ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੬੮) ਪਦੁ ਪਾਵੈ ॥੧੦॥੧॥ ,' ਤਬ ਪਠਾਣ ਲੋਕ ਮੁਰੀਦ ਹੋਇ ਲਾਗੇ 'ਦਮਸਾਹ ਨਾਨਕ ਕਰਣਿ । ਤਬ , v|| ਗੁਰੂ ਬਾਬਾ ਓਥਹੁ ਰਵਦਾ ਰਹਿਆ। ੩੫. ਸੈਦਪੁਰ ਦੀ ਬੰਦ. ਫਿਰ ਫਿਰਦੇ ਫਿਰਦੇ* ਵਟਾਲੇ ਵਿਚਿਦੋ ਸੈਦਪੁਰਿ ਸੰਡੇਆਲੀ£ ਜਾਇ ਨਿਕਲੇ। ਅਗੇ ਪਠਾਣ ਦੀ ਘਰੀਂ ਵੀਵਾਹ ਹੋਦੇ ਹਿਨਿ, ਅਰੁ ਬਾਬੇ ਨਾਲਿ ਕੁਛੁ ਫਕੀਰ ਭੀ ਥੇ, ਪਰੁ ਖੁਧਿਆਰਥੁ ਥੇ । ਉਥੇ ਬਾਬਾ ਜਾਇ ਬੈਠਾ, ਤਾਂ ਖਬਰ ਕਿਸੈ ਨ ਲਧੀ । ਅਤੇ ਫਕੀਰੁ ਭੁਖ ਆਜਜੁ ਕੀਤੇ । ਤਬਿ ਬਾਬਾ ਉਠ ਖੜਾ ਹੋਆ, ਫਕੀਰ ਨਾਲੇ ਲੀਤੇ, ਨਾਲੇ ਮਰਦਾਨਾ ਲੀਤਾ, ਜਾਇ ਸੁਆਲੁ ਪਾਇਆ, ਪਰੁ ਸੁਆਲੁ ਕਿਨੈ ਮੰਨਿਓ ਨਾਹੀਂ, ਤਬ ਬਾਬਾ ਬਹੁਤੁ ਕਰੋਪਿ£ ਹੋਆ | ਆਖਿਓਸੁ, “ਮਰਦਾਨਿਆਂ! ਰਬਾਬ ਵਜਾਇ ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੇ ਸਬਦ ਉਠਾਇਆ ਕਹਰ ਵਿਚੋਂ ਸਬਦ ਮਃ ੧ ॥:ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੇ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਦੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇ ਗੁਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥੨॥੩੫। *ਫਿਰਦੇ ਫਿਰਦੇ ਪਾਠ ਹਾਬਾ: ਦਾ ਹੈ । ਸੰਡਿਆਲੀ ਦੀ ਥਾਂ ਰਿਆਲੀ ਬੀ ਪਾਠ ਹੈ । +ਸੈਦ ਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ ਹੋਈ ਸਬਦ ਵਿਚ ਗੁਰੂ ਜੀ ਲਿਖਦੇ ਹਨ 'ਜੈਸੀ ਮੈ ਆਵੈ ਖਸਮ ਕੀ ਬਾਣੀ; ਉਹ ਤਾਂ । ਵਾਹਿਗਰ ਤੋਂ ਆਇਆ। ਇਲਹਾਮ ਦੱਸ ਰਹੇ ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ ਬੁਰਾ ਦੱਸ ਰਹੇ ਹਨ ਇਹ ਸਪਸ਼ਟ ਹੈ ਕਿ ਉਨਾਂ ਨੇ ਸ਼ਾਪ ਨਹੀਂ ਦਿਤਾ | ਕੋਪ ਕਹਿਣਾ ਲਿਖਾਰੀ ਦੀ ਭੁੱਲ ਹੈ । Digitized by Panjab Digital Library / www.panjabdigilib.org