ਜੇ ਬੋਲਾ ਤਾ ਆਖੀਐ ਬੜ ਬੜ ਕਰੈ ਬਹੁਤ॥ ਚੁਪ ਕਰਾਂ ਤਾਂ ਆਖੀਐ ਇਤੁ ਘਟਿ ਨਾਹੀ ਮਤਿ॥ ਜੇ ਬਹਿ ਰਹਾਂ ਤਾਂ ਆਖੀਐ ਬੈਠਾ ਸਥਿਰ ਘਤੁ॥ ਉਠ ਜਾਈ ਤਾਂ ਆਖੀਐ ਛਾਰ ਗਇਆ ਸਿਰ ਘਤਿ॥ ਜੇਕਰ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ॥ ਕਾਈ ਗਲੀ ਨਾ ਮੇਵਣੀ ਜਿਥੇ ਕਢਾਂ ਝਤਿ॥ ਏਥੈ ਓਥੈ ਨਾਨਕਾ ਕਰਤਾ ਰਖੈ ਪਤਿ ॥੨॥ 27. ਉਜੜ ਜਾਵੇ ਤਬਿ ਅਗਲੈ ਸਹਰਿ ਗਏ, ਤਬਿ ਓਨਾ ਬਹੁਤੁ ਸੇਵਾ ਕੀਤੀ, ਓਥੈ ਰਾਤਿ ਰਹੇ, ਭਲਕੇ ਉਠਿ ਚਲੇ। ਤਾਂ ਗੁਰ ਬੋਲਿਆ : ਜੋ ਇਹ ਸਹਰੁ ਉਜਾੜਿ ਹੋਵੈਗਾ, ਅਠਵਾਣੁ ਹੋਵੈ। ਤਬਿ ਮਰਦਾਨੇ ਆਖਿਆ, “ਜੀ, ਤੇਰੇ ਦਰਿ ਭਲਾ ਨਿਆਉ ਡਿਠਾ, ਜਿਥੇ ਬੈਠਣੇ ਨਾ ਮਿਲੇ ਸੋ ਵਸਾਇਆ ਅਤੇ ਜਿਨ੍ਹਾਂ ਸੇਵਾ ਬੰਦਗੀ ਬਹੁਤੁ ਕੀਤੀ ਸੋ ਸਹਰੁ ਉਜਾੜਿਆ। ਤਬ ਗੁਰੂ ਬਾਬੇ ਆਖਿਆ : 'ਮਰਦਾਨਿਆਂ ! ਓਸ ਸਹੁਰ ਕਾ ਆਦਮੀ ਅਵਰ ਸ਼ਹਿਰ ਜਾਵੇਗਾ ਤਾਂ ਹੋਰ ਭੀ ਵਿਗੜਨਿਗੇ ਅਤੇ ਇਸ ਸਹਰ ਦਾ ਆਦਮੀ ਹੋਰਤ ਸਹਰਿ ਜਾਵੈਗਾ ਤਾਂ ਉਨ੍ਹਾਂ ਦੀ ਭੀ ਗਤਿ ਕਰੈਗਾ ਅਤੇ ਸੁਮਤਿ ਦੇਵੈਗਾ'। ਤਬਿ ਮਰਦਾਨੇ ਆਖਿਆ : ਜੀ ਤਉ ਭਾਵੈ ਤਾਂ ਉਸ ਦੀ ਭੀ ਗਤਿ ਕਰਹਿ'। ਤਬਿ ਬਾਬੇ ਸਬਦ ਕੀਤਾ ਰਾਗੁ ਮਲਾਰ ਵਿਚਿ ਮ: ੧- ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥ ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ॥ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥ ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩ ॥ ॥੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥ 1. ਇਹ ਪਾਠ ਭਾਈ ਬੰਨੋ ਸਾਹਿਬ ਵਾਲੀ ਬੀੜ ਵਿਚੋਂ ਹੈ। 2. ਪਾਠਾਂਤ 'ਕਰਤਾ' । ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (71) ੧੨੫੪) (ਪੰਨਾ ੧੨੫੪)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/69
ਦਿੱਖ