ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥


ਇਸ ਜਨਮ ਸਾਖੀ ਦੀ ਵਿਥਯਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਥਯਾ ਨੂੰ 'ਜਨਮ ਸਾਖੀ' ਆਖਦੇ ਹਨ । ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ | ਬਾਲੇ ਵਾਲੀ ਜਨਮ ਸਾਖੀ ਵਿਚ ਉਸਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲਯਾ ਦੱਸ ਦੇਂਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਦੇ ਅਖ਼ੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ । ਭਾਈ ਮਨੀ ਸਿੰਘ ਜੀ ਦੀ ਸਾਖੀ ਜੇ ਬੜੀ ਪੁਰਾਣੀ ਸਮਝੀ ਜਾਵੇ ਤਾਂ ਬੀ ਦਸਮੇਂ ਪਾਤਸ਼ਾਹ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ।

ਇਹ ਜਨਮ ਸਾਖੀ ਜੋ ਆਪ ਦੇ ਹੱਥ ਵਿਚ ਹੈ,ਆਪਣੀ ਅੰਦਰਲੀ ਉਗਾਹੀ ਤੋਂ ਛੇਵੇ ਸਤਿਗੁਰਾਂ ਦੇ ਵੇਲੇ ਦੇ ਲਗ ਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਸਫਾ ੧੩੫ ਦੀ ਹੇਠਲੀ ਟੂਕ + ਨਿਸ਼ਾਨ ਵਾਲੀ) । ਪਰ ਅਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਬੀ ਦਸਮੇਂ ਪਾਤਸ਼ਾਹ ਦੇ ਸਮੇਂ ਜਾ ਪੈਣ ਦਾ ਇਕ ਇਸ਼ਾਰਾ ਮੌਜੂਦ ਹੈ । ਜੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਸਨ, ਤਦ ਉਹਨਾਂ ਦਾ ਅਜੇ ਤਕ ਪਤਾ ਨਹੀਂ ਚਲਦਾ। ਇਹ ਪੁਰਾਤਣ ਰਵਾਯਤ ਹੈ ਅਰ ਕੌਮ ਵਿਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਵਿਰਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸਦੀ ਵਿਥਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਫਿਕਰੇ ਸਤਰਾਂ ਮਿਲਦੀਆਂ ਹਨ, ਅਰ ਉੱਤ੍ਰਾ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰ ਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ; ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸਦਾ ਬੀ ਮੁਲ ਹੋਵੇ, ਇਹ ਗਲ ਅਜੇ ਖੋਜ ਦੀ ਮੁਥਾਜ ਹੈ । ਬਾਲੇ ਵਾਲੀ ਜੋ ਪ੍ਸਿੱਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀ ਸੀ-ਜੋ ਮਿਲਦੀ ਨਹੀਂ,-ਤਾਂ ਦੋਹਾਂ ਨੂੰ ਵਿਗਾੜ ਕੇ ਹਿੰਦਾਲੀਆਂ ਨੇ ਆਪਣੇ ਮਤਲਬ ਸਾਧਣ ਲਈ ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਅਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ ਜਾਂਦੀ ਹੈ ।

ਇਸ ਜਨਮ ਸਾਖੀ ਦੀ, ਜੋ ਆਪਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰਤੀ