ਬਖਸ਼ੀ'। ਤਬ ਗੁਰੂ ਅੰਗਦ ਪੈਰੀਂ ਪਇਆ। ਉਤ ਮਹਲਿ ਸਬਦੁ ਹੋਇਆ ਰਾਗ ਮਾਝ ਵਿਚ ਮਹਲਾ੧
- -
ਮਾਝ ਮਹਲਾ ੫ ॥ ਓਤਿ ਪੋਤਿ ਸੇਵਕ ਸੰਗਿ ਰਾਤਾ॥ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥ ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥ ੧ ॥ ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਹੁਕਮੁ ਸਾਹਿਬ ਕਾ ਸੇਵਕੁ ਮਨਿ ਭਾਇਆ ॥ ਸੋਈ ਕਮਾਵੈ ਜੋ ਸਾਹਿਬੁ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥ ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ॥ ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥ ਅਪੁਨੈ ਠਾਕੁਰਿ ਜੋ ਪਹਿਰਾਇਆ ॥ ਬਹੁਰਿ ਨ ਲੇਖਾ ਪੁਛਿ ਬੁਲਾਇਆ॥ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪ ॥੧੮॥੨੫ ॥ (ਪੰਨਾ ੧੦੧-੦੨) 57. ਜੋਤੀ ਜੋਤ ਸਮਾਉਣਾ . ਸੋ ਤਦਹੁ ਗੁਰੂ ਬਾਬਾ ਸਰੀਹ ਤਲੈ ਜਾਇ ਬੈਠਾ। ਸਰੀਹੁ ਸੁਕਾ ਖੜਾ ਥਾ, ਹਰਿਆ ਹੋਆ : ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਇਆ। ਤਬ ਮਾਤਾ ਜੀ ਬੈਰਾਗੁ ਲਗੀ ਕਰਣਿ। ਤਿਤੁ ਮਹਿਲਿ ਸਬਦੁ ਹੋਇਆ। ਭਾਈ ਬੰਧੂ ਪਰਵਾਰ ਸਭ ਲਗੇ ਰੋਵਣਿ। ਤਦਹੁੰ ਰਾਗੁ ਵਡਹੰਸੁ ਵਿਚਿ ਸਬਦੁ ਹੋਇਆ :- 1. ਰਾਗੁ ਵਡਹੰਸੁ ਮਹਲਾ ੧ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ੧ ॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਇਹ ਸ਼ਬਦ ਪੰਚਮ ਸਤਿਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (161)