ਮੁਸਲਾ ਚਲਿਆ। ਤਬ ਬਾਬੇ ਪਾਸਿ ਆਇਆ ਸਲਾਮੁ ਕਰਿਕੈ ਬੈਠਿ ਗਇਆ। ਤਬਿ ਬਾਬੇ ਪੁਛਿਆ: ਕਿਆ ਡਿਠੋ ਮਖਦੂਮ ਬਹਾਵਦੀ ?' ਤਬ ਮਖਦੂਮ ਬਹਾਵਦੀ ਆਖਿਆ : ‘ਜੀ ਤੂੰ ਸਭ ਜਾਣਦਾ ਹੈਂ, ਤੇਰਿਆਂ ਦਾਸਾਂ ਦਾ ਸਦਕਾ ਤਉ ਤਾਈਂ ਆਇ ਪਹੁੰਚਿਆ ਹਾਂ'। ਤਬ ਬਾਬਾ ਬੋਲਿਆ ਸਲੋਕ :- 平 ਮਃ ੧॥ ਸਉ ਉਲਾਮ੍ਹੇ ਦਿਨੈ ਕੇ ਰਾਤੀ ਮਿਲ ਸਹੰਸ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸ॥੧॥ (ਪੰਨਾ ੭੯੦) ਤਬ ਬਾਬਾ ਬੋਲਿਆ, ਆਖਿਓਸੁ : ਮਖਦੂਮ ਬਹਾਵਦੀ ! ਕਰਮ ਕਰੰਗੁ ਓਥੈ ਹੰਸਾ ਦਾ ਮੁ ਨਾਹੀ ਹੈ, ਜੋ ਓਥੈ ਬਹਨਿ'। ਤਦਹੁੰ ਮਖਦੂਮ ਬਹਾਵਦੀ ਆਇ ਪੈਰ ਚੁੰਮੇ। ਤਿਤੁ ਮਹਲਿ ਸਬਦੁ ਹੋਆ ਰਾਗੁ ਸ੍ਰੀ ਰਾਗੁ ਵਿਚਿ ਮਃ ੧॥ 1. ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧ ॥ ਦੁਨੀਆ ਕੈਸਿ ਮੁਕਾਮੇ ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥ ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ॥੨॥ ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ ੩ ॥ ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥ ੪ ॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ॥੫॥ ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥ '੧' ਗੁ: ਗ੍ਰੰ: ਸਾ: ਵਿਚ ਨਹੀਂ ਹੈ। (ਪੰਨਾ ੬੪) ਤਬ ਬਾਬਾਤੋਂ..ਓਥੈ ਬਹਨਿ ਤਕ ਪਾਠ ਹਾ; ਬਾ: ਰੁ: ਵਿਚ ਨਹੀਂ ਹੈ। 2. ਮਾਲੂਮ ਹੁੰਦਾ ਹੈ, ਮਮੇ ਦੀ ਥਾਂ ਅਸਲ ਪੋਥੀ ਵਿਚ ਪਾਠ ‘ਕੰਮ ਸੀ। ਉਤਾਰੇ ਕਰਨ ਵਾਲੇ ਤੋਂ ‘ਕੰ' ਰਹਿ ਗਿਆ ਹੈ। ਐਸੀਆਂ ਤੁਕਾਂ ਦੱਸਦੀਆਂ ਹਨ ਕਿ ਵਲੈਤ ਵਾਲੀ ਸਾਖੀ ਬੀ ਕਿਸੇ ਹੋਰ ਪੋਥੀ ਦਾ ਉਤਾਰਾ ਹੈ, ਅਸਲੂ ਕਰਤਾ ਦਾ ਨੁਸਖ਼ਾ ਨਹੀਂ ਹੈ। ਜੋ 'ਮ ਨਾਹੀ' ਨੂੰ ‘ਮਨਾਹੀ' ਪੜ੍ਹੀਏ ਤਾਂ ‘ਮਨਾਹੀ' ਇਸਤ੍ਰੀ ਲਿੰਗ ਹੈ ਪਹਿਲੇ ਦਾ' ਪੁਲਿੰਗ ਪਿਆ ਹੈ। (126) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ - ↑
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/124
ਦਿੱਖ