ਜੋ ਕਹਿਆ 'ਮਰਦਾਨਿਆਂ ! ਕਾਹਲਾ ਹੋਹੁ ਨਾਹੀ'। ਤਬਿ ਮਰਦਾਨੇ ਆਖਿਆ : ਅਜ ਤੋੜੀ ਏਡਾ ਹੋਆ ਹਾਂ, ਇਹੁ ਬਲਾ ਤਾਂ ਨਾਹੀ ਡਿਠੀ, ਜੋ ਇਹੁ ਕਿ ਆਇਆ ਹੈ ਅਸਾਡੇ ਜੀਅੜੇ ਤਾਂਈਂ ?' ਤਬਿ ਅਗਨਿ ਕਾ ਰੂਪੁ ਦਿਖਾਲਿਆ। ਜੋ ਧੂੰਆਂ ਚਉਨ੍ਹਾਂ ਧਿਰਾਂ ਤੇ ਉਠਿਆ, ਚਾਰੇ ਕੁੰਡਾਂ ਅਗਨਿ ਹੋਈਆਂ। ਤਬਿ ਮਰਦਾਨਾ ਮੁਹੁ ਢਕਿ ਕੇ ਪੈ ਰਹਿਆ, ਆਖਿਓਸੁ : 'ਜੀਵਣਾ ਰਹਿਆ ਤਬਿ ਫੇਰਾ ਪਾਣੀ ਕਾ ਰੂਪੁ ਹੋਆ। ਘਟਾਂ ਬਨਿ ਆਇਆ। ਲਗਾ ਬਰਸਣਿ ਪਾਣੀ। ਪਰ ਬਾਬੇ ਤੇ ਦੂਰਿ ਪਵੈ। ਤਬਿ ਗੁਰੂ ਕਹਿਆ : 'ਮਰਦਾਨਿਆ ! ਮੁਹੁ ਉਘਾੜੁ, ਉਠਿ ਬੈਠੁ, ਰਬਾਬੁ ਵਜਾਇ' ਤਬਿ ਮਰਦਾਨਾ ਉਠਿ ਬੈਠਾ। ਰਬਾਬ ਵਜਾਇਓਸੁ। ਰਾਗੁ ਮਾਰੂ ਕੀਤਾ, ਬਾਬੇ ਸਬਦੁ ਉਠਾਇਆ : ਮਾਰੂ ਮਹਲਾ ੫ ਘਰੁ ੨ ॥ ਡਰਪੈ ਧਰਤਿ ਅਕਾਸੁ ਨਖਤ੍ਰਾ ਸਿਰ ਊਪਰਿ ਅਮਰੁ ਕਰਾਰਾ ॥ ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ ॥੧॥ ਏਕਾ ਨਿਰਭਉ ਬਾਤ ਸੁਨੀ॥ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥ ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥ ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ॥੨॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥੩॥ ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥ ੪ ॥੧॥ (ਪੰਨਾ ੯੯੮-੯੯) ਤਬਿ ਦੈਤ ਕਾ ਰੂਪੁ ਧਾਰਿ ਆਇਆ। ਚੋਟੀ ਆਸਮਾਨ ਨਾਲਿ ਕੀਤੀਆਸੁ॥ ਜਿਉ ਜਿਉ ਨੇੜੈ ਆਵੈ ਤਿਉ ਤਿਉ ਘਟਦਾ ਜਾਵੈ। ਤਬਿ ਮਨੁਖ ਕਾ ਸਰੂਪ ਕਰਕੇ ਆਇਆ। ਹਥਿ ਜੋੜ ਕਰ ਖੜਾ ਹੋਆ। ਤਬਿ ਬਾਬੇ ਪੁਛਿਆ : 'ਭਾਈ ਤੂੰ ਕੌਣ ਹੈਂ ?” ਤਬਿ ਉਨ ਆਖਿਆ : 'ਜੀ ! ਮੈਨੂੰ ਤੂੰ ਨਾਹੀ ਜਾਣਦਾ ? ਮੈਂ ਕਲਿਜੁਗ ਹਾਂ, ਅਰ ਤੇਰੇ ਮਿਲਨੇ ਨੂੰ ਆਇਆ ਹਾਂ, ਤੂੰ ਕਰਤੇ ਪੁਰਖ ਕਾ ਵਜ਼ੀਰ ਹੈਂ'। ਤਬਿ ਬਾਬੇ ਨੂੰ ਨਿਮਸਕਾਰ ਕੀਤੀ? ਆਖਿਓਸੁ : 'ਜੀ ਕਿਛੁ ਮੈ ਤੇ ਲੇਹੁ, ਮੇਰੇ ਵਰਨਿ ਚਲੂ'। ਤਬਿ ਗੁਰੂ ਬਾਬੇ
ਫੇਰ ਪਦ ਹਾਂ: ਬਾ: ਨੁਸਖੇ ਦਾ ਹੈ।
- ਇਹ ਸਬਦ ਪੰਚਮ ਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ ਜੋ ਅਸਲ ਪੋਥੀ ਵਿਚ
‘ਮ: ੧' ਲਿਖਿਆ ਹੈ। 1. ਮਨੁਖ....ਤੋਂ....ਆਇਆ ਤਕ ਦਾ ਪਾਠ ਹਾ: ਬਾ: ਨੁ: ਦਾ ਹੈ। 2. 'ਤਬ ਬਾਬੇ... ਤੋਂ... ਨਿਮਸਕਾਰ ਕੀਤੀ ਤਕ ਦਾ ਪਾਠ ਹਾਫ਼ਜ਼ਾਬਾਦੀ ਨੁਸਖ਼ੇ ਦਾ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (67)