________________
(੮੩ ) , ਲੈਹਿਗੇ । ਤਦਹੁ ਤ੍ਰੀਮਤਿ ਆਖਿਆ, ਏ ਪਰਮੇਸਰ ਕੇ ! ਇਹ ਸੂਈ ਤੇਰੈ ਸਾਥਿ ਚਲੈਗੀ ਆਗੈ? ਤਾਂ ਦੁਨੀ ਚੰਦ ਆਖਿਆ, 'ਕਿਆ ਕਰੀਐ? ਤ੍ਰੀਮਤ ਆਖਿਆ ਜਾਹਿ ਦੇ ਆਉ । ਤਬ ਦੁਨੀ ਚੰਦ ਸੂਈ ਫੇਰਿ ਲੈ ਆਇਆ ਬਾਬੇ ਪਾਸਿ। ਆਇ ਆਖਿਓਸੁ, 'ਇਹ ਸੂਈ ਮੇਰੇ ਪਾਸਿ ਅਗੈ ਚਲਣੈ ਕੀ ਨਾਹੀ, ਫੇਰਿ ਲੇਵਹੁ । ਤਬ ਗੁਰੂ ਬਾਬੇ ਆਖਿਆ ਇਹ ਧਜਾ ਕਿਉਂ ਕਰਿ ਪਹੁੰਚਾਵਹਿੰਗਾ, ਜੋ ਸੂਈ ਨਹੀਂ ਪਹੁੰਚਾਇ ਸਕਦਾ ?? ਤਬ ਦੁਨੀ ਚੰਦ ਉਠਿ ਆਇ ਮੱਥਾ ਟੇਕਿਆ, ਆਖਿਓਸੁ, ‘ਜੀ ਓਹ ਬਾਤ ਕਰਿ ਜਿਤੁ ਆਗੈ ਪਹੁਚੈ । ਤਦਹੁ ਗੁਰੂ ਆਖਿਆ, “ਪਰਮੇਸਰ ਕੇ ਨਾਮ ਤੂੰ ਦੇਹਿਅਤੀਤਾ, ਅਭਿਆਗਤ ਹੈ ਮੁਹਿ ਪਾਇ, ਇਉਂ ਸਾਥਿ ਪਹੁੰਚੇਗੀ। ਤਬ ਦੁਨੀ ਚੰਦ ਸਤ ਲਖ ਕੀਆ ਜਾ ਲੁਟਾਇ ਦੂਰਿ ਕੀਤੀਓ ਸਹੁਕਮੁ ਮੰਨਿਆ। ਹਕਮ ਗੁਰ ਕਾ ਐਸਾ ਹੈ, ਜੋ ਕੋਈ ਮੰਨੇਗਾ ਤਿਸਕੀ ਗਤਿ ਹੋਵੇਗੀ । ਤਦਹੀਂ ਦੁਨੀ. ਚੰਦ ਨਾਉਂ ਧਰੀਕੁ ਸਿਖ ਹੋਆ, ਗੁਰੁ ਗੁਰੁ ਲਗਾ ਜਪਣਿ। ਬੋਲਹੁ ਵਾਹਿਗਰ ਤਬ ਬਾਬੇ ਆਖਿਆ, “ਮਰਦਾਨਿਆਂ ! ਰਬਾਬ ਵਜਾਇ । ਤਾਂ ਮਰਦਾਨਿ ਰਬਾਬੂ ਵਜਾਇਆ | ਰਾਗੁ ਆਸਾ ਕੀ ਵਾਰ ਕੀਤੀ,ਪਉੜੀਆਂ ੧੫ ਪਰਥਾਇ ਦੁਨੀਚੰਦ ਕੇ ਕੀਤੀਆਂ । ( ੩੮. ਬਾਹਮਣ ਦੀ ਸੂਚ ਰਸੋਈ. ਤਬ ਬਾਬਾ ਜੀ ਘਰਿ ਆਇਆ, ਤਲਵੰਡੀ ਵਿਚ ਕੋਈ ਦਿਨੁ ਰਹੈ । ਇਕ ਦਿਨ ਇਕ ਬਾਮਣੁ ਅਚਾਰੀ ਆਇਆਂ ਖੁਧਿਆਰਥੁ, ਤਾਂ ਆਇ ਅ ਸੀਲ ਬਚਨ ਕੀਤੋਸ। ਬਾਬਾ ਜੀ ਪਰਸਾਦ ਵਿਚ ਬੈਠਾ ਥਾ। ਤਬ ਗਤੁ ਆਖਿਆ, “ਆਵਹ ਮਿਸਰ ਜੀ ! ਪਰਸਾਦੁ ਤਈਆਰ ਹੈ । ਤਾਂ ਪੰਡਿਤ ਕਹਿਆ, “ਮੈਂ ਇਹ ਪਰਸਾਦ ਨਾਹੀਂ ਖਾਂਦਾ, ਮੈਂ ਆਪਣੇ ਕਰਿ ਖਾਵਾਂਗਾ, ਜਬ ਹਥੁ ਭਰਿ ਧਰਤੀ ਉਖਣਾਂਗਾ, ਅਤੇ ਚਉਂਕਾ ਦੇਵਾਂਗਾ, ਅਤੇ ਜਾਇਕੇ ਗਿਠ ਭਰਿ ਧਰਤੀ ਉਖਣਾਂਗਾ ਤਾਂ ਚੁੱਲਾ ਕਰਾਂਗਾ । ਲਕੜੀਆ ਧੋਇ ਕਰਿ ਚਾੜਾਂਗਾ। ਏਹ ਰਸੋਈ ਕੀ ਧਰਤੀ ਕੈਸੀ ਹੈ ? ਤਾਂ ਮੈਂ ਨਾਹੀ ਖਾਂਦਾ । ਤਬ ਬਾਬੇ ਆਖਿਆ, 'ਇਸ ਪੰਡਿਤ ਕਉ ਰਸੋਈ ਕੋਰੀ ਦੇਵਹੈ । ਤਬ ਕੋਰੀ ਰਸੋਈ ਮਿਲੀ । ਪੰਡਤੁ ਬਾਹਰਿ ਲੈ ਗਇਆ, ਜਾਇ ਲਗਾ ਚੌਂਉਕਾ ਬਣਾਵਣਿ,ਧਰਤੀ ਖੋਦਣ, ਜਿਥੇ ਧਰਤੀ ਖੋਦੈ,ਓਥੇ ਹਡੀਆਂ ਨਿਕਲਿਨਿ। ਤਬ ਚਾਰਿ ਪਹਿ ਖੋਦਦਾ ਫਿਰਿਆ । ਜਾਂ ਭੁਖਾ ਆਜਜੁ ਹੋਆ, ਤਾਂ ਆਖਿਓਸੁ,
- ਸਿਖ ਪਾਠ ਹਾਬਾ: ਨੁਸਖੇ ਦਾ ਹੈ । ਹਾਬਾਨੁ:ਵਿਚ“ਬੋਲਹੁ ਵਾਹਿਗੁਰੂ ਨਹੀਂ ਹੈ । #ਹਾ:ਬਾ:ਨੁਸਖੇ ਵਿਚ ਕੂੜ ਰਾਜਾ ਕੂੜ ਪਰਜਾਤੋਂਮਤ ਥੋੜੀ ਸੇਵ ਗਵਾਈਐ ਤਕ ਲਿਖ ਕਰ ਕੇ ਅਗੇ ਲਿਖਿਆ ਹੈ-ਅਗੋ ਵਾਰ ਪੁਣ ਲਿਖਣੀ ਹੈ, ਬੋਲਹੁ ਵਾਹਿਗੁਰੂ ।
Digitized by Panjab Digital Library | www.panjabdigilib.org