ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੧)

ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰ ਪਰਾ॥ ੯ ॥ ਸਗਲੀ ਜਾਨਿ ਕਰਹੁ ਮਉਦੀਫਾ ॥ ਬਦਅਮਲ ਛੋਡਿ ਕਰਹੁ ਹਥਿ ਕੂਜਾ॥ ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥੧੦॥ ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ॥ ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਖੋਜ ਠਰਾ॥੧੧॥ਕਾਇਆ ਕਿਰਦਾਰਾ ਅਉਰਤ ਯਕੀਨਾ॥ ਰੰਗ ਤਮਾਸੇ ਮਾਣਿਹ ਕੀਨਾ॥ ਨਾਪਾ ਨਾਪਾਕ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥ ੧੩ ॥ ਜਾਕਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦੁ ਮਰਦੁ ਮਰਦਾਨਾ॥ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ॥ ॥੧੪॥ਕੁਦਰਤਿ ਕਾਦਰ ਕਰਣ ਕਰੀਮਾ ਸਿਫਤਿ ਮੁਹਬਤਿ ਅਥਾਹ ਰਹੀਮਾ ॥ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸੁ ਤਰਾ॥੧੫॥੩॥੧੨॥

ਤਬ ਸੇਖ ਮਿਠੈ ਆਖਿਆ “ਜੀ! ਤੁਸਾਂ ਜੋ ਹਿਕ ਨਾਵੈ ਦੀ ਸਿਫਿਤਿ ਕੀਤੀ, ਸੋ ਹਿਕੁ ਨਾਮੁ ਕੈਸਾ ਹੈ ?” ਤਬ ਬਾਬੇ ਆਖਿਆ “ਸੇਖ ਮਿਠਾ ! ਹਿਕ ਨਾਵੈ ਦੀ ਕੀਮਤਿ ਕਿਸ ਨਉ ਆਈ ਹੈ ?'। ਤਾਂ ਸੇਖਿ ਮਿਠੇ ਆਖਿਆ, “ਜੀ ਮਿਹਰ ਕਰਿ ਦਸਿ । ਤਬ ਗੁਰੂ ਬਾਬੈ ਸੇਖ ਮਿਠੇ ਕੀ ਬਾਂਹ ਪਕੜੀ, ਗੋਸੈ ਲੈ ਗਇਆ। ਤਬ ਬਾਬੇ ਆਖਿਆ ਸੇਖ ਮਿਠਿਆ ! *ਇਕੁ ਨਾਮੁ ਖੁਦਾਇਕਾ ਸੁਣੁਬਾ' । ਤਾਂ ਬਾਬਾ ਬੋਲਿਆ “ਅਲਹ” ਆਖਣਿ ਨਾਲਿ ਦੂਸਰਾ ਭਸਮ ਹੋਇ ਗਇਆ। ਤਬ ਸੇਖ ਮਿਠਾ ਦੇਖਿ ਕਰਿ ਹੈਰਾਣੁ ਹੋਆ। ਜਾਂ ਦੇਖੈ ਤਾਂ ਇਕੁ ਮੁਠੀ ਭਸਮ ਕੀ ਹੈ। ਤਬਿ ਫਿਰਿ ਅਵਾਜ ਆਇਆ, ਹੈ ‘ਅਲਾਹ। ਇਤਨਿ ਕਹਣੈ ਨਾਲਿ ਉਠੀ ਖੜਾ ਹੋਆ, ਤਬ ਸੇਖ ਮਿਠੈ ਆਇ ਪੈਰ ਚੁਮੈ । ਤਬ ਬਾਬਾ ਬਿਸਮਾਦ ਕੇ ਘਰ ਵਿਚ ਬੋਲਿਆ। ਤਬ ਬਾਬੈ ਮੀਆ ਮਿਠਾ ਵਿਦਾ ਕੀਤਾ¢। ਗੁਰੂ ਬਾਬਾ ਓਬਹੁਂ ਰਵਦਾ ਰਹਿਆ। ਬੋਹੂ ਵਾਹਿਗੁਰੂ।

੩੭. ਦੁਨੀ ਚੰਦ ਨਿਸਤਾਰਾ.

ਤਬ ਰਾਵੀ ਨਦੀ ਦੇ ਕਿਨਾਰੈ ਕਿਨਾਰੈ ਲਹੋਰਿ ਆਇ ਨਿਕਲਿਆ। ਤਬ


*ਹਾ: ਬਾ: ਨੁ: ਵਿਚ “ਏਕ'ਤੋਂਹੋਇ ਗਇਆ? ਤਕ ਦਾ ਪਾਠ ਐਉਂ ਹੈ:- ਏਕ ਨਾਮ ਖੁਦਾਇ ਕਾ ਸੁਣਤਾ ਹੈ? ਆਖਣ ਨਾਲ ਦੂਸਰਾ ਭਸਮ ਹੋਇ ਗਇਆ। ਏਥੋਂ ਅਗੇ ਹਾਜਰਨਾਮਾ ਹੈ, ਦੇਖੋ ਅੰਤਕਾ ੨ ਇਸੇ ਪੋਥੀ ਦੇ ਅਖੀਰ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਇਸ ਕਰਕੇ ਗੁਰਬਾਣੀ ਨਹੀਂ ਹੈ। +“ਤਬ'ਤੋਂ‘ਕੀਤਾ? ਤਕ ਦੀ ਥਾਂ ਹਾ; ਬਾ: ਨੂ: ਵਿਚ ਪਾਠ ਹੈ-ਤਬ ਮੀਆਂ ਮਿਠਾ ਵਿਦਿਆ ਹੋਇਆ।