ਅੰਕ 4 ਸਲੋਕੁ ॥ ਸੋ ਬੈਰਾਗੀ ਜੋ ਬੈ ਮਹਿ ਆਵੈ॥ ਸਿਵ ਕੈ ਆਗੈ ਸਕਤਿ ਨਿਵਾਵੈ॥ ਸਿਉ ਸਕਤੀ ਕੇ ਕਰਮ ਕਰੈ॥ ਅਜਰੁ ਵਸਤੁ ਅਗੋਚਰ ਜਰੈ॥ ਐਸਾ ਅਉਖਦੁ ਖਾਹਿ ਗਵਾਰਾ॥ ਜਿਤੁ ਖਾਧੈ ਤੇਰੈ ਮਿਟਹਿ ਬਿਕਾਰਾ॥ ਜਿਸੁ ਤਾਮਸ ਤਿਸਨਾ ਹਉਮੈ ਤਿਆਗੀ॥ਨਾਨਕ ਕਹੈ ਸੋਈ ਬੈਰਾਗੀ।ਪਰਚੈ ਕੈ ਘਰਿ ਰਹੈ ਓਦਾਸੁ॥ਅਰਚੇ ਕੈ ਘਰਿ ਕਰੈ ਨਿਵਾਸੁ॥ ਊਦਰ ਕੇ ਸਬਦਿ ਬਿਲਾਈ ਭਾਗੀ॥ਨਾਨਕ ਕਹੈ ਸੋਈ ਬੈਰਾਗੀ॥ ਸੋ ਬੈਰਾਗੀ ਜੋ ਸੰਤੋਖ ਮਹਿ ਆਵੈ॥ ਉਲਟੇ ਪਉਣੁ ਸਹਿਜਿ ਸਮਾਵੈ॥ਪੰਚਿ ਚੋਰ ਕਉ ਵਸਗਤਿ ਕਰੈ॥ਸੋ ਬੈਰਾਗੀ ਸਿਉ ਊਪਰਿ ਚੜੈ॥ ਅਵਗਤਿ ਤਿਆਗਿ ਏਕ ਲਿਵਲਾਗੀ॥ਨਾਨਕ ਕਹੈ ਸੋਈ ਬੈਰਾਗੀ॥੨੫॥ ਸੋ ਬੈਰਾਗੀ ਜੋ ਬੈਰਾਗ ਮਹਿ ਆਵੈ॥ ਸਾਸਿ ਸਾਸਿ ਹਰਿ ਨਾਮੁ ਧਿਆਵੈ॥ ਸਹਜੋ ਆਸਣਿ ਕਰੈ ਚੇਤਾ॥ ਸੋ ਬੈਰਾਗੀ ਤਤ ਕਾ ਬੇਤਾ ॥ ਨੀਦ ਨਿਵਾਰੀ ਸੁੰਨ ਮਹਿ ਜਾਗੀ॥ ਨਾਨਕੁ ਕਹੈ ਸੋਈ ਬੈਰਾਗੀ॥੧॥ਸੋ ਬੈਰਾਗੀ ਜੋ ਮਾਰੈ ਬਿੰਦੁ॥ ਗੁਰੁ ਪ੍ਰਸਾਦਿ ਪਾਵੇ ਬ੍ਰਹਮੰਡ॥ ਸੁੰਨ ਗਿਆਨ ਰਹੈ ਅਖੰਡ॥ ਨਉ ਦਰਵਾਜੇ ਰਾਖੈ ਬੰਧਿ॥ ਦਸਵੈ ਖੇਲੈ ਅਨਹਦੁ ਕੰਦਿ॥ ਦਸਵੈ ਉਪਜੈ ਨ ਹੋਇ ਬਿਨਾਸੁ॥ ਦਸਵੈ ਪਰਮ ਪੂਰਾ ਕਾ ਵਾਸੁ॥ ਦਸਮੈ ਪਰਮਿ ਪੁਰਖ ਕਉ ਭੇਦੇ॥ਸੋ ਬੈਰਾਗੀ ਕਾਲ ਕਉ ਛੇਦੇ॥ ਐਸੀ ਬਿਧਿ ਜੋ ਕਰੇ ਬੈਰਾਗੁ॥ ਨਾਨਕ ਤਾਕਉ ਆਵੈ ਨਿਰਮਲੁ ਸੁਆਦੁ॥੧॥ ੨੭॥ਸੋ ਬੈਰਾਗੀ ਜੋ ਰਹੈ ਨਿਰਬਾਣੁ॥ ਦੁਆਦਸਿ ਪੀਵੈ ਮਨਿ ਮਸਤਾਨੁ॥ ਗਗਨ ਸਰੋਵਰੁ ਅਨਹਦੁ ਤਾਲੁ॥ ਚਮਕੈ ਦਾਮਨਿ ਨਿਰਮਲ ਝਾਲੁ॥ ਬਰਸਹਿ ਅੰਮ੍ਰਿਤੁ ਭੀਗਹਿ ਸੰਤਾ॥ ਨਾਨਕ ਸੋ ਬੈਰਾਗੀ ਜੋ ਗੁਰ ਕੈ ਮੰ॥੨੮॥ ਹਾ: ਬਾਨ: 'ਪੁਰਾ ਦੀ ਥਾਂ ਪਾਠ 'ਪੁਰਖ' ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (175)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/173
ਦਿੱਖ