ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੪)

ਬਾਬੇ ਤੇ ਜਾਵਾਂ। ਤਾਂ ਆਇ ਪੈਰੀ ਪਇਆ, ਆਖਿਓਸੁ, ਜੀ ਓਹ ਪਰਸਾਦ ਮੈਨੂੰ ਮਲੇ, ਮੈਂ ਭੁੱਖਾ ਮੁਆ ਹਾਂ। ਤਦਹੀ ਗੁਰੂ ਆਖਿਆ, “ਸੁਆਮੀ! ਓਹ ਵਖਤ ਗਇਆ ਪਰਸਾਦ ਕਾ, ਪਰੁ ਜਾਹਿ ਵਾਹਿਗੁਰੂ ਕਰਕੇ ਧਰਤੀ ਖੋ, ਰਸੋਈ ਕਰ ਖਾਹਿ। ਤਬ ਬਾਬਾ ਬੋਲਿਆ ਸਬਦੁ ਰਾਗੁ ਬਸੰਤ ਵਿਚ ਮਃ ੧॥ ਸੁਇਨੇ ਕਾ ਚਉਕਾ ਕੰਚਨ ਕੁਆਰ॥ ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ॥ ਗੰਗਾ ਕਾ ਉਦਕ ਕਰਤੇ ਕੀ ਆਗਿ॥ ਗਰੁੜਖਾਣਾ ਦੁਧ ਸਉਗਾਡਿ॥੧॥ ਰੋਮਨ ਲੇਖੇ ਕਬਹੁ ਨ ਪਾਇ॥ ਜਾਮਿ ਨ ਭੀਜੈ ਸਾਚ ਨਾਇ॥੧॥ ਰਹਾਉ॥ ਦਸ ਅਠ ਲਿਖੇ ਹੋਵਹਿ ਪਾਸਿ॥ ਚਾਰੇ ਬੇਦ ਮੁਖਾਗਰ ਪਾਠਿਪੁਰਬੀ ਨਾਵੈ ਵਰਨਾਂ ਕੀ ਦਾਤਿ॥ ਵਰਤ ਨੇਮ ਕਰੇ ਦਿਨ ਰਾਤਿ॥੨॥ ਕਾਜ਼ੀ ਮਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ ਕੋ ਗਿਰਹੀ ਕਰਮਾਂ ਕੀ ਸੰਧਿ॥ ਬਿਨ ਬੜੇ ਸਭ ਖੜੀਅਸਿ ਬੰਧਿ॥ ਜੇਤੇ ਜੀਅ ਲਿਖੀ ਰਿਕਾਰ॥ ਕਰਣੀ ਉਪਰਿ ਹੋਵਗਿ ਸਾਰ॥ ਹੁਕਮੁ ਕਰਹਿ ਮੂਰਖ ਗਾਵਾਰ॥ ਨਾਨਕ ਸਾਚੇ ਕੇ ਸਿਫਤਿ ਭੰਡਾਰ॥੪॥੩॥

੩੯. ਇਕ ਵੈਰਾਗੀ ਬਾਲਕ.

ਤਬ ਏਕ ਦਿਨਿ ਗੁਰੁ ਕੀ ਆਗਿਆ ਹੋਈ, ਜੋ ਪਿਛਲੈ ਪਹਰਿ ਰਾਤਿ ਕਉ ਕੀਰਤਨ ਹੋਵੈ ਤਾਂ ਇਕ ਲੜਕੀ ਬਰਸਾ ਸਤਾਂ ਕਾ ਘਰ ਤੇ ਉਠਿ ਆਵੈ, ਆਇ ਗਰ ਜੀ ਕੇ ਪਿਛੇ ਖੜਾ ਹੋਵੈ। ਜਬ ਆਰਤੀ ਕੀਰਤਿ ਹੋਵੇ, ਤਾਂ ਉਠਿਜਾਵੇ। ਤਬ ਬਾਬੇ ਇਕ ਦਿਨਿ ਕਹਿਆ ਅਜ ਏਹ ਲੜਕਾ ਪਕੜਿ ਰਖਣਾ। ਜਬ ਮਥਾ ਟੇਕ ਕਰਿ ਚਾਲਿਆ, ਤਾਂ ਸੰਗਤਿ ਪਕੜਿ ਰਖਿਆ, ਆਣਿ ਹਾਜਰੂ ਕੀਤਾ।ਤਬ ਬਾਬੇ ਪੁਛਿਆ, ਆਖਿਆ ਏ ਲੜਕੇ! ਤੂੰ ਜੋ ਇਤੁ ਵਖਤੇ ਉਠਿ ਅਵਦਾ ਹੈ, ਸੋ ਕਿਉ ਆਂਵਦਾ ਹੈ'?ਅਜੇ ਤੇਰਾ ਵਖਤੁ ਖਾਵਣ ਖੇਡਣ ਸਉਣ ਦਾ ਹੈ।ਤਦਹੁ ਉਸ ਲੜਕੇ ਆਖਿਆ, ‘ਜੀ! ਇਕ ਦਿਨਿ ਮੇਰੀ ਮਾਤਾ ਕਹਿਆ ਜੋ ਬੇਟ-ਤੂ ਅਗਿ ਬਾਲੁ-ਤਾਂ ਮੈਂ ਆਗਿ ਲਗਾ ਬਾਲਣਿ। ਜਾ ਲਕੜੀਆਂ ਪਾਈਆਂ ਤਾਂ ਪਹਿਲੇ ਨਿਕੜੀਆਂ ਕਉ ਲਗੀ, ਤਾਂ ਪਿਛਹੁ ਵਡੀਆਂ ਕਉ ਲਾਗੀ। ਤਦਹੁ ਮੈਂ ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿੰ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ ਲਕੜੀਆਂ ਕੀ ਨਿਆਈ। ਤਾ ਮੈਂ ਆਖਿਆ,ਜੋ ਗੁਰੁ ਜਪਿ ਲੇਹ”। ਤਦਿ ਸੰਗਤਿ ਹੈਰਾਨੁ ਹੋਇ ਰਹੀ ਸੁਣਿਕੈ। ਤਬ ਬਾਬੇ ਦੀ ਖੁਸ਼ੀ ਹੋਈ, ਲੜਕਾ ਪੈਰੀ ਪਇਆ। ਤਾਂ ਗੁਰੂ ਬਾਬੇ ਤਿਤੁ ਮਹਿਲ ਸਬਦੁ ਬੋਲਿਆ ਸਿਰੀ ਰਾਗ ਵਿਚ ਮਃ ੧:- ਸਿਰੀ ਰਾਗੁ ਮਹਲਾ ੫॥ ਘੜੀ ਮੁਹਤ ਕਾ ਪਾਹਣਾ ਕਾਜ ਸਵਾਰਣਹਾਰੁ॥ ਮਾਇਆ ਕਾਮਿ


*-ਤਾਂ ਆਖਿਓਸੁ “ਬਾਬੇ ਜਾਵਾਂ- ਏਹ ਹਾ:ਬਾਨ ਵਿਚ ਨਹੀਂ ਹੈ । ਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ ਮਃ ੧ ਲਿਖਣਾ ਭੁੱਲ ਹੈ ।