ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੯)

ਕਰਿ ਤਾਂ ਦਰਗਹਿ ਪਵਹਿ ਕਾਬੂਲੁ॥੧॥ | ਤਾ ਬਾਬੇ ਆਖਿਆ, 'ਸੇਖ ਮਿਠਾ! ਉਸ ਦਰ ਦੁਇ ਦੀ ਠਉੜ ਨਾਹੀਂ, ਜੋ ਕੋਈ ਰਹਿੰਦਾ ਹੈ, ਸੋ ਹਿਕੋ ਹੋਆ ਰਹਿੰਦਾ ਹੈ।ਤਾਂ ਸੇਖਿ ਮਿਲੈ ਆਖਿਆਜੋ ਨਾਨਕ! ਬਿਨੁ ਤੇਲੁ ਦੀਵਾ ਜਲਦਾ ਹੈ? ਸਲੋਕ॥ ਸਿਰੀ ਰਾਗੁ ਮਹਲਾ ੧ ਘਰੁ ੫॥ ਅਛਲ ਛਲਾਈ ਨਹ ਛਲੈ ਹ ਘਾਉ ਕਟਾਰਾ ਕਰਿ ਸਕੈ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਪਲੈ॥੧॥ ਬਿਨੁ ਤੇਲ ਦੀਵਾ ਕਿਉ ਜਲੈ॥੧॥ ਰਹਾਉ॥ ਤਬ ਬਾਬੇ ਜਬਾਬੁ ਦਿਤਾ ਸਲੋਕ: ਪੋਥੀ ਪੁਰਾਣ ਕਮਾਈਐ॥ ਭਉਵਟੀ ਇਤੁ ਤਨਿ ਪਾਈਐ॥ ਸਚੁ ਬੁਝਣੁ ਆਣਿ ਜਲਾਈਐ॥੨॥ ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥ ੧॥ ਰਹਾਉ॥ ਇਤੁ ਤਨਿ ਲਾਗੈ ਬਾਣੀਆ॥ ਸੁਖੁ ਹੋਵੈ ਸੇਵ ਕਮਾਣੀਆ॥ ਸਭ ਦੁਨੀਆ ਆਵਣ ਜਾਣੀਆ॥ ੩॥ ਵਿਚ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥੪॥੩੩॥ ਤਾਂ ਸੇਖਿ ਮਿਲੈ ਅਰਜੁ ਕੀਤਾ ਆਖਿਓਸੁਜੀ ਓਹੁ ਕਵਨੁ ਕੁਰਾਨੁ ਹੈ ਜਿਤੁ ਪੜੋ ਕਬੂਲੁ ਪਵੈ? ਅਤੇ ਜੀ ਓਹੁ ਕਵਨ ਕਤੇਬ ਹੈ,ਜਿਤੁ ਕਾਮਾਏ ਤੇ ਸਹੀ ਥੀਵੈ?ਅਤੇ ਉਹ ਕਵਨ ਦਰਵੇਸੀਹੈ,ਜਿਤੁ ਦਰ ਕੀ ਲਾਇਕ ਥੀਵੈ?ਅਤੇਉਹ ਕਵਨ ਰੋਜਾਹੈ,ਜਿਤੁ ਦਿਲ ਰ ਹੈ,ਜਾਇ ਨਾਹੀ+,ਅਤੈ ਓਹੁ ਕਵਨੁ ਨਿਵਾਜ ਹੈ,ਜਾ ਕੇ ਗੁਜ਼ਾਰੇ ਤੇ ਨਜਰਿ ਗੁਜਰੇ। ਤਬ ਬਾਬੈ ਜਬਾਬੁ ਦੇਤਾ,ਆਖਿਓਸੁ “ਮਰਦਾਨਿਆਂ! ਰਬਾਬ ਵਜਾਇਤਾ ਮਰਦਾਨੇ ਰਬਾਬੁ ਵਜਾਇਆ,ਬਾਬੈ ਸਬਦੁ ਕੀਤਾ ਰਾਗੁ ਮਾਰੂ ਵਿਚ ਮਨ-ਮਾਰੂ ਮਹਲਾਪ


*ਇਹ ਬੀ ਗੁਰਬਾਣੀ ਨਹੀਂ ਹੈ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ (ਮਾਝ ਦੀ ਵਾਰ ਵਿਚ) ਐਤੋਂ ਪਾਠ ਹੈ:—ਨਾਨਕ ਨਾਉ ਖੁਦਾਇ ਕਾ ਦਿਲ ਹਛੇ ਮੁਖਿ ਲੇਹ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥

ਇਹ ਪੂਸ਼ਨ ਦੀਆਂ ਤੁਕਾਂ ਮੀਏ ਮਿਠੇ ਦੀਆਂ ਰਚਤ ਨਹੀਂ ਹਨ। ਜੋ ਪੂਸ਼ਨ ਹੈ ਸੋ ਭੀ ਗੁਰੂ ਜੀ ਨੇ ਆਪ ਸ਼ਬਦ ਵਿਚ ਆਖਿਆ ਹੈ। ਗੁਰੂ ਜੀ ਅਕਸਰ ਗੋਸ਼ਟ ਦੇ ਬਾਦ ਸਵਾਲ ਜਾਬ ਆਪ ਸਬਦ ਵਿਚ ਰਚ ਕੇ ਉਸ ਨੂੰ ਲਿਖਿਆ ਕਰਦੇ ਸੇ॥ ਜਿਸ ਤਰ੍ਹਾਂ ਸਿਧ ਗੋਸ਼ਟ ਤੋਂ ਸਾਫ ਪ੍ਰਗਟ ਹੈ। +ਅਤੇ‘ਤੋਂ"ਜਾਇ ਨਾਹੀਂ ਤਕ ਪਾਠ ਹਾ: ਵਾ: ਨ: ਵਿਚ ਹੈ ਨਹੀਂ। Aਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। ਜੋ ਅਸਲ ਪੋਥੀ ਵਿਚ ਮਹਲਾ ੧ ਲਿਖਿਆ ਹੈ, ਇਸ ਤੋਂ ਮਾਲੂਮ ਹੁੰਦਾ ਹੈ ਕਿ ਅਸਲ ਪੋਥੀ

[ਬਾਕੀ ਟੂਕ ਦੇਖੋ ਪੰਨਾ ੮੦ ਦੇ ਹੇਠ]