ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥ ਕਰਮੀ ਆਪੋ ਆਪੋ ਆਪਣੀ ਆਪਣੀ ਕੇ ਨੇੜੈ ਕੇ ਜਿਨੀ ਨਾਮੁ ਧਿਆਇਆ ਗਏ ਮਸਕਤਿ ਦੂਰਿ ॥ ਘਾਲਿ ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥ (ਪੰਨਾ ੧੪੬) ਤਬਿ ਗੁਰੂ ਬਾਬਾ ਧਨਾਸਰੀ ਦੇਸਿ ਕੋਈ ਦਨ ਰਹਿਆਂ। ਓਥੈ ਲੋਕ ਨਾਉ ਧਰੀਕਾ ਹੋਏ, ਗੁਰੂ ਗੁਰੂ ਲਗੈ ਜਪਣਿ। 43. ਅਨਭੀ ਸਰੇਵੜਾ ਤਬ ਇਕ ਸਰੇਵੜੇ ਕਾ ਮਟੁ ਥਾ, ਉਸ ਕੀ ਲੋਕੁ ਬਹੁਤੁ ਪੂਜਾ ਕਰੈ। ਤਬ ਉਸ ਸੁਣਿਆ ਜੋ ਗੁਰੂ ਆਇਆ ਹੈ, ਤਾਂ ਉਹ ਆਪਣੇ ਸਿਖ ਮੇਲਿ ਕਰਿ ਲੈ ਆਇਆ। ਆਇ ਦਰ ਕੇ ਬਾਹਰਿ ਵਾਰਿ ਵਿਛਾਵਣਿ ਕੀਤੇ ਬਾਹਰ ਬੈਠਾ, ਅਰੁ ਗੁਰੂ ਜੋਗੁ ਆਖਿ ਭੇਜਿਓਸੁ, ਜੋ ਬਾਹਰਿ ਆਉ। ਤਬ ਗੁਰੂ ਬਾਬਾ ਬਾਹਰਿ ਆਇਆ। ਤਦਹੁ ਅਨਭੀ ਸਰੇਵੜੈ ਪੁਛਿਆ ਗੁਰੂ ਬਾਬੈ ਜੋਗੁ, ‘ਜੋ ਤੂੰ ਅੰਨੁ ਨਵਾਂ ਪੁਰਾਣਾ ਖਾਵਤਾ ਹੈ, ਅਤੈ ਚੰਣਿ ਭੁੰਨੇ ਖਾਵਤਾ ਹੈ, ਅਤੇ ਪਾਣੀ ਠੰਢਾ ਪੀਵਤਾ ਹੈ ਬਿਨੁ ਛਣਿਆ ਬਨਿ ਝੂਣਿ ਝੂਣਿ ਖਾਂਦਾ ਹੈ, ਅਤੈ ਗੁਰੂ ਕਹਾਂਵਦਾ ਹੈ, ਸੋ ਤੈ ਕਿਆ ਗੁਣਾਂ ਪਾਇਆ ਹੈ ਜੋ ਨਿਤਾਪ੍ਰਤਿ ਜੀਆਂ ਮਾਰਦਾ ਹੈ ?' ਤਬ ਗੁਰੂ ਬਾਬਾ ਬੋਲਿਆ ਰਾਗੁ ਮਾਝ ਕੀ ਵਾਰ ਪਉੜੀ :- ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥ ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥ ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ॥ ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ॥ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ॥ ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ॥੨੫॥ 1. ‘ਸਿੱਖ ਪਾਠ ਹਾ: ਬਾ: ਨ: ਦਾ ਹੈ। 2. ਹਾਂ: ਬਾ: ਨੁ: ਵਿਚ 'ਅਨਭੀ' ਦੀ ਥਾਂ 'ਨਾਰਭੀ' ਹੈ। (ਪੰਨਾ ੧੪੯) 3. ਅਤੈ ਚੰਣਿ ਭੁੰਨੇ ਖਾਵਤਾ ਹੈ। ਇਹ ਪਾਠ ਹਾ: ਬਾ; ਨ: ਵਿਚ ਨਹੀਂ ਹੈ। 4. ‘ਬਿਨੁ ਛਾਣਿਆ ਹਾਂ: ਬਾ: ਨੁਸਖ਼ੇ ਵਿਚ ਨਹੀਂ ਹੈ। 5. ਇਥੋਂ ਦੇ ਪਾਠ 'ਗੁਣ' ਦੀ ਥਾਂ ਹਾ: ਬਾ: ਨੁਸਖ਼ੇ ਵਿਚ 'ਗਰਾਣਾ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (121)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/119
ਦਿੱਖ