ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੬)

ਬੰਦਿ ਵਿਚਿ ਥਾਂ, ਓਨਿ ਲਿਖਿ ਲਇਆ, ਖਰਡ਼ ਖਾਨ ਪੁਰ ਕਾ ਥਾ ਪਰੁ ਸੰਗਤਿ ਵਿਚਿ ਗਵਿਆਛਣੀ, ਤਵ ਕਾ ਉਦਾਸੀ ਹੋਆ।ਤਦਹੁ ਬਾਬਾ ਓਬਹੁ ਰਵਦਾ ਰਹਿਆ। ਬੋਲੋ ਵਾਹਿਗੁਰੂ।


*ਤਬ ਝਾੜੂਤੋਂਰਵਦਾ ਰਹਿਆ ਦੀ ਥਾਂ ਹਾਵਾ:ਨੁ: ਵਿਚ ਐਉਂ ਲੰਮੀ ਸਾਖੀ ਲਿਖੀ ਹੈ:-ਤਬ ਫਿਰ ਪਿਛੋਂ ਜਾਇ ਲਸ਼ਕਰ ਵਿਚ ਵੜਿਆ। ਮੀਰ ਬਾਬਰ ਜੋ ਥਾ, ਸੋ ਕਲੰਦਰ ਥਾ। ਦਿਨ ਕਉ ਪਾਤਸਾਹੀ ਕਰਦਾ ਥਾ ਅਰ ਰਾਤ ਕਉ ਪੈਰੀਂ ਸੰਗਲ ਘੱਤ ਕਰ ਸਿਰ ਤਲਵਾਇਆ ਬੰਦਗੀ ਕਰਦਾ ਥਾ।ਪਿਛਲੀ ਰਾਤ ਰਹਿੰਦੀ ਉਠ ਕੇ ਬਹੁਤ ਬੰਦਗੀ ਕਰਦਾ ਬਾ, ਅਰ ਜਾਂ ਸੁਬਾਹ ਹੋਵੈ ਤਾਂ ਉਠ ਕਰ ਨਿਮਾਜ ਕਰੋ। ਤੀਹੇ ਸਿਪਾਰੇ ਕੁਰਾਨ ਕੇ ਪੜੇ, ਤਾਂ ਫਿਰ ਪਿਛੈ ਭੰਗ ਖਾਵੈ।ਜਾਂ ਬਾਬਾ ਲਸ਼ਕਰ ਵਿਚ ਵੜਿਆ, ਤਾਂ ਲੱਗਾ ਸਬਦ ਗਾਵਣ। ਬੰਦੀਵਾਨ ਭੀ ਪਾਸੇ ਹੋਵਨ। ਬੰਦੀਵਾਨਾਂ ਵਲੋਂ ਵੇਖ ਕਰ ਬਾਬਾ ਬਹੁਤ ਆਜਜ਼ ਹੋਵੇ। ਤਾਂ ਬਾਬੇ ਆਖਿਆ, “ਮਰਦਾਨਿਆ, ਰਬਾਬ ਵਜਾਇ।ਤਾਂ ਬਾਬੇ ਸਬਦ ਕੀਤਾ ਰਾਗ ਆਸਾ ਵਿਚ:-ਆਸਾ ਮਹਲਾ ੧

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥੧॥ ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥੧॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ॥ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥੨॥ ਜੇਕੋ ਨਾਉ ਧਰਾਏ ਵਡਾ ਸਾਦੁ ਕਰੇ ਮਨਿ ਭਾਣੇ॥ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥੩॥੫॥੩੯॥

ਜਾਂ ਇਹ ਸਬਦ ਮੀਰ ਬਾਬਰ ਸੁਣਿਆਂ, ਤਾਂ ਆਖਿਆਸੁ, “ਯਾਰੋ! ਇਸ ਫਕੀਰ ਕਉ ਲੈ ਆਵਹੁ ਤਾਂ ਆਦਮੀ ਗਏ, ਬਾਬੇ ਕਉ ਲੈਕਰ ਹਾਜ਼ਰ ਕੀਤਾ। ਤਬ ਬਾਬਰ ਕਹਿਆ, “ਫਕੀਰ ਜੀ! ਇਹ ਜੋ ਅਵਾਜ ਕੀਆ ਹੈ, ਸੋ ਫੇਰ ਕਰੋ। ਤਬ ਬਾਬੇ ਫੇਰ ਓਹ ਸਬਦ ਸੁਣਾਇਆ। ਤਾਂ ਬਾਬਰ ਕੇ ਕਪਾਟ ਖੁੱਲ ਗਏ। ਤਬ ਬਾਬਰ ਕਹਿਆ, “ਯਾਰੋ! ਇਹ ਫਕੀਰ ਭਲਾ ਹੈ।ਤਬ ਹਮਾਚਾ ਭੰਗ ਕਾ ਖੋਲਿਆ, ਬਾਬੇ ਕੇ ਅੱਗੇ ਰੱਖਿਆ, ਕਹਿਓਸੁ,‘ਫਕੀਰ ਜੀ ਭੰਗ ਖਾਹਿ' ਤਬ ਬਾਬੇ ਕਹਿਆ, “ਮੀਰ ਜੀ! ਮੈਂ ਭੰਗ ਖਾਈ ਹੈ, ਮੈਂ ਐਸੀ ਭੰਗ ਖਾਈ ਹੈ, ਤਿਸਕਾ ਅਮਲ ਕਦੇ ਨਾਹੀਂ ਉਤਰਤਾ'।ਤਬ ਬਾਬਰ ਕਹਿਆ, “ਜੀ ਉਹ ਅਮਲ ਕਉਣ ਹੈ, ਜਿਸਕਾ ਅਮਲ ਕਦੇ ਨਾਹੀਂ ਉਤਰਤਾ ' ਤਬ ਬਾਬੇ ਕਹਿਆ, “ਮਰਦਾਨਿਆਂ, ਰਬਾਬ ਵਜਾਇ।ਤਾਂ ਬਾਬੇ ਸ਼ਬਦ ਕੀਤਾ ਤਿਲੰਗ ਵਿਚ:- ਤਿਲੰਗ ਮਹਲਾ ੧ ਘਰੁ ੨॥

[ਬਾਕੀ ਨੋਟ ਦੇਖੋ ਪੰਨਾ ੭੭ ਦੇ ਹੇਠ]