(੬੫)
ਕਰਤ ਨ ਲਾਗੀ ਵਾਰ ॥੧॥ ਮਹਲਾ ੨ ॥ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥ ਮਃ੧॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤੁ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨੁ ਵਿਚਿ ਸੁਆਹ॥੩॥ਪਉੜੀ॥ਆਪੀਨੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ।੧।
ਪਉੜੀਆਂ ਨਉਂ ਹੋਈਆਂ ਏਤੁ ਪਰਥਾਇ ਤਬ ਫਿਰਿ ਪੀਰੁ ਉਠਿ ਖੜਾ ਹੋਆ,ਆਇ ਦਸਤਪੋਸੀ ਕੀਤੀਅਸੁ,ਆਖਿਓਸੁ,‘ਨਾਨਕ ! ਤੁਧੁ ਖੁਦਾਇ ਪਾਇਆ ਹੈ, ਤੁਧੁ ਅਰੁ ਖੁਦਾਇ ਵਿਚ ਭੇਦ ਨਾਂਹੀ, ਪਰ ਤੂ ਮਿਹਰਵਾਨੁ ਹੋਹੁ, ਜੋ ਅਸਾਡੀ ਭੀ ਭੀ ਖੁਦਾਇ ਨਾਲਿ ਰਹਿ ਆਵੈ । ਤਬ ਬਾਬੇ ਆਖਿਆ, ‘ਸ਼ੇਖ ਬ੍ਰਹਮ ! ਤੇਰੀ ਖੇਪ ਖੁਦਾਇ ਨਿਬਾਹੈ।ਤਬ ਪੀਰ ਨੇ ਆਖਿਆ, “ਜੀ ! ਬਚਨ ਦੇਹਿ' । ਤਬ ਬਾਬੇ ਕਹਿਆ, ‘ਜਾਹ ਬਚਨੁ ਹੈ । ਤਬ ਸੇਖੁ ਉਠਿ ਖੜਾ ਹੋਆ। ਬਾਬੇ ਸੇਖ ਵਿਦਾ ਕੀਤਾ; ਬਾਬਾ ਭੀ ਉਠਿ ਰਵਿਆ।
੩੩, ਕੋਹੜੀ ਫਕੀਰ ਨਿਸਤਾਰਾ.
ਦਿਪਾਲਪੁਰ ਪਾਸਦੋ, ਕਙਣਪੁਰ ਵਿਚਦੋ, ਕਾਸੂਰ ਵਿਚਦੋ, ਪਟੀ ਵਿਚਦੋ, ਗੋਇੰਦਵਾਲ ਆਇ ਰਹਣ ਲਾਗਾ।ਤਾਂ ਕੋਈ ਰਹਿਣ ਦੇਵੈ ਨਾਹੀਂ। ਤਬ ਇਕ ਫਕੀਰੁ ਦਾ, ਤਿਸਕੀ ਝੁਗੀ ਵਿਚਿ ਜਾਇ ਰਹਿਆ।ਓਹ ਫਕੀਰ ਕੋਹੜੀ ਥਾਂ। ਤਾਂ ਬਾਬਾ ਜਾਇ ਖੜਾ ਹੋਆ। ਆਖਿਓਸੁ, ‘ਏ ਫ਼ਕੀਰ ! ਰਾਤਿ ਰਹਣਿ ਦੇਹਿ'। ਤਬ ਫਕੀਰ ਅਰਜੁ ਕੀਤਾ, ਆਖਿਓਸੁ, ‘ਜੀ ਮੇਰਿਅਹੁ ਪਾਸਹੁ ਜਨਾਵਰ ਨਸਦੇ ਹੈਨਿ, ਪਰੁ ਖੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ ਦੀ ਸੂਰਤਿ ਨਦਰਿ ਆਈ ਹੈ । ਤਾਂ ਉਥੈ ਰਹਿਆ। ਫਕੀਰ ਲਾਗਾ ਵਿਰਲਾਪ ਕਰਣਿ। ਤਬ ਬਾਬਾ ਬੋਲਿਆ, ਸਬਦੁ ਰਾਗੁ ਧਨਾਸਰੀ ਵਿਚਿ ਮਃ ੧ ॥ ਸਬਦੁ ॥ ਜੀਉ ਤਪਤੁ ਹੈ ਬਾਰੋ ਬਾਰ॥ਤਪਿ ਤਪਿ ਖਪੈ ਬਹੁਤੁ ਬੇਕਾਰ॥ ਜੈ ਤਨਿ ਬਾਣੀ
ਆਸਾ ਦੀ ਵਾਰ ਵਿਚ ਇਹ ਮਃ ੨ ਦਾ ਸਲੋਕ,ਪੰਜਵੀਂ ਪਾਤਸ਼ਾਹੀ ਨੇ ਵਾਰ ਸੰਕਲਤ ਕਰਨ ਵੇਲੇ ਰਖਿਆ ਹੈ। ਜਿਸ ਵੇਲੇ ਗੋਸ਼ਟ ਸ਼ੇਖ ਬ੍ਰਹਮ ਨਾਲ ਹੋਈ ਹੈ ਉਸ ਵੇਲੇ ਇਹ ਸਲੋਕ ਨਹੀਂ ਹੈਸੀ। ਹਾਂ:ਬਾਨ: ਵਿਚ ਏਥੇ ਪਾਠ ਹੈ:- ਇਤ ਪਰਥਾਇ ਆਸਾ ਦੀ ਵਾਰ ਹੋਈ, ਪਉੜੀਆਂ ਨੌਂ ਹੋਈਆਂ ਜੋ ਲਿਖੀਆਂ ਨਹੀਂ, ਲਿਖਣੀਆਂ ਹੈਨ।
ਹਾਫਜ਼ਾਬਾਦੀ ਨੁਸਖੇ ਵਿਚ ਰਾਗ ਜੈਤਸਰੀ ਲਿਖਿਆ ਹੈ ਜੋ ਅਸ਼ੁੱਧ ਹੈ।