(੬੬)
ਵਿਸਰਿ ਜਾਇ॥ ਜਿਉ ਪਕਾ ਰੋਗੀ ਵਿਲਲਾਇ॥ ੧॥ ਬਹੁਤਾ ਬੋਲਣੁ ਹੋਇ॥ ਵਿਣੁ ਬੋਲੇ ਜਾਣੈ ਸਭੁ ਸੋਇ॥ ੧॥ ਰਹਾਉ॥ ਜਿਨਿ ਕਨ ਕੀਤੇ ਅਖੀ ਠਾਕੁ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ॥ ਜਿਨਿ ਮਨੁ ਰਾਖਿਆ ਅਗਨੀ ਪਾਇ॥ ਵਾਜੈ ਪਵਣੁ ਆਖੈ ਸਭ ਜਾਇ॥੨॥ ਜੇਤਾ ਮੋਹੁ ਪਰੀਤਿ ਸੁਆਦ॥ ਸਭਾ ਕਾਲਖ ਦਾਗਾਂ ਦਾਗਦਾਗ ਦੋਸ ਮੁਹਿ ਚਲਿਆ ਲਾਇ॥ ਦਰਗਹ ਬੈਸਣੁ ਨਾਹੀ ਜਾਇ॥ ੩॥ ਕਰਮਿ ਮਿਲੈ ਆਖਣੁ ਤੇਰਾ ਨਾਉ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ॥ਜੇਕੋ ਡੂਬੈ ਫਿਰਿ ਹੋਵੈ ਸਾਰ॥ ਨਾਨਕ ਸਾਚਾ ਸਰਬ ਦਾਤਾਰ॥੪॥੩॥੫॥
ਤਬ ਗੁਰੂ ਮਿਹਰਵਾਨੁ ਹੋਆ, ਆਖਿਓਸੁ “ਮਰਦਾਨਿਆਂ! ਰਬਾਬ ਵਜਾਇ।ਤਾਂ ਮਰਦਾਨੇ ਰਬਾਬ ਵਜਾਇਆ।ਰਾਗੁ ਗਉੜੀ ਕੀਤੀ, ਬਾਬੇ ਸਬਦ ਉਠਾਇਆ॥ ਮਃ ੧॥
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ॥ ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ॥੧॥ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ॥੧॥ ਰਹਾਉ॥ ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮੁ ਧਿਆਇ॥ ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ॥੨॥ ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ॥ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ॥ ੩॥ ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ॥ ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ॥੪॥ ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵਲਾਇ॥ ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ॥੫॥ ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ॥ ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ॥ ੬॥ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ॥ ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ॥੭॥ ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ॥ ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ॥੮॥ ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿਪਾਇ॥
ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਹੈ-ਕਰਹਲੇ । ਕਿਸੇ ਲਿਖਾਰੀ ਨੇ ਉਤਾਰੇ ਵੇਲੇ ਯਾਦੋਂ ਲਿਖਿਆ ਹੈ, ਜੇ ਗੁਰਬਾਣੀ ਵੇਖ ਕੇ ਲਿਖਦਾ ਤਾਂ ਮਹਲਾ ੪ ਦੀ ਉਸ ਨੂੰ ਜ਼ਰੂਰ ਸੋਝੀ ਆ ਜਾਂਦੀ। ਫਕੀਰ ਦੇ ਵਿਰਲਾਪ ਕਰਨ ਤੇ ਜੋ ਸ਼ਬਦ ਉਪਰ ਕਹਿ ਆਏ ਹਨ “ਜੀਉ ਤਪਤ ਹੈ ਉਹ ਮੌਕੇ ਮੂਜਬ ਹੈ, ਇਹ ਸਬਦ ਵਾਧੂ ਹੈ । ਸੋ ਇਹ ਕਿਸੇ ਪਿਛਲੇ ਲਿਖਾਰੀ ਦਾ ਵਾਧਾ ਕੀਤਾ ਹੋਇਆ ਜਾਪਦਾ ਹੈ।