ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਿਆ : 'ਜੀ ਤੇਰਾ ਜੰਤੁ ਹੈ ਵਜਾਇਆ ਵਜਦਾ ਹੈ'। ਤਬ ਗੁਰੂ ਬਾਬਾ ਬੋਲਿਆ : “ਮਰਦਾਨਿਆਂ ! ਜਾਂ ਮਿੱਠਾ ਅਸਾਨੂੰ ਮਿਲੇਗਾ, ਤਾਂ ਇਉਂ ਨਿਚੋੜਿ ਲੈਹਿਂਗੇ ਜਿਵੇਂ ਨਿੰਬੂ ਵਿਚਹੁ ਰਸੁ ਨਿਚੋੜਿ ਲੀਈਦਾ ਹੈ'। ਤਬ ਮੀਆਂ ਮਿਠਾ ਉਠਿ ਖੜਾ ਹੋਆ, ਆਖਿਓਸੁ : 'ਚਾਲਹੁ ਯਾਰੋ ! ਨਾਨਕ ਦਾ ਦੀਦਾਰ ਰਹੇ ਹਾਂ। ਤਾਂ ਮੁਰੀਦਾਂ ਆਖਿਆ

“ਤੁਸਾਂ ਅਗੇ ਅਵਾਜੁ ਕੀਤਾ ਆਹਾ, ਜੋ ਨਾਨਕੁ ਅਸਾਨੂੰ ਮਿਲੈਗਾ, ਤਾਂ ਇਉਂ ਤਾਰਿ

ਲੈਟਿਂਗੇ ਜਿਉਂ ਦੁਧੁ ਉਪਰਹੁੰ ਮਲਾਈ ਤਾਰਿ ਲਈਦੀ ਹੈ'। ਤਾਂ ਮੀਆਂ ਮਿਠਾ ਬੋਲਿਆ

ਜੋ ਉਥਹੁੰ ਅਵਾਜੁ ਆਇਆ ਹੈ- ਜਿਉ ਨਿੰਬੂ ਵਿਚਹੁੰ ਰਸੁ ਨਿਚੋੜਿ ਲੀਈਦੀ ਹੈ

ਤਿਉਂ, ਜਾਂ ਮਿਲੈਗਾ ਤਾਂ ਇਉਂ ਨਿਚੋੜਿ ਲੈਹਿੰਗੇ-। ਤਾਂ ਦੁਧ ਕਾ ਕੁਛ ਨ ਜਾਵੈਗਾ ਮਲਾਈ ਉਤਰੀ ਅਤੇ ਨਿੰਬੂ ਨਿਚੋੜਿਆ ਫੋਗੁ ਹੋਵੈਗਾ। ਤਬ ਮੀਆਂ ਮਿਠਾ ਦੀਦਾਰੁ ਦੇਖਣਿ ਆਇਆ, ਆਇ ਦੁਆਇ ਸਲਾਮ ਕਰਿਕੈ ਬੈਠਿ ਗਇਆ, ਗੋਸਟਿ ਮਹਲਾ ੧॥ ਤਬ ਮੀਆਂ ਮਿਠਾ ਬੋਲਿਆ :- ਸਲੋਕੁ ॥ ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲੁ ਨਾਨਕ ਕਲਮਾ ਜੇ ਪੜਹਿ ਤਾਂ ਦਰਗਹ ਪਵਹਿ ਕਬੂਲਾ॥ ਤਬ ਬਾਬੇ ਜਬਾਬੁ ਦਿਤਾ :- ਅਵਲ ਨਾਉ ਖੁਦਾਇ ਕਾ ਦਰਿ ਦਰਵਾਨ ਰਸੂਲ॥ ਸੇਖਾ ਨੀਅਤ ਰਾਸਿ ਕਰਿ ਤਾਂ ਦਰਗਹਿ ਪਵਹਿ ਕਾਬੂਲੁ ॥੧॥ ਤਾਂ ਬਾਬੇ ਆਖਿਆ : 'ਸੇਖ ਮਿਠਾ ! ਉਸ ਦਰ ਦੁਇ ਦੀ ਠਉੜ ਨਾਹੀਂ, ਜੋ ਕੋਈ ਰਹਿੰਦਾ ਹੈ, ਸੋ ਹਿਕੋ ਹੋਆ ਰਹਂਦਾ ਹੈ'। ਤਾਂ ਸੇਖਿ ਮਿਠੇ ਆਖਿਆ, “ਜੋ ਨਾਨਕ ! ਬਿਨੁ ਤੇਲੁ ਦੀਵਾ ਜਲਦਾ ਹੈ ?' ਸਲੋਕ॥ 1. ਸਿਰੀਰਾਗੁ ਮਹਲਾ ੧ ਘਰੁ ੫॥ ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ॥੧॥ ਬਿਨੁ ਤੇਲ ਦੀਵਾ ਕਿਉ ਜਲੈ॥੧॥ਰਹਾਉ॥ ਹੈ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਮੀਏਂ ਮਿੱਠੇ ਦਾ ਕਥਨ 2. ਇਹ ਬੀ ਗੁਰਬਾਣੀ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (ਮਾਝ ਕੀ ਵਾਰ ਵਿਚ) ਐਉਂ ਪਾਠ ਹੈ :- ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥ (੧੪੦) ਪ੍ਰਸ਼ਨ ਹੈ ਸੋ ਭੀ ਇਹ ਪ੍ਰਸ਼ਨ ਦੀਆਂ ਤੁਕਾਂ ਮੀਏ ਮਿਠੇ ਦੀਆਂ ਰਚਿਤ ਨਹੀਂ ਹਨ। ਜੋ ਗੁਰੂ ਜੀ ਨੇ ਆਪ ਸ਼ਬਦ ਵਿਚ ਆਖਿਆ ਹੈ। ਗੁਰੁ ਜੀ ਅਕਸਰ ਗੋਸ਼ਟ ਦੇ ਬਾਦ ਸਵਾਲ ਜਵਾਬ ਆਪ ਸ਼ਬਦ ਵਿਚ ਰਚ ਕੇ ਉਸ ਨੂੰ ਲਿਖਿਆ ਕਰਦੇ ਸੀ। ਜਿਸ ਤਰ੍ਹਾਂ ਸਿਧ ਗੋਸ਼ਟ

ਤੋਂ ਸਾਫ ਪ੍ਰਗਟ ਹੈ।


(106) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ