ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥ ੧ ॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩ ॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ॥੪॥੨੪॥ (ਪੰਨਾ ੨੩) ਤਬ ਓਹੁ ਆਦਮੀ ਮੁਲਤਾਨ ਗਇਆ। ਤਦਹੁ ਮਖਦੂਮ ਬਹਾਵਦੀ ਆਪਣਿਆਂ ਮੁਰੀਦਾਂ ਨਾਲਿ ਬਾਹਰਿ ਆਇਆ। ਅਗਹੁ ਓਹੁ ਇਕੁ ਨਾਉ ਲੈ ਆਇਆ। ਤਬ ਮਖਦੂਮ ਬਹਾਵਦੀ ਦੇਖਿ ਕਰਿ ਲਾਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ 'ਜੀ ਤੁਸੀਂ ਕਿਉਂ ਰੋਇ ?' ਤਬ ਮਖਦੂਮ ਬਹਾਵਦੀ ਆਖਿਆ : ਯਾਰੋ ! ਅਸਾਂ ਲਿਖਿਆ ਆਹਾ, ਜੋ-ਤੁਸੀਂ ਚਲਹੁ, ਤ ਨਾਲ ਚਲਹੁ, ਇਕਠੇ ਖੁਦਾਇ ਕੀ ਦਰਗਾਹਿ ਜਾਵਹਿ। ਤਾਂ ਓਨਾ ਆਗਿਅਹੁੰ ਲਿਖਿਆ ਹੈ, ਜੋ ਤੁਸੀਂ ਚਲਹੁ ਅਸੀਂ ਭੀ ਆਂਵਹਗੇ ਚਾਲੀਹ ਦਿਨ ਪਿਛਹੁ-। ਤਾਂ ਯਾਰੋ ! ਅਸਾਂ ਓਨਾ ਚਾਲੀਹਾਂ ਦਿਨਾਂ ਕਾ ਫਿਕਰੁ ਹੈ, ਜੋ ਚਾਲੀਹ ਦਿਨ ਅੰਨ੍ਹੇਰੇ ਰਹਿਣਾ ਹੋਵੈਗਾ। ਏ ਯਾਰੋ! ਉਨਾਂ ਦਿਨਾਂ ਨੂੰ ਮੈਂ ਰੋਂਦਾ ਹਾਂ, ਜੋ ਕਿਉਂ ਕਰਿ ਗੁਦਰਾਨੁ ਹੋਵਨਿਗੇ। ਜੇ ਓਹ ਚਲਦੇ, ਤਾਂ ਸੁਖਾਲੇ ਚਾਨਣੇ ਨਾਲ ਜਾਂਦੇ । ਤਬ ਮਖਦੂਮ ਬਹਾਵਦੀ ਕਾ ਚਲਾਣਾ ਹੋਇਆ। ਤਦਹੁੰ ਮੁਰੀਦਾਂ ਲੋਕਾਂ ਦੇ ਦਿਲਿ ਕਰਾਰੁ ਆਇਆ। 56. ਸ੍ਰੀ ਗੁਰੂ ਅੰਗਦ ਜੀ ਨੂੰ ਗੁਰਿਆਈ ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ। ਤਦਹੂੰ ਪੈਸੇ ਪੰਜਿ ਬਾਬੇ ਜੀ ਗੁਰੂ ਅੰਗਦ ਜੀ ਕੈ ਅਗੈ ਰਖਿਕੈ ਪੈਰੀ ਪਇਆ। ਤਦਹੂੰ ਪਰਵਾਰ ਵਿਚਿ ਖਬਰਿ ਹੋਈ, ਤਾਂ ਸਰਬਤਿ ਸੰਗਤਿ ਵਿਚਿ ਖਬਰਿ ਹੋਈ, ਜੇ ਗੁਰੂ ਬਾਬਾ ਚਲਾਣੈ ਦੇ ਘਰਿ ਹੈ। ਤਦਹੁੰ ਗੁਰੂ ਅੰਗਦੁ ਹਥਿ ਜੋੜ ਖੜਾ ਹੋਆ। ਤਬ ਬਾਬੈ ਆਖਿਆ : ‘ਕੁਛ ਮੰਗੁ ਤਬ ਗੁਰੂ ਅੰਗਦੁ ਜੀ ਆਖਿਆ : ਜੀ ਪਾਤਿਸਾਹੁ ! ਤੁਧੁ ਭਾਵੈ ਤ ਏਹ ਜੋ ਸੰਗਤਿ ਨਾਲਹੁੰ ਤੁਟੀ ਹੈ, ਸੋ ਲੜਿ ਲਾਈਐ ਜੀ। ਤਾਂ ਬਚਨ ਹੋਇਆ ਗੁਰੂ ਅੰਗਦ ਨੂੰ ਜੋ ‘ਤੇਰਾ ਸਦਕਾ ਸਭਾ 1. ਅਗਹੁ ਤੋਂ ਲੈ ਆਇਆ' ਤੱਕ ਦਾ ਪਾਠ ਹਾ; ਬਾ; ਨੁ: ਵਿਚ ਨਹੀਂ ਹੈ। (160) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ