________________
(੮੨) ਲਹੋਰ ਦੇ ਪਰਗਣੇ ਦਾ ਕਰੋੜੀ ਦੁਨੀ ਚੰਦੁ ਧੁਪੁੜ ਖੱੜੀ ਥਾ; ਤਿਸਕੇ ਪਿਤਾ ਕ ਸਰਾਧੁ ਥਾ, ਉਸ ਸੁਣਿਆਂ ਜੋ ਨਾਨਕੁ ਤਪਾ ਆਇਆ ਹੈ । ਤਬ ਓਹੁ ਆਇ ਕਰਿ ਬਾਬੇ ਜੀ ਕਉ ਭਾਉ ਕਰਿਕੇ ਲੈ ਗਇਆ। ਤਬ ਗੁਰੁ ਜਾਇ ਬੈਠਾ,ਤਬ ਓਸ ਬਸਤ ਬਾਹ ਰੀਤ* ਅਣਾਈ, ਫੁਰਮਾਇਸਿ ਕੀਤੀ, ਦੁਧੁ ਦਹੀ, ਲਕੜੀਆਂ । ਤਾਂ ਅੰਨ ਤਈਆਰ ਹੋਆ, ਬਮਣ ਜੇਵੇ । ਤਬ ਬਾਬੇ ਜੀ ਕਉ ਭੀ ਬੁਲਵਣਿ ਆਇਆ ॥ ਤਦ ਗੁਰੂ ਜੀ ਪੁਛਿਆ ਤੇਰੋ ਕਿਆ ਹੋਆ ਹੈ ?” ਤਬ ਉਸ ਕਹਿਆ 'ਜੀ ਮੇਰੇ ਪਿਤਾ ਕਾ ਸਰਾਧੁ ਹੈ । ਤਿਸ ਕੇ ਨਾਉਂ ਕੇ ਬਮਣ ਜਿਵਾਇ ਹੈਨਿ । ਤਬ ਬਾਬਾ ਬੋਲਿਆ ਤੇਰੇ ਪਿਤਾ ਨੂੰ ਅਜੁ ਤੀਸਰਾ ਦਿਨੁ ਹੋਆ ਹੈ, ਕਿਛੁ ਨਾਹੀ ਖਾਧਾ ਅਤੇ ਤ ਆਖਦਾ ਹੈ ਜੋ ਮੈਂ ਸਉ ਮਨੁਖੁ ਜਿਵਾਇਆ ਹੈ?ਤਬ ਦੁਨੀ ਚੰਦੁ ਬੇਨਤੀ ਕੀਤੀ ਆਖਿਓਸ ਜੀ ਓਹ ਕਿਥੇ ਹੈ ?? ਤਬ ਬਾਬੇ ਆਖਿਆ “ਓਹ ਇਕ ਮਾਲ ਵਿਚ ਹੈ ਪਇਆ ਹੋਆ, ਕੋਹਾਂ ਪੰਜਾਂ ਉਪਰਿ ਬਘਿਆੜਾ ਕਾ ਜਨਮੁ ਹੈ ਪਰੁ ਤੂੰ ਜਾਇ ਪਰਸਾਦੁ ਲੇਕਰਿ, ਪਰੁ ਡਰਣਾ ਨਾਹੀ, ਤੇਰੇ ਜਾਣੈ ਨਾਲਿ ਉਸ ਕੀ ਬੁਧਿ ਮਾਨੁਖ ਕੀ ਹੋਇ ਆਵੈਗੀ । ਪਰਸਾਦੁ ਖਾਵੇਗਾ, ਅਰ ਬਾਤਾਂ ਭੀ ਕਰੈਗਾ । ਤਬ ਦੁਨੀਚੰਦ ਪਰਸਾਦੁ ਲੈ ਗਇਆ, ਜਾਇ ਪੈਰੀ ਪਉਣਾ ਕਹਿਓਸੁ ਪਰਸਾਦੁ ਆਗੈ ਰਖਿਓਸੁ, ਤਬ ਇਸ ਪੁਛਿਆ, ਆਖਿਆ 'ਪਿਤਾ ਜੀ ! ਤੂੰ ਇਤੁ ਜਨਮਿ ਕਿਉ ਆਇਆ? ਤਬ ਇਮੋ ਆਖਿਆ'ਗੁਰੂ ਪੂਰੇ ਬਿਨਾ ਇਤੁ ਜਨਮਿ ਆਇਅTA,ਮੈਂਏਕ ਅਚਾਰੀB ਕਾ ਸਿਖੁ ਥਾ, ਓਸ ਮੇਰੇ ਪਾਸਹੁ ਸਗਉਤੀ ਮਛੀ ਛਡਾਈ ਥੀ, ਜਬ ਮੇਰੇ ਕਾਲ ਕਾਂ ਸਮਾਂ ਹੋਆ, ਤਾਂ ਮੈਂ ਦੁਖੀ ਹੋਆ ਤਾਂ ਮੇਰੇ ਪਾਸਿ ਸਗਉਤੀ ਰਿੰਨਦੇ ਸੇ, ਮੈਨੂੰ ਵਾਸ਼ਨਾ ਆਈ, ਮੇਰੀ ਮਨਸਾ ਉਨ੍ਹਾਂ ਗਈ, ਤਿਸਕਾ ਸਦਕਾ ਏਤੁ ਜਨਮਿ ਆਇਆ। ਤਬ ਉਹ ਉਠਿ ਚਲਿਆ, ਅਤੇ ਉਹ ਭਜਿ ਗਇਆ । ਤਦਹ ਦੁਨੀ ਚੰਦ ਆਇ ਪੈਰੀ ਪਇਆ । ਤਬ ਗੁਰੁ ਬਾਬੇ ਜੀ ਕਉ ਘਰਿ ਲੇ ਗਇਆ, ਉਸਕੇ ਦਰ ਉਪਰਿ ਸਤ ਧਜਾ ਬੰਧੀਆ ਥੀਆ, ਲਾਖ ਲਾਖ ਕੀ ਇਕ ਧਜ ਥੀ । ਤਬ ਬਾਬੇ ਪੁਛਿਆ 'ਏਹY ਧਜਾ ਕਿਸ ਕੀਆਂ ਹੈਨਿ ? ਤਬ ਦੁਨੀ ਚੰਦ ਆਖਿਆ, “ਜੀ ਇਹ ਜਾਂ ਮੇਰੀਆਂ , ਹੈਨਿ । ਤਹ ਬਾਬੇ ਇਕ ਸੂਈ ਦਿਤੀ, ਆਖਿਓਸੁ, ਜੋ ਅਸਾਡੀ ਅਮਾਨ ਰਾਖੁ, ਅਸੀਂ ਆਗੈ ਸੰਗਿ ਲੈਹਿੰਗੇਂ । ਤਬ ਦੁਨੀ ਚੰਦੁ ਸੂਈ ੜੀਮਤਿ ਪਾਸਿ ਲੈ ਗਇਆ। ਆਖਿਓਸੁ, ਇਹ ਸੂਈ ਰਖੁ, ਗੁਰੂ ਦਿਤੀ ਹੈ,ਅਤੇ ਆਖਿਆ ਹੈ,ਜੁ ਅਗੈ ਮੰਗਿ
- ਹਾ: ਬਾਨੁ: ਵਿਚ 'ਬਾਹ ਰੀਤ ਦੀ ਥਾਂ ਹੈ 'ਬਾਹਰ ਤੇ । ਅੰਨੁ ਦੀ ' ਥਾਂ ਹਾ: ਵਾ: ਨੁ: ਵਿਚ “ਸਭ ਵਸਤ ਪਾਠ ਹੈ । ਮਨੁਖ ਦੀ ਥਾਂ ਹਾ: ਵਾ: ਨ: ' ਵਿਚ ਬਾਮਣ ਹੈ । A*ਗੁਰਤੋਂ ਆਇਆ ਪਾਠ ਹਾ: ਬਾ: ਨਸਖੇ ਵਿਚ ਨਹੀਂ ਹੈ । Bਬ੍ਰਹਮਚਾਰੀ ਤੋਂ ਮੁਰਾਦ ਜਾਪਦੀ ਹੈ। ਹਾ: ਬਾ: ਨੁਸਖੇ ਵਿਚ ਪਾਠ ਇਹ ਹੈ-ਮੈਂ ਏਕ ਅਚਾਰੀ ਥਾ।
Digitized by Panjab Digital Library / www.panjabdigilib.org