ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ॥੪॥ ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ ਭਰੀਐ ਨਾਨਕ ਨਾਮੁ ਵਖਾਣੇ ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫ ॥ (ਪੰਨਾ ੯੩੮) ਪੜੀਆ ॥ ੭੩॥ ਤਬ ਸਿਧਾਂ ਪਿਆਲਾ ਦਿਤਾ ਪੰਜਾਂ ਸ਼ੇਰਾਂ ਕਾ, ਤਾ ਬਾਬੈ ਧਰਤੀ ਵਿਚਿ ਪਾਇਆ, ਤਬ ਸਿਧਿ ਆਫਿਰਿ ਗਏ। ਤਬ ਸਿਧੀ ਆਖਿਆ : 'ਤੂ ਕੁਛ ਦੇਖੁ, ਕੈ ਦਿਖਾਲੁ।' ਤਦਹੂੰ ਬਾਬੈ ਆਖਿਆ ‘ਭਲਾ ਹੋਵੈ ਜੀ, ਜੋ ਕੁਛ ਕਰਹੁਗੇ ਤਾਂ ਦੇਖਹਗੇ'। ਤਬ ਸਿਧ ਆਪਣਾ ਬਲੁ ਲਗੇ ਦਿਖਾਵਣਿ। ਕਿਥੈ ਮਿਰਗਛਾਲਾ ਉਡਾਈ, ਕਿਸਿ ਸਿਲਾ ਚਲਾਈ, ਕਿਸਿ ਅਗਨਿ ਹਕੀ, ਕਿਸਿ ਕੰਧਿ ਦਉੜਾਈ : ਤਬ ਬਾਬਾ ਬਿਸਮਾਦ ਸੁਮਾਰ ਵਿਚਿ ਆਇ ਗਇਆ। ਤਿਤੁ ਮਹਿਲਿ ਸਲੋਕੁ ਕੀਤਾ :- ਸਲੋਕੁ ਮਃ ੧॥ ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ॥ ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥ ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ॥ ਏਵਡ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ॥ ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ॥ ਜੇਵਡੁ ਸਾਹਿਬ ਤੇਵਡ ਦਾਤੀ ਦੇ ਦੇ ਕਰੇ ਰਜਾਈ॥ ਨਾਨਕੁ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ॥੧॥ (ਪੰਨਾ ੧੪੭) ਤਬ ਸਿਧੋ ‘ਆਦੇਸੁ ਆਦੇਸੁ ਕੀਤਾ। ਤਬ ਬਾਬਾ ਬੋਲਿਆ : ਆਦਿ ਪੁਰਖ ਕਉ ਆਦੇਸੁ। ਤਿਤੁ ਮਹਲਿ ਸਬਦੁ ਹੋਆ, ਰਾਗੁ ਗਉੜੀ ਵਿਚਿ ਅਸਟਪਦੀ ਮ: ੧॥ :- ਗਉੜੀ ਮਹਲਾ ੫ ॥ यूषभे ਗਰਭ ਵਾਸ ਤੇ ਪੁਤ੍ਰ ਕਲਤ੍ਰ ਕੁਟੰਬ ਸੰਗਿ ਭੋਜਨੁ ਅਨਿਕ ਭੋਜਨੁ ਅਨਿਕ ਪ੍ਰਕਾਰ ਬਹੁ ਟਰਿਆ ॥ ਜੂਰਿਆ॥ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ ਮੁਰਾਦ ਪਉੜੀਆਂ ਤੋਂ ਹੈ। ਸਿਧ ਗੋਸ਼ਟ ਦੀਆਂ ਸਾਰੀਆਂ 73 ਪਉੜੀਆਂ ਹਨ।
- ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ।
(154) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ