ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਬਾਬੇ ਜਬਾਬੁ ਦਿਤਾ, ਸਲੋਕ :- ਪੋਥੀ ਪੁਰਾਣ ਕਮਾਈਐ॥ ਭਉ ਵਟੀ ਇਤੁ ਤਨਿ ਪਾਈਐ॥ ਸਚੁ ਬੂਝਣੁ ਆਣਿ ਜਲਾਈਐ॥੨॥ ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥੧॥ ਰਹਾਉ॥ ਇਤੁ ਤਿਨ ਲਾਗੈ ਬਾਣੀਆ॥ ਸੁਖੁ ਹੋਵੈ ਸੇਵ ਕਮਾਣੀਆ॥ ਸਭ ਦੁਨੀਆ ਆਵਣ ਜਾਣੀਆ॥੩॥ ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥੪॥੩੩॥ (ਪੰਨਾ ੨੫-੨੬) ਤਾਂ ਸੇਖਿ ਮਿਠੈ ਅਰਜੁ ਕੀਤਾ, ਆਖਿਓਸੁ : ਜੀ ਓਹੁ ਕਵਨ ਕੁਰਾਨੁ ਹੈ ਜਿਤੁ ਪੜੈ ਕਬੂਲ ਪਵੈ ? ਅਤੇ ਉਹੁ ਕਵਨ ਦਰਵੇਸੀ ਹੈ, ਜਿਤੁ ਦਰ ਕੀ ਲਾਇਕ ਥੀਵੈ ? ਅਤੇ ਜੀ ਉਹ ਕਵਨ ਕਤੇਬ ਹੈ, ਜਿਤੁ ਦਿਲੁ ਰਹੈ, ਜਾਇ ਨਾਹੀ ਅਤੇ ਉਹੁ ਕਵਨੁ ਨਿਵਾਜ ਹੈ, ਜਾ ਕੇ ਗੁਜਾਰੇ ਤੇ ਨਜਰਿ ਗੁਜਾਰੇ'। ਤਬ ਬਾਬੇ ਜਬਾਬੁ ਦੇਤਾ, ਆਖਿਓਸੁ : ‘ਮਰਦਾਨਿਆਂ ! ਰਬਾਬ ਵਜਾਇ'। ਤਾਂ ਮਰਦਾਨੈ ਰਬਾਬ ਵਜਾਇਆ, ਬਾਬੈ ਸਬਦੁ ਕੀਤਾ ਰਾਗੁ ਮਾਰੂ ਵਿਚਿ ਮ: ੧ 1. ਅਤੇਤੋਂ..ਜਾਇ ਨਾਹੀ ਤਕ ਦਾ ਪਾਠ ਹਾ: ਵਾ: ਨੁਸਖ਼ੇ ਵਿਚ ਹੈ ਨਹੀਂ। 2. ਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। ਜੋ ਅਸਲ ਪੋਥੀ ਵਿਚ ਮਹਲਾ ੧ ਲਿਖਿਆ ਹੈ, ਇਸ ਤੋਂ ਮਾਲਮੂ ਹੁੰਦਾ ਹੈ ਕਿ ਅਸਲ ਪੋਥੀ ਵਿਚ ਏਥੇ ਮਾਝ ਦੀ ਵਾਰ ਦਾ ਸਲੋਕ ਹੋਣਾ ਹੈ, ਜਿਸ ਦਾ ਪਾਠ ਇਹ ਹੈ : ਸਲੋਕੁ ਮ: ੧ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲ ਕੁਰਾਣੁ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ ੧॥ ਮਃ ੧ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੈ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ ੨॥ ਮਃ ੧॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥ ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੂੜਿਆਰੁ ਕੂੜੈ ਕੂੜੀ ਪਾਇ॥ ੩॥ (ਪੰਨਾ ੧੪੦-੪੧) ਕਿਸੇ ਉਤਾਰੇ ਵੇਲੇ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਵਧੇਰੇ ਵਿਸਤਾਰ ਵਾਲਾ ਕੰਠੋਂ ਕਿਸੇ ਲਿਖ ਦਿਤਾ, ਇਹ ਸਹੀ ਕੀਤੇ ਬਿਨਾ ਕਿ ਇਹ ਮਹਲਾ ੧ ਦਾ ਨਹੀਂ ਏ। ਪਿਛੇ

ਸੁਲਤਾਨ ਪੂਰੇ ਦੇ ਪ੍ਰਸੰਗ ਵਿਚ ਬੀ ਇਹ ਸ਼ਬਦ ਆ ਚੁਕੇ ਹਨ।


(107) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ