ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(59)

੩੬. ਗੋਸ਼ਟ ਮੀਆ ਮਿੱਠਾ.

ਪਸਰੂਰਿ ਵਿਚਿਦੋ ਮੀਯੇ ਮਿਠੇ ਦੇ ਕੋਟਲੇ ਵਿਚਿ ਆਇ ਨਿਕਲੇ ਕੋਸ ਅਧ ਉਪਰਿ। ਓਥੇ ਬਾਗ ਵਿਚ ਜਾਇ ਬੈਠੇ। ਤਬ ਮੀਏ ਮਿਠੇ ਨੂੰ ਅਗਾਹ ਹੋਈ, ਆਪਣਿਆਂ ਮੁਰੀਦਾਂ ਵਿਚ ਆਖਿਓਸੁ, “ਜੋ ਨਾਨਕੁ ਭਲਾ ਫਕੀਰੁ ਹੈ, ਪਰ ਜੋ


[ਸਫਾ ੭੬ ਦੀ ਬਾਕੀ ਟੂਕ]

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਨਾ ਭਇਆ ਅਤੀਤ॥ ਕਰ ਕਾਸਾ ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ॥੧॥ ਤਉ ਦਰਸਨ ਕੀ ਕਰਉ ਸਮਾਇ॥ ਮੈ ਦਰਿ ਮਾਗਤੁ ਭੀਖਿਆ ਪਾਇ॥੧॥ਰਹਾਉ॥ਕੇਸਰਿ ਕੁਸਮ ਮਿਰਗ ਮੈ ਹਰਣਾ ਸਰਬ ਸਰੀਰੀ ਚੜਣਾ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ॥੨॥ ਅਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹੋਇ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ॥ ਨਾਨਕ ਤਿਨ ਦਰਿ ਭੀਖਿਆ ਪਾਇ॥੩॥੧॥੨॥

ਜਬ ਏਹ ਸਬਦ ਬਾਬੇ ਕਹਿਆ,ਤਾਂ ਮੀਰ ਬਾਬਰ ਬਹੁਤ ਖੁਸਾਲ ਹੋਇਆ, ਕਹਿਓਸੁ, “ਫਕੀਰ ਜੀ! ਮੇਰੇ ਸਾਥ ਚਲ। ਤਾਂ ਬਾਬੇ ਕਹਿਆ, ਮੀਰ ਜੀ! ਏਕ ਦਿਨ ਤੇਰੈ ਪਾਸ ਰਹਾਂਗਾ। ਤਾਂ ਫੇਰ ਬਾਬਰ ਕਹਿਆ, “ਜੀ ਤਿੰਨ ਦਿਨ ਰਹੋ। ਤਾਂ ਬਾਬੇ ਕਹਿਆ, “ਰਹਾਂਗਾ | ਪਰ ਬਾਬਾ ਬੰਦੀਵਾਨਾਂ ਵਲੋਂ ਦੇਖ ਕੇ ਬਹੁਤ ਗਮ ਖਾਵੇ। ਤਾਂ ਬਾਬੇ ਆਖਿਆ, “ਮਰਦਾਨਿਆਂ ਰਬਾਬ ਵਜਾਇ। ਤਾਂ ਮਰਦਾਨੇ ਰਬਾਬ ਵਜਾਇਆ,ਬਾਬੇ ਸਬਦ ਬੋਲਿਆ। ਰਾਗ ਆਸਾ ਵਿਚ। ਤਾਂ ਏਹ ਸਬਦ ਬੋਲਿਆ (ਏਥੇ ਕੋਈ ਸ਼ਬਦ ਨਹੀਂ ਦਿਤਾ, ਪਰ ਭਾਵ ਪਿਛਲੇ ਸ਼ਬਦ ਤੋਂ ਪਤੀਤ ਹੁੰਦਾ ਹੈ, ਜਿਸ ਦੀ ਪਹਿਲੀ ਤੁਕ “ਖੁਰਾਸਾਨ ਖਸਮਾਨਾ ਹੈ।-ਸੰਪਾਦਿਕ) ਤਾਂ ਹਾਲਤ ਵਿਚ ਆਇ ਗਇਆ। ਬਾਬਾ ਪੈ ਰਹਿਆ ਤਾਂ ਬਾਬਰ ਆਇ ਉਪਰ ਖ31 ਹੋਆ, ਆਖਿਓਸੁ, ਫਕੀਰ ਕਉ ਕਿਆ ਹੂਆ?” ਤਾਂ ਲੋਕਾਂ ਕਹਿਆ, ਜੀ ਇਹ ਫਕੀਰ ਦਰਦਵੰਦ ਹੈ,ਖੁਦਾਇ ਦਾ ਗਜ਼ਬ ਦੇਖ ਕੇ ਹਾਲਤ ਵਿਚ ਆਇਆ ਹੈ?

ਤਾਂ ਬਾਬਰ ਕਹਿਆ, “ਯਾਰੋ, ਖੁਦਾ ਅਗੇ ਹੱਥ ਜੋੜਹ ਚ ਇਹ ਰਹੀਮ ਖੜਾ ਹੋਵੇ। ਤਬ ਬਾਬਾ ਉਠ ਬੈਠਾ | ਬਾਬੇ ਦੇ ਉਠਣ ਨਾਲ ਐਸਾ ਚਾਨਣ ਹੋਆ ਆਖੀਐ ਕਈ ਹਜ਼ਾਰ ਸੂਰਜ ਚੜੇ ਹੈਨ, ਤਾਂ ਬਾਬਰ ਸਲਾਮ ਕੀਤਾ, ਆਖਿਓਸ, ਜੀ ਤੇ ਮੇਹਰਬਾਨ ਹੋਹੁ। ਤਾਂ ਬਾਬੇ ਕਹਿਆ, ਮੀਰ ਜੀ, ਜੇ ਤੂੰ ਮੇਹਰ ਚਾਹੁਤਾ ਹੈ, ਤਾਂ ਬੰਦੀਵਾਨ ਛੋਡ ਦੇਹ”। ਤਾਂ ਬਾਬਰ ਕਹਿਆ, “ਜੀ ਇਕ ਅਰਜ ਹੈ, ਜੇ

[ਬਾਕੀ ਟੂਕ ਦੇਖੋ ਪੰਨਾ ੭੮ ਦੇ ਹੇਠ]