ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੫ ) ਮੁਰਦੇ ਦਬਣਿ, ਜਲਾਵਣਿ | ਘਰਿ ਘਰਿ ਲਗੇ ਰੋਵਣਿ ਪਿਟਣਿ । ਓਹ ਓਹ ਲਗੇ ਕਰਣਿ । ਤਬ ਗੁਰੁ ਬਾਬਾ ਬਿਸਮਾਦ ਵਿਚਿ ਆਇਆ । ਤਿਸੁ ਮਹਿਲੇ ਸਬਦ ਹੋਆ ਰਾਗੁ ਆਸਾ ਕਾਫੀ ਘਰੁ ੨ ॥ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥ ਜਾਗਹ ਜਾਗਹ ਸੁਤਿਹੋ ਚਲਿਆ ਵਣਜਾਰਾ ॥੧॥ ਰਹਾਉ ॥ ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ। fਪਿੰਡ ਪਵੇ ਜੀਤੇ ਚਲਸੀ ਜੇ ਜਾਣੈ ਕੋਈ ॥ ੨ ! ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸਨੋ ਤੁਮ ਕਉ ਕਉਣੁ ਹੋਈ ॥੩॥ ਧੰਧਾ ਪਿਟਿਹੁ ਭਾਈ ਹੋ ਤੁਮ ਕੂੜੁ ਕਮਾਵਹੁ॥ਓਹੁ ਨ ਸੁਣਈ ਕਤਹੀ ਤੁਮ ਲੋਕ ਸੁਣਾਵਹੁ॥੪॥ਜਿਸਤੇ ਸੁਤਾ ਨਾਨਕੀ ਜਾਗਾਏ ਸੋਈ ॥ ਜੇ ਘਰੁ ਬੁਝੈ ਆਪਣਾ ਤਾਂ ਨੀਦ ਨ ਹੋਈ॥ ੫॥ ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ ਤਾ ਧਨੁ ਸੰਚਹੁ ਦੇਖਿਕੇ ਬੂਝਹੁ ਬੀਚਾਰੇ ॥੬॥ ਵਣਜੁ ਕਰਹੁ ਮਖਸੂਦੁ ਲੇਹੁ ਮਤ ਪਛੋਤਾਵਹੁ॥ ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ ਧਰਮ ਭੂਮਿ ਸਤੁ ਬੀਜ ਕਰਿ ਐਸੀ ਕਿਰਸ ਕਮਾਵਹੁ ! ਤਾਂ ਵਪਾਰੀ ਜਾਣੀਅਹੁ ਲਾਹਾ ਲੈ ਜਾਵਹੁ . ॥੮॥ ਕਰਮੁ ਹੋਵੈ ਸਤਿਗੁਰੁ ਮਿਲੈ ਬੁਝੈ ਬੀਚਾਰਾ ॥ ਨਾਮੁ ਵਖਾਣੈ ਸੁਣੇ ਨਾਮ ਨਾਮੇ ਬਿਉਹਾਰਾ ॥੯॥ ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥ ਤਬ ਇਕ ਦਿਨਿ ਮਰਦਾਨੈ ਅਰਜੁ ਕੀਤਾ, ਆਖਿਓਸੁ “ਜੀ ਇਹ ਤਾਂ ਇਕ ਸੈ ਵਿਗਾੜਿਆ, ਅਤੇ ਇਤਨੇ ਕਿਉਂ ਮਾਰੇ ? ਤਬ ਗੁਰੂ ਬਾਬੇ ਆਖਿਆ, “ਮਰਦਾਨਿਆਂ ! ਓਸ ਦਰਖਤ ਤਲੈ ਜਾਇ ਸਉਂ, ਜਾਂ ਉਠਹਿ ਤਾਂ ਜਬਾਬੁ ਦੇਹਗੇ”। ਤਬ ਮਰਦਾਨਾ ਜਾਇ ਸੁਤਾ । ਤਾਂ ਏਕ ਬੂੰਦ ਚਿਕਣਾਈ ਕੀ ਪਈ ਥੀ ਸੀਨੇ ਉਪਰ, ਰੌਟੀ ਖਾਂਦਿਆਂ । ਜਿਉ ਸੁਤਾ ਥਾ, ਤਿਉ ਕੀੜੀਆਂ ਆਇ ਲਗੀਆਂ । ਇਕ ਜੋ ਕੀੜੀ ਲੜੀ ਸੁਤੇ ਹੋਏ ਨੂੰ ਤਾਂ ਹਥਿ ਨਾਲਿ ਸਭ ਮਲਿ ਸਟੀਆਂ,ਤਾਂ ਬਾਬੇ ਆਖਿਆ, ਕਿਆ ਕੀਤੋ ਵੇ ਮਰਦਾਨਿਆਂ ?? ਤਾਂ ਮਰਦਾਨੇ ਆਖਿਆ, “ਜੀ ਕੋਈ ਹਿਕ ਜੋ ਲੜੀ ਸਭ ਮਰਿ ਗਈਆਂ । ਤਾਂ ਬਾਬਾ ਹਸਿਅ*, ਆਖਿਓਸੁ, “ਮਰਦਾਨਿਆਂ ! , ਇਵੇ ਹੀ ਮਰਦੀ ਆਈ*, ਇਕਸ ਦਾ ਸਦਕਾ 1 ਤਾਂ ਮਰਦਾਨਾ ਆਇ ਪੈਰੀਂ ਪਇਆਂ । ਤਬ ਸੈਦਪੁਰ ਕਾ ਲੋਕੁ ਬਹੁਤੁ ਨਾਉਂ ਧਰੀਕੁ ਸਿਖ ਹੋਆ। ਤਬ ਝਾੜੂ

  • ਬਾਬਾ ਜੀ ਦੇ ਹਸਣ ਤੋਂ ਤੇ ਮਰਦੀ ਆਈ ਆਦਿ ਪਦਾਂ ਤੋਂ ਸਪਸ਼ਟ ਹੈ ਕਿ ਗੁਰੂ ਜੀ ਇਸ ਜਗਤ ਦਾ ਆਮ ਵਰਤਾਰਾ ਦੱਸ ਰਹੇ ਹਨ ਜੋ ਭਲ ਵਾਲਾ ਹੈ, ਤੇ ਇਸ ਨੂੰ ਮਖੌਲ ਕਰ ਰਹੇ ਹਨ, ਰੱਬੀ ਕਾਨੂੰਨ ਇਸ ਨੂੰ ਨਹੀਂ ਦੱਸ ਰਹੇ ।

ਸਿਖ` ਪਾਠ : ਵਾ: ਨੁਸਖੇ ਦਾ ਹੈ । Digitized by Panjab Digital Library / www.panjabdigilib.org