ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੩ ) ਤਿਲੰਗ ਵਿਚ* ਮਃ ੧ ॥ ਜਿਸ ਤੂੰ ਰਖਹਿ ਮਿਹਚਵਾਨ ਕੋਈ ਨ ਸਕੈ ਮਾਰੇ ॥ ਤੇਰੀ ਉਪਮਾ ਕਿਆ ਗਨੀ ਤਉ ਅਗਨਤ ਉਧਾਰੇ ॥੧॥ ਰਖਿ ਲੇਹਿ ਪਿਆਰੇ ਰਾਖਿ ਲੇਹ ਮੈ ਦਾਸਰਾ ਤੇਰਾ॥ਜਲਿ ਥਲਿ ਮਹੀਅਲਿ ਰਵਿ ਰਹਿਆ ਸਚਾ ਠਾਕੁਰੁ ਮੇਰਾ॥ ਰਹਾਉ ॥ ਜੈ ਦੇਉ ਨਾਮਾ ਤੈ ਰਾਖੇ ਲੀਏ ਤੇਰੇ ਭਗਤਿ ਪਿਆਰੇ ॥ ਜਿਨ ਕਉ ਤੇ ਆਪਣਾ ਨਾਮ ਦੀਆ ਸੇ ਤੇ ਪਾਰਿ ਉਤਾਰੇ ॥੨॥ ਨਾਮਾ ਸੈਨੁ ਕਬੀਰ ਤਿਲੋਚਨੁ ਤਉ ਰਾਖਿ ਲੀਏ ਤੇਰੇ ਨਾਮ ਸੰਗਿ ਬਨਿਆਰਵਦਾਸੁ ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ ਭਗਤਾ ਸੰਗਿ ਗਨਿਆ ॥੩॥ਨਾਨਕੁ ਕਰਤਾ ਬਨਤੀ ਕੁਲ ਜਾਤਿ ਕਾ ਹੀਨਾ !! ਸੰਸਾਰ ਸਾਗਰ ਤੇ ਕਾਢਿ ਕੇ ਆਪਨਾ ਕਰਿ ਲੀਨਾ ॥ ੪ ਜਾਂ ਬਾਬੇ ਏਹ ਸਬਦ ਆfਖਿਆ, ਤਾਂ ਪਤਿਸਾਹ ਬਾਬਰਿ ਆਇ ਪੈਰ ਚੁੰਮੇ । ਆਖਿਓਸੁ ਇਸੁ ਫਕੀਰ ਦੇ ਮੁਹ ਵਿਚ ਖੁਦਾਇ ਨਦਰਿ ਆਂਵਦਾ ਹੈ । ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ ॥ ਤਾਂ ਪਾਤਿਸਾਹ ਆਖਿਆ, "ਏ ਦਰਵੇਸ ! ਕੁਛ ਕਬੂਲ ਕਰੂ । ਤਾਂ ਗੁਰੂ ਬਾਬੇ । ਆਖਿਆ, “ਅਸਾਡੇ ਕੰਮ ਕਛੁ ਨਾਹੀਂ, ਪਤੂੰ ਏਹ ਜੋ ਬੰਦ ਹੋਈ ਹੈ ਸੈਦਪੁਰ | ਕੀ, ਸੋ ਛੋਡਿ ਦੇਹਿ, ਅਤੇ ਇਨਾਂ ਕਾ ਕਛੁ ਗਇਆ ਹੈ ਸੋ ਫਿਰਿ ਦੇਹ । ਤਬਿ | ਬਾਬਰਿ ਪਾਤਿਸਾਹ ਹੁਕਮ ਕੀਤਾ ਜੋ ਬੰਦ ਹੈ, ਸੋ ਛੋਡ ਦੇਹੁ, ਅਤੇ ਵਸਤ ਫਿਰਿ ਦੇਹੁ । ਤਾਂ ਸੈਦਪੁਰ ਕੀ ਬੰਦ ਦਰੋਬਸਤੁ ਛੋਡਿ ਦਿਤੀ । ਤਬ ਬਾਬੇ ਬਿਨਾਂ ਜੀਵਨਿ ਨਾਹੀਂ । ਤਬ ਬਾਬਾ ਤੀਸਰੇ ਦਿਨਿ ਸੈਦਪੁਰ ਫਿਰਿ ਆਇਆ | ਜਾਂ ਆਇ ਕਰਿ ਦਿਖੇ ਤਾਂ ਕੀ ਵੇਖੈ, ਸਭ ਕਤਲਾਮ ਪਏ ਹੈਤਬ ਬਾਬੇ ਆਖਿਆ; 'ਮਰਦਾਨਿਆਂ! ਇਹ ਕਿਆ ਵਰਤੀ ?” ਤਾਂ ਮਰਦਾਨੇ ਆਖਿਆ, “ਜੀ ਪਾਤਿਸਾਹ ! ਜੋ ਤੁਧੁ ਭਾਣਾ ਸਾਈ ਵਰਤੀ । ਤਬ ਬਾਬੇ ਆਖਿਆ, “ਮਰਦਾਨਿਆਂ ! ਰਬਾਬ ਵਜਾਇ । ਤਾਂ ਮਰਦਾਨੇ ਰਬਾਬ ਵਜਾਇਆ,ਰਾਗੁ ਆਸਾ ਕੀਤਾ,ਬਾਬੇ ਸਬਦੁ ਉਠਾਇਆ ਮ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ਕਹਾ ਸੁ ਤੇਗਬੰਦ ਗਾਡੇਰੜਿ ਕਹਾਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹਬਕੇ ਐਥੇ ਦਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ॥ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵਹਿ ਭਾਈ ॥੧॥ ਰਹਾਉ॥ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ *ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ, ਗੁਰਬਾਣੀ ਨਹੀਂ ਹੈ । Digitized by Panjab Digital Library / www.panjabdigilib.org