ਸਿੰਘਲਾਦੀਪ ਕੀ ਸੰਗਤਿ ਕੀ ਰਹੁਰਾਸਿ॥ ਜਬ ਰਾਤਿ ਪਵੈ ਤਾਂ ਸਭੈ ਇਕਠੇ ਆਇ ਬਹਿਨਿ ਧਰਮਸਾਲਾ। ਤਬ ਇਕੁ ਸਿਖੁ ਪਰਸਾਦੁ ਰਾਤੀ ਕਹਿ ਜਾਵੈ, ਭਲਕੇ ਇਕਠੇ ਜਾਇ ਖਾਵੰਨਿ। ਜਿਸ ਸਿਖ ਦੈ ਪਰਸਾਦੁ ਹੋਵੈ, ਤਿਸਕੇ ਇਕੀਸ ਮਣਾ ਲੂਣੁ ਰਸੋਈ ਪਵੈ। ਤਿਤੁ ਮਹਿਲ ਗੁਹਜੀ ਬਾਣੀ ਪਰਗਾਸ ਹੋਈ। ਸ੍ਰੀ ਸਤਿਗੁਰੂ ਪ੍ਰਸਾਦਿ॥ ਲਿਖਤੰ ਪ੍ਰਾਣ ਸੰਗਲੀ, ਸੁਨ ਮਹਲ ਕੀ ਕਥਾ, ਨਿਰੰਕਾਰ ਕਾ ਧਿਆਨੁ, ਗੁਹਜੀ ਬਾਣੀ ਬਾਬੇ ਕਾ ਬੋਲਣਾ : ਪ੍ਰਾਨ ਪਿੰਡ ਕਾ ਮਾਥੰਤ, ਤਦਹੂੰ ਬਾਬਾ ਪਉਣੁ ਅਹਾਰ ਕਰਦਾ ਥਾ। ਸਮੁੰਦ੍ਰ ਕੇ ਪਾਰਿ ਹੋਈ। ਸਿੰਘਲਾਦੀਪ ਰਾਜੇ ਸਿਉਨਾਭ ਕੀ ਧਰਤੀ ਹੋਈ। ਤਦਹੁੰ ਨਾਲਿ ਸੈਦੋ ਅਤੈ ਸੀਹੋਂ ਥੇ ਸਿਖ, ਤਬ ਪ੍ਰਾਣ ਸੰਗਲੀ ਹੋਈ। ਤਿਤੁ ਮਹਲਿ ਪ੍ਰਾਨ ਸੰਗਲੀ ਹੋਈ। ਦੇਹੀ ਕੀ ਚੀਨ ਮਥੀ ਪਰੁ ਲੈ ਕਿਨੇ ਨ ਸਕੀਆ, ਓਥੈ ਹੀ ਛਡੀ, ਸੈਦੋ, ਘੇਹੋ ਲਿਖਾਈ ਚਰਣ ਮਝਾਰ ਕੈ, ਗੋਰਖ ਹਟੜੀ ਪਾਸਿ। ਗੋਰਖ ਹਟੜੀ ਕੈ ਪਾਸਿ ਇਕੁ ਚਉਕੁ ਹੈ ਦੋ ਕੋਹ ਕਾ : ਉਸ ਮੜੀ ਤੈ ਚਾਰਿ ਕੋਸ ਹੈ। ਤਿਸੁ ਵਿਚਿ ਅਲਿਪਤੁ ਰਹਿਣ ਲਗਾ। ਪਰਗਟਿ ਕੀਤੀ ਨਾਹੀ ਅਨਾਹਦ ਬਾਣੀ, ਪਰੁ ਅਧ ਵਿਚ ਨ ਪਾਈਐਗੀ, ਰਾਜੇ ਸਿਉਨਾਭ ਜੋਗੁ ਮਿਲੀ। ਬਚਨੁ ਹੋਆ, ਜੋ ਇਕੁ ਆਦਮੀ ਆਵੈਗਾ' ਜੰਬੂ ਦੀਪ ਤੇ ਉਸ ਜੋਗੁ ਲਿਖਿ ਦੇਵਣੀ।' ਸਲੋਕ ੧੫। 1. ਕੱਚਾ ਮਣ ੧੬ ਸੇਰ ਦਾ ਹੁੰਦਾ ਹੈ ਤੇ ‘ਮਣ ਸੇਰ ਨੂੰ ਬੀ ਕਹਿੰਦੇ ਹਨ। 2. ਇਥੋਂ ਅਗੇ ਅੰਤਕਾ 3 ਵਾਲੀ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਜਿਸਦਾ ਨਾਮ ਪ੍ਰਾਣ ਸੰਗਲੀ ਹੈ। ਇਸ ਬਾਣੀ ਵਿਚ ਉਨਮਨ ਅਵਸਥਾ ਵਿਚ ਜੋ ਦਸ਼ਾ ਮਨ ਯਾ ਸੂਰਤ ਦੀ ਹੁੰਦੀ ਹੈ, ਉਹ ਵਿਸਥਾਰ ਨਾਲ ਦੱਸੀ ਹੈ। ਉਨਮਨ ਦਾ ਅਰਥ ਹੈ ਮਨ ਦਾ ਉੱਚਾ ਹੋ ਜਾਣਾ' : ਸੂਰਤ ਦਾ ਯਾ ਚਿਤ ਬ੍ਰਿਤੀ ਦਾ ਆਸ ਅੰਦੇਸ ਹਰਖ ਸੋਗ ਤੋਂ ਉੱਚਾ ਉੱਠ ਕੇ ਇਕ ਅੰਤਰ ਆਤਮੇ ਉਲ੍ਯਾਣ ਦੀ ਪ੍ਰਤੀਤੀ ਤੇ ਸਮਤਾ ਵਿਚ ਰਹਿਣਾ। 3. ਦੇਹੀ ਕੀ ਚੀਨ ਮਥੀ' ਦਾ ਅਰਥ ਹੋ ਸਕਦਾ ਹੈ : ਦੇਹ ਦੇ ਗ੍ਯਾਨ ਦੀ ਗੱਲ ਨਿਰਣੈ ਕੀਤੀ, ਪਰ ਅਗਲੀ ਇਬਾਰਤ ਦੱਸਦੀ ਹੈ ਕਿ ਇਸ ਫਿਕਰੇ ਵਿਚ ਕਿਸੇ ਪੋਥੀ ਦਾ ਜ਼ਿਕਰ ਹੈ। ਉਤਾਰੇ ਵਾਲਿਆਂ ਇਬਾਰਤ ਗਲਤ ਕੀਤੀ ਹੈ। ਅਸਲ ਕਰਤਾ ਦੇ ਨੁਸਖੇ ਵਿਚ ਇਹ ਇਬਾਰਤ ਹੋਰਵੇਂ ਹੋਣੀ ਹੈ। ਵਲੈਤ ਵਾਲਾ ਨੁਸਖਾ ਬੀ ਇਸੇ ਕਰਕੇ ਉਤਾਰਾ ਹੀ ਜਾਪਦਾ ਹੈ ਅਤੇ ਕਿਸੇ ਉਤਾਰੇ ਦਾ ਭੀ ਉਤਾਰਾ ਹੈ। ਜੇ ਅਗਲੀ ਇਬਾਰਤ ਨੂੰ ਸੋਚੀਏ ਤਾਂ ਉਸ ਮੂਜਬ ਅਰਥ ਵਿਚਾਰੀਏ ਤਾਂ ਇਹ ਫ਼ਿਕਰਾ ਕੁਛ ਐਉਂ ਦਾ ਚਾਹੀਦਾ ਹੈ : 'ਤਦੇ ਹੀ ਕੀਚੀਓ ਨੇ ਪੋਥੀ' ਅਰਥਾਤ ਪ੍ਰਾਣ ਸੰਗਲੀ ਦੀ ਓਥੈ ਪੋਥੀ ਬਨਾਈ, ਜੋ ਸੇਵੋ ਘੇਹੋ ਨੇ ਲਿਖੀ, ਪਰ ਨਾ ਸੀਹੋ ਨਾ ਸੇਦੋ, ਨਾਲ ਕਿਸੇ ਨਾ ਆਂਦੀ, ਓਥੇ ਹੀ ਛੱਡ ਆਏ, ਰਾਜੇ ਸ਼ਿਵਨਾਭ ਨੂੰ ਦਿਤੀ ਤੇ ਉਸ ਨੂੰ ਕਿਹਾ ਕਿ ਹਿੰਦੁਸਤਾਨ ਤੋਂ ਕੋਈ ਆਵੇ ਤਾਂ ਉਤਾਰਾ ਕਰਾ ਦੇਣਾ। ਇਹ ਅਰਥ ਭਾਵ ਦੱਸਦਾ ਹੈ ਕਿ ਦੇਹੀ ਕੀ ਚੀਨ ਮਥੀ ਦੀ ਥਾਂ ਦਰੁਸਤ ਇਬਾਰਤ ਇਉਂ ਹੀ ਹੋਸੀ : 'ਤਦੋਂ ਹੀ ਕੀਚੀਓ ਨੇ ਪੋਥੀ'। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (133)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/131
ਦਿੱਖ