ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਝੀ ਪਾਇ॥ ਪਛਮ ਤੇ ਜੁ ਚੜੈ ਸੁਮੇਰਿ॥ ਆਵੈ ਪਰਦਖਣਾ ਕੈ ਫੇਰਿ ॥ ਸਪਤ ਪੁਰੀ ਉਪਰਿ ਕਵਲਾਸਣੁ॥ ਤਹਾ ਪਾਰਬ੍ਰਹਮ ਕਾ ਆਸਣੁ॥ ਜਿਨਿ ਹੀਰੇ ਰਤਨੀ ਮਾਲਿ ਪਰੋਈ॥ ਨਾਨਕੁ ਕਹੈ ਉਦਾਸੀ ਸੋਈ॥ ਅੰਕ 2. ਸਲੋਕੁ ॥ਗੁਰਕਾ ਭਗਤੁ ਇੰਦ੍ਰੀ ਕਾ ਜਤੀ॥ ਹਿਰਦੈ ਕਾ ਮੁਕਤਾ ਮੁਖੁ ਕਾ ਸਤੀ॥ ਦ੍ਰਿਸਟਿ ਦਇਆਲੁ ਕਰਿ ਦੇਖੈ ਦਾਨੁ॥ ਜੋ ਘਟੁ ਨਿਵਿਆ ਸੋ ਨਿਵਿਆ ਜਾਨੁ॥ ਬਚਨਿ ਸਬਦਿ ਕਾ ਸਫਲ ਸੋ ਹੋਤਾ॥ ਨਾਨਕੁ ਕਹੈ ਸੋਈ ਅਉਧੂਤਾ॥ ਚੰਚਲੁ ਚਾਇ ਨ ਜਾਇ ਤਮਾਸੈ॥ ਜੂਐ ਜਾਇ ਨ ਖੇਲੈ ਪਾਸੈ॥ ਮੰਦੈ ਚੰਗੈ ਚਿਤੁ ਨ ਲਾਵੈ॥ ਗੁਰ ਕਾ ਦੀਆ ਅੰਗਿ ਹੰਢਾਵੈ॥ਪਰ ਘਰਿ ਜਾਇ ਨ ਕੀਚੈ ਕਥਾ॥ ਐਸੀ ਸਤਿਗੁਰੂ ਕੇਰੀ ਨਥਾ॥ਗੁਰ ਕੀ ਸਿਖ ਸੁਣ ਰੇ ਪੂਤਾ॥ ਨਾਨਕ ਕਹੈ ਸੋਈ ਅਉਧੂਤਾ॥੨॥ ਗਗਨੰਤਰਿ ਕਉ ਭਉਰ ਉਡਾਵੈ॥ ਅਹਿਨਿਸਿ ਡੋਰੀ ਗੁਤੀ ਲਾਵੈ। ਪਰਚਾ ਹੋਇ ਤਾਂ ਫਿਰਿ ਘਰਿ ਆਵੈ॥ ਇਨਿ ਬਿਧਿ ਜੋਗੀ ਕਮਾਵੈ ਜੋਗੁ॥ ਆਏ ਹਰਖੁ ਨ ਗਏ ਸੋਗੁ॥ ਸੰਜਮੁ ਰਹੈ ਨ ਬਿਨਸੈ ਸੂਤਾ॥ ਨਾਨਕ ਕਹੈ ਸੋਈ ਅਉਧੂਤਾ ॥੧॥ਅਸਰਾ ਨਦੀ ਉਪਠੀ ਤਰੈ॥ ਅਹਿਨਿਸਿ ਸਦਾ ਸਬਦੁ ਲਿਵਿ ਧਰੈ॥ ਉਲਟੈ ਕਵਲੁ ਪਲਟੇ ਪਉਣੁ॥ਏਉ ਨਿਵਾਰੈ ਆਵਾਗਉਣੁ॥ ਮਨਿ ਪਉਣੁ ਕਉ ਰਾਖੈ ਬੰਧਿ॥ਲਹੈ ਤ੍ਰਿਬੇਨੀ ਤ੍ਰਿਕੁਟੀ ਸੰਧਿ॥ ਅਪਨੇ ਵਸਿ ਕਰਿ ਰਾਖੈ ਦੂਤਾ॥ ਨਾਨਕੁ ਕਹੈ ਸੋਈ ਅਉਧੂਤਾ ॥ 1. ਹਾ: ਬਾ: ਨੁਸਖ਼ੇ ਵਿਚ ਪਾਠ ਗੁਡੀ' ਹੈ। 2. 'ਤਰੈ' ਦੀ ਥਾਂ ਹਾ: ਬਾ: ਨੁਸਖ਼ੇ ਵਿਚ ਪਾਠ ‘ਧਰੈ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (173)