(੬੭)
ਹਰਿ ਦਰਗਹ ਪੈਨਾਇਆ ਹਰਿ ਆਪੁ ਲਇਆ ਗਲਿ ਲਾਇ॥੯॥ ਮਨ
ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥ ਗੁਰ ਆਗੈ ਕਰਿ
ਜੋਦੜੀ ਜਨ ਨਾਨਕ ਹਰਿ ਮੇਲਾਇ ॥ ੧੦ ॥੧॥
ਤਬ ਦਰਸਨ ਕਾ ਸਦਕਾ ਕੋੜ ਦੂਰਿ ਹੋਇ ਗਇਆ, ਦੇਹੀ ਹੱਛੀ ਹੋਈ, ਆਇ ਪੈਰੇ ਪਇਆ, ਨਾਉਂ ਧਰੀਕੁ ਹੋਆ,ਗੁਰੂ ਗੁਰੂ ਲਗਾ ਜਪਣਿ। ਤਬ ਬਾਬਾ ਉਥਹੁ ਰਵਦਾ ਰਹਿਆ।
੩੪. ਕਿੜੀਆਂ ਪਠਾਣਾਂ ਦੀਆਂ.
ਸੁਲਤਾਨਪੁਰ ਵਿਚਦੋ, ਵੈਰੋਵਾਲ, ਜਲਾਲਾਵਾਦ ਵਿਚਦੋ,ਕਿੜੀਆਂ ਪਠਾਣਾਂ ਦੀਆਂ ਵਿਚਿ ਆਇ ਨਿਕਲਿਆ ॥ ਓਥੈ ਪਠਾਣ ਲੋਕ ਮੁਰੀਦ ਕੀਤਿਅਸ। ਤਬ ਓਹੁ ਪਠਾਣ ਲੋਕ ਲੈ ਲੈ ਸਰੋਦਿ ਦਰ ਤੇ ਲਾਗੇ ਵਜਾਵਣਿ। ਆਖਨਿ, ਦਮਸਾਹ ਨਾਨਕ'। ਤਬ ਮਰਦਾਨੇ ਨੂੰ ਹੁਕਮੁ ਹੋਆ, ਰਬਾਬੁ ਵਜਾਇ।' ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਤਿਲੰਗ ਕੀਤਾ, ਬਾਬੈ ਸਬਦੁ ਉਠਾਇਆ, ਰਾਇਸਾ ਮਃ ੧॥
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ॥ ਆਪੇ ਜਾਣੈ ਕਰੇ
ਆਪਿ ਜਿਨਿ ਵਾੜੀ ਹੈ ਲਾਈ ॥੧॥ ਰਾਇਸਾ ਪਿਆਰੇ ਕਾ ਰਾਇਸਾ ਜਿਤੁ
ਸਦਾ ਸੁਖੁ ਹੋਈ ॥ ਰਹਾਉ ॥ ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ
ਤਾਣੀ ॥ ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥ ਪਛੋਤਾਵਾ ਨਾ
ਮਿਲੈ ਜਬ ਚੂਕੈਗੀ ਸਾਰੀ॥ ਤਾ ਫਿਰਿ ਪਿਆਰਾ ਰਾਵੀਐ ਜਬ ਆਵੇਗੀ
ਵਾਰੀ ॥ ੩ ॥ ਕੰਤੁ ਲੀਆ ਸੋਹਾਗਣੀ ਐਤੇ ਵਧਵੀ ਏਹ ॥ ਸੇ ਗੁਣ ਮੁਝੈ ਨ
ਆਵਨੀ ਕੈਜੀ ਦੋਸੁ ਧਰੇਹ ॥ ੪ ॥ ਜਿਨੀ ਸਖੀ ਸਹੁ ਰਾਵਿਆ ਤਿਨ ਪੂਛ-
ਉਗੀ ਜਾਏ॥ ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ॥ ਗੁਣ ਕਾਮਣ ਕਾਮਣਿ ਕਰੈ
ਤਉ ਪਿਆਰੇ ਕਉ ਪਾਵੈ॥ ੬ ॥ ਜੋ ਦਿਲਿ ਮਿਲਿਆ ਸੁ ਮਿਲਿ ਰਹਿਆ
ਮਿਲਿਆ ਕਹੀਐ ਰੇ ਸੋਈ ॥ ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ
॥ ੭ ॥ ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ॥ ਗੁਰ ਪਰ
ਸਾਦੀ ਜਾਨੀਐ ਤਉ ਅਨਭਉ ਪਾਵੈ ॥੮॥ ਪਾਨਾਵੜੀ ਹੋਇ ਘਰਿ ਖ
ਸਾਰ ਨ ਜਾਣੈ॥ ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥ ਅਪਿਓ
ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ ਸਹਜੇ ਸਹਜੇ ਮਿਲਿ ਰਹੈ ਅਮਰਾ
ਹਾ; ਵਾ: ਨ: ਵਿਚ ਪਾਠ ‘ਸਰੋਦ' ਹੈ, ਇਹ ਸਤਾਰ ਤੋਂ ਛੋਟਾ ਸਾਜ਼ ਹੈ, ਜੋ
ਸਤਾਰ ਵਾਂਙੂ ਟੰਕਾਰ ਨਾਲ ਵਜਦਾ ਹੈ। ਪੰਜਾਬ ਵਿਚ ਇਸਨੂੰ ‘ਸਰੋਦਾ ਬੀ ਆਖਦੇ ਹਨ। ਸੁਥਰਿਆਂ ਵਿਚ ‘ਹਰਦਮ ਨਾਨਕ ਸ਼ਾਹ' ਤੇ ਨਜ਼ੀਰ ਦੀ ਕਵਿਤਾ ਵਿਚ ‘ਹਰਦਮ ਬੋਲੋ ਗਜ਼ਲ ਇਸ ਗੀਤ ਦੀਆਂ ਹੋਰ ਰੂਪਾਂ ਵਿਚ ਬਦਲੀਆਂ ਸ਼ਕਲਾਂ ਹਨ।