ਰੋਜਾ ਬੰਦਗੀ ਕਬੂਲੁ॥ ਦਸ ਦੁਆਰੇ ਚੀਨਿ ਮਰਦਾ ਹੋਇ ਰਹੁ ਰੰਜੂਲੁ ॥੧॥ ਰਹਾਉ॥ ਮਾਰਿ ਮਨੂਆ ਦ੍ਰਿਸਟਿ ਬਾਧਹੁ ਦਉੜ ਤਲਬ ਦਲੀਲਿ॥ ਤੀਸ ਦਿਨ ਸਿਉ ਰੰਗ ਰਾਖਹੁ ਪਾਕ ਮਰਦ ਅਸੀਲਿ॥੧॥ ਸੁਰਤਿ ਕਾ ਤੂੰ ਰਾਖ ਰੋਜਾ ਨਿਰਤਿ ਤਜਹੁ ਚਾਉ॥ ਆਤਮੇ ਕਉ ਨਿਗਹ ਰਾਖਹੁ ਸਤੀ ਤੂੰ ਉਲਮਾਉ॥ ਤਜਿ ਸੁਆਦਿ ਸਹਿਜ ਬੇਕਾਰ ਰਸਨਾ ਅੰਦੇਸੁ ਮਨਿ ਦਲਗੀਰ॥ ਮਿਹਰ ਲੇ ਮਨ ਮਹਿ ਰਾਖਹੁ ਕੁਫਰੁ ਤਜਿ ਤਕਬੀਰ॥੩॥ ਕੰਮਿ ਲਹਿਰ ਬੁਝਾਇ ਮਨ ਤੇ ਹੋਇ ਰਹੁ ਠਰੂਰੁ॥ ਕਹੈ ਨਾਨਕ ਰਾਖੁ ਰੋਜਾ ਸਿਦਕ ਰਹੀ ਮਾਮੂਰ ॥ ੪॥ ਜਬ ਬਾਬੈ ਭੋਗ ਪਾਇਆ ਤਬ ਕਾਜੀ ਰੁਕਨਦੀਂ ਸਲਾਮੁ ਕੀਤਾ, ਆਖਿਓਸੁ : ਵਾਹ ਵਾਹੁ ਅਜੁ ਖੁਦਾਇ ਕੇ ਫਕੀਰਾਂ ਦਾ ਦੀਦਾਰ ਪਾਇਆ ਹੈ।' ਤਬ ਜਾਇ ਪੀਰ ਪਤਲੀਏ ਪਾਸ ਕਹਿਓਸੁ : 'ਜੋ ਨਾਨਕ ਦਰਵੇਸ ਆਇਆ ਹੈ। ਤਬ ਪਤਲੀਆਂ ਪੀਰੁ ਦੀਦਾਰੁ ਦੇਖਣਿ ਨੂੰ ਆਇਆ। ਆਇ ਸਲਾਮੁ ਪਾਇਸੁ' ਦਸਤਪੰਜਾ ਲੇਕਰਿ ਬੈਠਿ ਗਇਆ। ਖੁਦਾਇ ਦੀ ਸਿਫਤਿ ਲਗੇ ਕਰਣਿ। ਤਬ ਕਾਜੀ ਰੁਕਨਦੀਂ ਪੁਛਿਆ, ਆਖਿਓਸੁ : 'ਜੀ ਏਹ ਜੋ ਤੀਸ ਹਰਫ ਪੜਦੇ ਹੈਨਿ, ਕੁਛ ਇਸ ਵਿਚ ਭੀ ਹਾਸਲੁ ਥੀਂਵਦਾ ਹੈ ਕਿ ਨਾਹੀ ?' ਤਬ ਬਾਬਾ ਬੋਲਿਆ। ਸ੍ਰੀ ਸਤਿਗੁਰ ਪ੍ਰਸਾਦਿ। ਗੋਸਟ ਮਹਲਾ ੧ ਕਾਜੀ ਰੁਕਨ ਦੀਨਿ ਕੈ ਪਰਥਾਇ ਹੋਈ। ਰਾਗੁ ਤਿਲੰਗ ਵਿਚ ਮਹਲਾ ੧ ਬਾਬੇ ਕਾ 1. ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਪੁੱਜੇ ਹਨ ਤਦ ਉੱਚ ਦਾ ਪੀਰ ਮਖ਼ਦੂਮ, ਪਟਣੇ ਦਾ ਸੇਖ ਇਬਰਾਹੀਮ ਤੇ ਦਸਤਗੀਰ ਅਰ ਇਕ ਦੋ ਹੋਰ ਹਿੰਦੁਸਤਾਨੀ ਫਕੀਰ ਓਥੇ ਸਨ, ਅਰ ਉਹਨਾਂ ਦੀ ਓਥੇ ਗੁਰੂ ਜੀ ਨਾਲ ਗੋਸ਼ਟ ਹੋਈ ਸੀ। ਪੀਰ ਪਤਲੀਆ ਬੀ ਗਾਲਬਨ ਉਹਨਾਂ ਵਿਚੋਂ ਹੋ ਸਕਦਾ ਹੈ। ਇਹ 'ਪਟਨੀਆ' ਪਦ ਹੋਵੇ, ਤੇ ਮੁਰਾਦ ਹੋਵੇ, ਪਾਕਪਟਨ ਦਾ ਪੀਰ ਸ਼ੇਖ ਇਬਰਾਹੀਮ ਫਰੀਦ ਸਾਨੀ। ਇਸ ਗੱਲ ਦਾ ਭਾਈ ਸਾਹਬ ਸੰਗਤ ਸਿੰਘ ਜੀ ਨੂੰ 'ਉੱਚ' ਜਾਣ ਤੇ ਉਥੋਂ ਦੇ ਖਾਨਦਾਨੀ ਪੀਰਾਂ ਤੋਂ ਪਤਾ ਲੱਗਾ ਸੀ, ਓਹ ਦੱਸਦੇ ਸੇ ਕਿ ਜੋ ਕਉਸ ਯਾ ਖੜਾਵਾਂ ਗੁਰੂ ਨਾਨਕ ਦੇਵ ਜੀ ਓਥੇ ਦੇ ਆਏ ਸਨ ਸੋ ਸਾਡੇ ਵਡਕੇ ਮੰਗ ਕੇ ਲੈ ਆਏ ਸਨ ਤੇ ਸਾਡੇ ਪਾਸ ਅਦਬ ਨਾਲ ਰੱਖੀਆਂ ਹੋਈਆਂ ਹਨ। ਇਸ ਪਾਸੇ ਹੋਰ ਖੋਜ ਦੀ ਲੋੜ ਹੈ। (150) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/148
ਦਿੱਖ