨਕਾ ਦੂਜਾ ਕਾਹੇ ਕੁ॥੨॥

ਜਬ ਏਹੁ ਸਲੋਕੁ ਕਮਾਲਿ ਫਕੀਰ ਸੁਣਿਅib ਤਬ ਲਕੜੀਆਂ ਛੋਡ ਕਰਿ ਆਇ ਗਇਆ, ਅਰਜੁ ਰਖੀਅਸੁ: ਜੀਉ! ਇਸ ਰਬਾਬੀ ਕਉ ਹੁਕਮੁ ਕੀਜੈ ਜੋ ਇਹੁ ਬੈਤੁ ਫਿਰਿ ਆਖੈ। ਮਰਦਾਨੇ ਨੂੰ ਹੁਕਮੁ ਹੋਆ ਜੋ ਇਹ ਸਲੋਕ ਫਿਰਿ ਦੇਹ”। ਤਾਂ ਮਰਦਾਨੇ ਸਲੋਕ ਫਿਰਿ ਦਿਤਾ। ਕਮਾਲ ਸਿਖਿ ਲੈਇਆ, ਜੋ ਕੁਛ ਲਕੜੀਆਂ ਚੁਣੀਆਂ ਧੀਆਂ ਸੋਈ ਘਨਿ ਕਰਿ ਸਲਾਮੁ ਕੀਤੋ ਸੁD | ਪਟਣਿ ਆਇਆ, ਲਕੜੀਆਂ ਸੁਟਿ ਕਰਿ ਜਾਇ ਅਪਣੇ ਪੀਰ ਕਉ ਸਲਾਮੁ ਕੀਤੀਅਸੁ ਤਾਂ ਆਖਿਓਸੁ “ਪੀਰ ਸਲਾਮਤਿ! ਮੈਨੂੰ ਏਕੁ ਖੁਦਾਇ ਦਾ ਪਿਆਰਾ ਮਿਲਿਆ ਹੈ ਤਾਂ ਪੀਰੁ ਕਹਿਆ, “ਕਮਾਲ! ਕਿਥਹੁ ਮਿਲਿਓ? ਤਾਂ ਕਮਾਲਿ ਕਹਿਆ, “ਪੀਰ ਸਲਾਮਤਿ! ਮੈਂ ਲਕੜੀਆਂ ਚੁਣਣਿ ਗਇਆ ਥਾ, ਉਸਕੈ ਨਾਲਿ ਇਕੁ ਰਬਾਬੀ ਹੈ, ਅਤੇ ਨਾਉ ਨਾਨਕੁ ਹੈਸੁ, ਆਪਣੇ ਸਲੋਕ ਆਖਦਾ ਹੈ। ਤਬ ਪੀਰ ਆਖਿਆ, ਬਚਾ! ਕੋਈ ਤੋਂ ਬੀ ਬੈਤੁ ਸਿਖਿਆ? 1 ਤਬ ਕਮਾਲਿ ਆਖਿਆ 'ਜੀਵੈ ਪੀਰ ਸਲਾਮਤਿ! ਹਿਕੁ ਬੈਤੁ ਮੈਨੋ


*ਤੇ ਪਾਠ ਹਾਂ: ਬਾ: ਨ: ਦਾ ਹੈ। ਸੋ ਪੀਰਤੋਂ"ਗਇਆ ਬਾ’ ਤਕ ਦੀ ਥਾਂ ਹਾ; ਬਾ: ਵਾਲੇ ਨੁਸਖੇ ਵਿਚ ਐਉਂ ਹੈ:-ਭਲਾ ਫਕੀਰ ਥਾ, ਖੁਦਾਇ ਕਾ ਖ਼ਬਰਦਾਰ ਥਾ`। #ਹਾ ਬਾ; ਨੁ: ਵਿਚ ਪਾਠ ਹੈ-ਜੰਗਲ ਵਿਚ। ਗੋਸਟ' ਸੇਖ ਬ੍ਰਹਮ ਬਾਬੇ ਨਾਲ ਕੀਤੀ ਹੈ: ਬਾ: ਨੁਸਖੇ ਵਿਚ ਹੈ ਨਹੀਂ। ਏਥੇ ਹਾਂ: ਵਾ: ਨੁਸਖੇ ਵਿਚ ਪਾਠ ਹੈ-ਸੁਣਿ ਕਰ ਕਮਾਲ ਆਇ ਗਇਆ, ਅਗੇ ਆਵੇ ਤਾਂ ਦੇਖੇ ਤਾਂ ਬਾਬਾ ਅਤੇ ਮਰਦਾਨਾ ਬੈਠੇ ਹੈਨ, ਆਇ ਕਰ ਸਿਰ ਨਿਵਾਇਕੇ ਬਹਿ ਗਇਆ। ਤੇ ਤਬਿ ਲਕੜੀਆਂ ਛੋਡਿ ਕਰਿ ਆਇ ਗਇਆ ਇਤਨਾ ਪਾਠ ਹੈ ਨਹੀਂ। ਇਸਦਾ ਅਰਥ ਹੈ 'ਉਸ ਨੇ ਕੰਠ ਕਰ ਲੀਤਾ; ਹਾਬਾ:ਨੁਸਖੇ ਵਿਚ ਪਾਨ ਹੈ “ਸਿਖ ਲੀਤਾ। ਮੁਰਾਦ ਹੈ 'ਸਲਾਮ ਕਰ ਕੇ ਟੁਰ ਗਿਆ।