ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੂੰ ਲਾਹੌਰ ਜਾਇ, ਜਿਤਨੀਆਂ ਵਸਤੂ ਲੋੜੀਂਦੀਆਂ ਹੈਨ ਅਤੇ ਲਿਖੀਆਂ ਹੈਨ, ਸੋ ਸਭ ਲੈ ਕੇ ਤੁਧ ਆਵਣੀਆਂ। ਜੋ ਭਲਕੇ ਰਹਿਓ ਤਾਂ ਜਨਮ ਵਿਗੜੀਗਾ। ਉਹ ਭੈਮਾਨ ਹੋਕਰ ਉਠ ਦਉੜਿਆ, ਲਾਹੌਰ ਆਇਆ। ਇਕ ਸ਼ਾਹ ਬਾਣੀਏ ਨੂੰ ਮਿਲਿਆ, ਆਖਿਓਸੁ : ‘ਮੈਨੂੰ ਇਤਨੀਆਂ ਵਸਤੂ ਲੋੜੀਦੀਆਂ ਹੈਨ, ਮੈਨੂੰ ਆਣ ਦੇਹਿ'। ਤਬ ਉਨ ਬਾਣੀਏ ਕਹਿਆ : 'ਅੱਜ ਰਹੁ, ਭਲਕੇ ਨੂੰ ਸਭੇ ਵਸਤੂ ਹੋਇ ਆਵਣਗੀਆਂ'। ਤਾਂ ਭਗੀਰਥ ਆਖਿਆ : ‘ਮੈਂ ਜਾਣਾ ਹੈ, ਰਹਿੰਦਾ ਨਾਹੀ'। ਤਾਂ ਉਨ ਬਾਣੀਏ ਆਖਿਆ : ਜੋ ਵਸਤੂ ਸਭ ਹੋਵਣਗੀਆਂ, ਪਰ ਇਕ ਚੂੜਾ ਨ ਹੋਸੀਆ, ਚੂੜੇ ਚੀਰੀਦੇ ਰੰਗੀਦੇ ਰਾਤ ਪਵੇਗੀ। ਅੱਜ ਤੂੰ ਰਹ ਭਾਗੀਰਥਾ !' ਭਾਗੀਰਥ ਆਖਿਆ : ‘ਮੈਂ ਤ੍ਰਈਕਾਲ ਰਹਾਂ ਨਾਹੀਂ'। ਬਾਣੀਏ ਆਖਿਆ : ‘ਅੱਜ ਰਹੇ ਬਾਝ ਕੰਮ ਹੋਂਦਾ ਨਹੀਂ'। ਤਬ ਉਨ ਬਾਣੀਏ ਆਖਿਆ : ‘ਤੂੰ ਸਾਮ ਸਾਮ ਰਹੁ ਜੇ ਕੰਮ ਚੂੜੈ ਦਾ ਤਾਂ ਕਰਣਾ ਹੈ'। ਤਾਂ ਭਗੀਰਥ ਕਹਿਆ : ‘ਜੋ ਅਜ ਕੰਮ ਨਾਹੀਂ ਸਉਰਦਾ, ਅਤੇ ਹੁਕਮ ਸਿਰ ਨਾ ਜਾਵੇ ਤਾਂ ਮੇਰਾ ਜਨਮ ਵਿਗੜੇਗਾ'। ਤਾਂ ਉਨ ਬਾਣੀਏ ਆਖਿਆ : ‘ਭਾਈ ਕਿਸੀ ਕਾ ਸਾਹਿਬ ਹੋਂਦਾ ਕਰੜਾ ਤਾਂ ਉਹ ਚਾਕਰ ਕਹਿੰਦਾ ਹੈ, ਜੋ-ਮੇਰਾ ਸਾਹਿਬ ਖਿਝੇਗਾ, ਮੇਰਾ ਵਜਹੁ ਕਟੈਗਾ- ਤੂੰ ਜੋ ਕਹਿੰਦਾ ਹੈਂ,- ਜੋ ਹੁਕਮ ਸਿਰ ਨਾ ਜਾਵੈਂਗਾ ਤਾਂ ਮੇਰਾ ਜਨਮ ਵਿਗੜੇਗਾ- ਸੋ ਤੇਰਾ ਸਾਹਿਬ ਕੈਸਾ ਹੈ, ਜਿਸ ਕੇ ਕੋਪ ਤੇ ਤੇਰਾ ਜਨਮ ਵਿਗੜੇਗਾ ?' ਤਾਂ ਭਗੀਰਥ ਕਹਿਆ : 'ਮੇਰਾ ਸਾਹਿਬ ਗੁਰੂ ਹੈ। ਜੇ ਹਉਂ ਉਸ ਦੇ ਹੁਕਮ ਸਿਰ ਨਾ ਜਾਵਾਂ ਤਾਂ ਮੇਰਾ ਜਨਮ ਵਿਗੜੈ'। ਤਾਂ ਉਨ ਬਾਣੀਏ ਕਹਿਆ : 'ਭਾਈ ਅੱਜ ਕਲੀ ਕਾਲ ਕੇ ਗੁਰੂ ਕਿਆ ਹੈਨ, ਜਿਨਕੇ ਕਹੇ ਤੇਰਾ ਜਨਮ ਵਿਗੜੇ ?' ਤਾਂ ਭਾਗੀਰਥ ਆਖਿਆ, 'ਜੋ ਮੇਰਾ ਸਾਹਿਬ ਗੁਰੂ ਮਹਾਂ ਪੁਰਖ ਹੈ'। ਤਾਂ ਉਨ ਬਾਣੀਏ ਕਹਿਆ : 'ਜੋ ‘ਰੇ ਘਰ ਬੂਡੇ ! ਕਲੀਕਾਲ ਮਹਿ ਮਹਾਂ ਪੁਰਖ ਕਹਾਂ ਹੈ ?' ਤਬ ਆਖਿਆ : 'ਨਾਂ ਜੀ, ਮੇਰਾ ਗੁਰੂ ਮਹਾਂ ਪੁਰਖ ਪੂਰਨ ਹੈ, ਮਹਾਂ ਪੁਰਖ ਹੈ, ਨਿਰੰਜਨ ਰੂਪ ਹੈ। ਤਬ ਉਨ ਬਾਣੀਏ ਕਹਿਆ : ‘ਚਲ ਹਉ ਤੇਰੇ ਸਾਥ ਚਲਦਾ ਹਾਂ। ਇਕ ਚੂੜਾ ਹੈ ਮੇਰੇ ਘਰ ਰੰਗਿਆ ਹੋਆ, ਤੂੰ ਆਪਣੇ ਪਾਸ ਗ੍ਰਹ ਬੰਧ ਰੱਖ। ਹਉ ਤੇਰਾ ਗੁਰੂ ਮਹਾਂ ਪੁਰਖ ਹੋਇਗਾ, ਤਾਂ ਤੇਰਾ ਭੀ ਗੁਰੂ ਅਤੇ ਮੇਰਾ ਭੀ ਗੁਰੂ, ਅਰ ਜੇ ਮਹਾਂ ਪੁਰਖ ਨਾ ਹੋਆ, ਤਾਂ ਵਸਤੂ ਦੇਵਾਂਗਾ ਅਰ ਮੁੱਲ ਲੇਵਾਂਗਾ ? ਤਾ ਭਾਗੀਰਥ ਅਰ ਬਾਣੀਆਂ ਦੋਨੋਂ ਚਲੇ, ਗੁਰੂ ਬਾਬੇ ਕੋਲ ਆਏ। ਤਾਂ ਬਾਬੇ ਅਗੋਂ ਕਹਿਆ : 'ਭਾਗੀਰਥਾਂ ! ਜਿੱਧਰ ਜਾਹਿਂ, ਤਿੱਧਰ ਬਹਿ ਰਹੇਂ, ਜਬਾਬ ਨਾ ਲੈ ਆਵਹਿ। ਅਜੇ ਉਹ ਆਂਵਦੇ ਸੇ ਰਾਹਿ ਵਿਚ, ਉਨ ਵਾਕ ਸੁਣ ਪਾਇਆ ਤਾਂ ਉਸ ਬਾਣੀਏ ਕੇ ਕਪਾਟ ਖੁਲ੍ਹ ਗਏ, ਜੋ ਏਹ ਮਹਾਂ ਪੁਰਖ ਅੰਤਰਯਾਮੀ ਹੈ। ਆਇ ਪੈਰੀਂ ਪਏ। ਤਬ ਉਸ ਬਾਣੀਏ ਕੀ ਨਿਸ਼ਾ ਭਈ ਦਰਸ਼ਨ ਦੇਖਣ ਨਾਲ, ਪੈਰੀਂ ਪਉਂਦੇ ਨਿਹਾਲ ਹੋਇ - ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (115)