ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੮)

ਆਸਾਨੋ ਮਿਲੈਗਾ *ਤਾਂ ਇਉਂ ਤਾਰਿ ਲੈਹਿੰਗਿ ਜਿਉਂ ਦੁਧ ਉਪਰਹੁ ਮਲਾਈ ਤਾਰਿ ਲਈ ਦੀ ਹੈ। ਤਬ ਬਾਬੇ ਆਖਿਆ, “ਮਰਦਾਨਿਆਂ! ਸੁਣਿ, ਮਿਠਾ+ 4 ਕਿਆ ਆਖਦਾ ਹੈ। ਤਾਂ ਮਰਦਾਨੇ ਆਖਿਆ, “ਜੀ ਤੇਰਾ ਜੰਤੁ ਹੈ ਵਜਾਇਆ ਵਜਦਾ ਹੈ। ਤਬ ਗੁਰੂ ਬਾਬਾ ਬੋਲਿਆ, “ਮਰਦਾਨਿਆਂ! ਜਾਂ ਮਿੱਠਾ ਅਸਾਨੂੰ ਮਿਲੇਗਾ, ਤਾਂ ਇ ਉ ਨਿਚੋੜ ਲੈਹਿੰਗੇ ਜਿਉਂ ਨਿੰਬੂ ਵਿਚ ਰਸੁ ਨਿਚੋੜਿ ਲੀਚਦਾ ਹੈ। ਤਬ ਮੀਆਂ ਮਿਠਾ ਉਠ ਖੜਾ ਹੋਆ, ਆਖਿਓਸੁ, ਚਾਲਹੁ ਯਾਰੋ! ਨਾਨਕ ਦਾ ਦੀਦਾਰੁ ਕਰੇਹਾਂ। ਤਾਂ ਮੁਰੀਦਾਂ ਆਖਿਆ, 'ਤੁਸਾਂ ਅਗੇ ਅਵਾਜੁ ਕੀਤਾ ਆਹਾ, ਜੋ ਨਾਨਕੁ ਅਸਾਨੂੰ ਮਿਲੇਗਾ, ਤਾਂ ਇਉਂ ਤਾਰਿ ਲੈਹਿੰਗੇ ਜਿਉ ਦੁਧੁ ਉਪਰਹੁ ਮਲਾਈ ਤਾਰਿ ਲਦੀ ਹੈ। ਤਾਂ ਮੀਆ ਮਿਠਾ ਬੋਲਿਆ, 'ਜੋ ਓਥਹੇ ਅਵਾਜ ਆਇਆ ਹੈ-ਜਿਉ ਨਿੰਬੁ ਵਿਚਹੁ ਰਸੁ ਨਿਚੋੜ ਲੀਚਦਾ ਹੈ ਤਿਉਂ, ਜਾਂ ਮਿਲੇਂਗਾ। ਤਾਂ ਇ ਤੇ ਨਿਚੋੜ ਲੋਹਿੰਗੇ- ਤਾਂ ਦੁਧ ਕਾ ਕਛੁ ਨ ਜਾਵੈਗ ਮਲਾਈ ਉਤਾਰੀ, ਅਤੇ ਨਿੰਬੂ ਨਿਚੋੜਿਆਂ ਫੋਗੁ ਹੋਵੈਗਾ ਤਬ ਮੀਆਂ ਮਿਠਾ ਦੀਦਾਰੁ ਦੇਖਣਿ ਆਇਆ, ਆਇ ਦੁਆਇ ਸਲਾਮ ਕਰਿਕੈ ਬੈਠਿ ਗਇਆ, ਗੋਸਟ ਮਹਲਾ ੧॥ ਤਬ ਮੀਆ ਮਿਠਾ ਬੋਲਿਆ:-ਸਲੋਕੁ॥ ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲੁ॥ ਨਾਨਕ ਕਲਮਾ ਜੇ ਪੜਹਿ ਤਾ ਦਰਗਹ ਪਵਹਿ ਕਉਲੁ ਤਬ ਬਾਬੇ ਜਬਾਬੁ ਦਿਤਾ: ਅਵਲਿ ਨਾਉ ਖੁਦਾਇ ਕਾ ਦਰਿ ਦਰਵਾਨ ਰਸੂਲੁ॥ ਸੇਖਾ ਨੀਅਤਿ ਰਾਸਿ


*ਹਾ:ਬਾਨ: ਵਿਚ ਏਥੇ ਪਾਠ ਤਾਂ ਇਉਂ ਨਿਚੋੜ ਲੇਹਾਂਗੇ।

ਤਾਰ ਦਾ ਮਤਲਬ ਉਤਾਰ ਹੈ, ਜੋ ਅੱਗੇ ਚੱਲ ਕੇ ਸਾਫ ਲਿਖਿਆ ਹੈ। ਤਾਂ ਦੁਧ ਦਾ ਕੁਛ ਨਾ ਜਾਵੇਗਾ ਮਲਾਈ ਉਤਾਰੀ। ਹਾ: ਬਾ: ਨੁਸਖੇ ਦਾ ਪਾਠ ਹੈ ਮੀਆਂ ਮਿੱਠਾ। Aਇਹ ਸਲੋਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। ਸਫ਼ਾ ੭੭ ਦੀ ਬਾਕੀ ਟੂਕ . ਹੁਕਮ ਹੋਵੇ ਤਾਂ ਕਹਾਂ। ਤਾਂ ਬਾਬੇ ਕਹਿਆ ਕਹੋ ਜੀ। ਕਹਿਆ ਜੀ, ਇਕ ਬਚਨ ਦੇਹੁ ਤਾਂ ਛੋਡਾਂ। ਤਾਂ ਬਾਬੇ ਕਹਿਆ, ਕਿਛੁ ਤੂੰ ਮੰਗ। ਤਾਂ ਬਾਬਰ ਕਹਿਆ, “ਜੀ ਮੈਂ ਏਹੀ ਮੰਗਦਾ ਹਾਂ, ਜੋ ਮੇਰੀ ਪਾਤਸਾਹੀ ਕੁਰਸੀ ਬਕੁਰਸੀ ਚਲੀ ਜਾਇ। ਤਾਂ ਬਾਬੇ ਕਹਿਆ, ਤੇਰੀ ਪਾਤਸਾਹੀ ਚਿਰ ਤਾਈਂ ਚਲੇਗੀ?। ਤਾਂ ਬਾਬਰ ਸਲਾਮ ਕੀਤਾ। ਸਗਲੇ ਬੰਦੀਵਾਨ ਪਹਿਰਾਇਕੈ ਛੋਡ ਦੀਏ। ਤਾਂ ਬਾਬਾ ਬਹੁਤ ਖੁਸੀ ਹੋਇਆ। ਤਾਂ ਬਾਬਾ ਨਾਨਕ ਬਾਬਰ ਨਾਲੋਂ ਵਿਦਿਆ ਹੋਇਆ। ਤਦਹੁ ਬਾਬਾ ਉਥਹੁ ਰਵਦਾ ਰਹਿਆ। ਬੋਲੋ ਵਾਹਿਗੁਰੂ॥