(੬੨)
ਭੀ ਹਾਸਲੁ ਥੀਆ ਹੈ। ਪੀਰ ਆਖਿਆਂ, ਅਲਾਇ ਡੇਖਾਂ ਕੋਹਾਂ ਹੈ*? ਤਾਂ ਕਮਾਲਿ ਆਖਿਆ, “ਜੀ! ਉਹ ਆਖਦਾ ਹੈ ਜੋ-
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ ਨਾਨਕਾ
ਦੂਜਾ ਕਾਹੇ ਕੂ'॥੨॥
ਤਾਂ ਪੀਰ ਆਖਿਆ, “ਬਚਾ! ਕਿਛੁ ਸਮਝਿਓ ਕਿ ਨਾ? ਇਸ ਬੈਤ ਦਾ ਬਿਆਨ'। ਤਾਂ ਕਮਾਲ ਆਖਿਆ, “ਪੀਰ ਸਲਾਮਤਿ! ਤੈਨੋ ਸਭੁ ਕੁਛੁ ਰੋਸ਼ਨ ਹੈ। ਤਾਂ ਪੀਰ ਆਖਿਆ, 'ਬਚਾ! ਜਿਨ੍ਹਾਂ ਦਾ ਆਖਿਆ ਹੋਆ ਇਹੁ ਬੈਤੁ ਹੈ, ਤਿਸਦਾ ਦੀਦਾਰੁ ਦੇਖਾ ਹੈ, ਓਹੁ ਖੁਦਾਇ ਦਾ ਫਕੀਰੁ ਹੈ। ਮੈਨੂੰ ਭੀ ਲੈ ਚਲੁ, ਓਸ ਤਾਂ ਖੁਦਾਇ ਦੀਆਂ ਗਲਾਂ ਕਰੀਆਂ ਹਨ। ਤਬਿ ਸੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ, ਕਮਾਲੁ ਨਾਲਿ ਲੀਤਾ | ਆਂਵਦਾ ਆਂਵਦਾ ਕੋਹ ਤਿਹੁਂ ਉਪਰਿ ਆਇਆ। ਜਾ ਦੇਖੈ ਤਾਂ ਬਾਬਾ ਬੈਠਾ ਹੈ। ਤਬ ਸੇਖੁ ਬਿਰਾਹਮੁ ਜਾਇ ਖੜਾ ਹੋਆ। ਆਖਿਓਸੁ, “ਨਾਨਕ! ਸਲਾਮਾਅਲੇਕਮ। ਤਬਿ ਗੁਰੂ ਬਾਬੇ ਨਾਨਕ ਕਹਿਆ, *ਅਲੇਖਮਅਸਲਾਮ,ਪੀਰ ਜੀ ਸਲਾਮਤਿ! ਆਈਐ,ਖੁਦਾਇ ਅਸਾਨੂੰ ਮਿਹਰਵਾਨ ਹੋਆ, ਤੁਸਾਡਾ ਦੀਦਾਰੁ ਪਾਇਆ'। ਤਬ ਇਨੋ ਉਨੋ ਦਸਤਪੋਸੀ ਕਰਿ ਬਹਿ ਗਏ। ਤਬ ਪੀਰ ਪੁਛਣਾ ਕੀਤੀ, “ਜੋ ਨਾਨਕ! ਤੇਰਾ ਇਕੁ ਬੈਤੁ ਸੁਣਿ ਕਰਿ ਹੈਰਾਨ ਹੋਆ ਹਾਂ, ਅਸਾਂ ਆਖਿਆ ਜਿਸੁ ਇਹੁ ਬੈਤੁ ਆਖਿਆ ਹੈ ਤਿਸਦਾ ਦੀਦਾਰ ਦੇਖਾ ਹੈ'। ਤਬਿ ਬਾਬੇ ਆਖਿਆ, “ਜੀਉ ਅਸਾਨੂੰ ਨਿਵਾਜ਼ਸ਼ ਹੋਈ ਹੈ, ਜੋ ਤੁਸਾਡਾ ਦੀਦਾਰੁ ਪਾਇਆ। ਤਬ ਪੀਰ ਕਹਿਆ, “ਨਾਨਕ! ਇਸ ਬੈਤ ਦਾ ਬੇਆਨੁ . ਦੇਹਿ, ਤੂੰ ਜੋ ਆਖਦਾ ਹੈ,-ਹਿਕ ਹੈ ਨਾਨਕ ਦੂਜਾ ਕਾਹੇ ਕੂੰ?-। |
ਪਰੁ ਏਕੁ ਸਾਹਿਬੁ ਤੇ ਦੁਇ ਹਦੀ। ਕੇਹੜਾ ਸੇਵੀ ਤੇ ਕੇਹੜਾ ਰਦੀ?
ਤੂੰ ਆਖਦਾ ਹੈ ਹਿਕੋ ਜੋ ਇਕੋ ਹਿਕੁ ਹੈ,ਪਰੁ ਹਿੰਦੂ ਆਖਦੇ ਹਨ, ਜੋ ਆਸਾਂ ਵਿਚਿ ਸਹੀ ਹੈ, ਅਤੇ ਮੁਸਲਮਾਨ ਆਖਦੇ ਹਨ ਜੋ ਅਸਾਂ ਹੀ ਵਿਚਿ ਸਹੀ ਹੈ। ਆਖ ਵੇਖਾਂ ਕਿਸੁ ਵਿਚਿ ਸਹੀ ਕਰੇ ਹਾਂ? ਅਰੁ ਕਿਸੁ ਵਿਚਿ ਅਣਸਹੀ ਕਰੇ ਹਾਂ? ਤਬ ਬਾਬੇ ਨਾਨਕ ਕਹਿਆ, “ਜੀ ਹਿਕੋ ਸਾਹਿਬੁ ਹਿਕਾ ਹਦਿ। ਹਿਕੋ ਸੇਵਿ ਤੇ
**ਪੀਰ ਆਖਿਆਤੋਂ "ਕੇਹਾ ਹੈ? ਤਕ ਦਾ ਪਾਠ ਹਾ:ਵਾਂ: ਨੁਸਖੇ ਦਾ ਹੈ, ਇਸ ਦੇ ਅਰਥ ਹਨ:-ਪੜਕੇ ਸੁਣਾਇ, ਦੇਖਾਂ ਜੋ ਕਿਹੋ ਜਿਹਾ ਹੈ।
ਕਰੀਆਂ ਹਨ ਦੀ ਥਾਂ ਭੀ ਪੁਛਾਂ ਹੇ' ਹਾਫਜ਼ਬਾਦ ਨੁਸਖੇ ਦਾ ਪਾਠ ਹੈ। ਤਬ ਇਨੋ ਉਨੋ ਦੀ ਥਾਂ ਪਾਠਾਂ ‘ਤਬ ਗਲੇ ਮਿਲਕਰ' ਭੀ ਹੈ।
'ਦੇਖਾ ਹੈ' ਦੀ ਮੁਰਾਦ ਹੈ ਦੇਖਾਂ ਹੇ = ਦੇਖੀਏ।ਇਸਦਾ ਅਰਥ 'ਡਿੱਠਾ ਹੈ' ਨਹੀਂ। ਹਾਫਜ਼ਾਬਾਦੀ ਨੁਸਖੇ ਵਿਚ ਪਾਠ ਬੀ 'ਦਿਖਾਹੇ' ਹੈ।