ਭਾਗੈ ॥ ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥ ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ॥ ਮਾਇਆ ਸੂਤ ਦਾਰਾ ਦੂਖਿ ਸੰਤਾਪੀ ਰਾਮ॥ ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥ ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥ ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥ ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥ ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥ ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ॥ ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ॥ ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥ ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੈ ॥੪ ॥ ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥ ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥ ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥ ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ॥ ੫ ॥੨॥ (ਪੰਨਾ ੧੧੧੦) ਤਬਿ ਬਾਬਾ ਅਤੇ ਸੇਖੁ ਫਰੀਦੁ ਓਥਹੁੰ ਰਵੈ, ਜਬ ਉਹੁ ਆਇਕੈ ਦੇਖੈ ਤਾਂ ਤਬਲਬਾਜੂ ਪਇਆ ਹੈ, ਜਬ ਓਹੁ ਚੂਕੈ ਤਾਂ ਸੁਇਨੇ ਕਾ ਹੈ ਅਤੇ ਮੁਹਰਾਂ ਨਾਲ ਭਰਿਆ ਹੋਆ ਹੈ। ਤਬ ਉਹ ਲਗਾ ਪਛੋਤਾਵਣ, ਆਖਿਓਸੁ : ਓਹੁ ਦੁਨੀਆਦਾਰ ਫਕੀਰੁ ਥੇ ਜੋ ਦਿਲ ਉਤੇ ਆਵਤਾ ਤਾਂ ਦੀਨੁ ਪਾਵਤਾ, ਦੁਨੀਆਂ ਲੈ ਆਇਆ ਥਾ ਤਾਂ ਦੁਨੀਆਂ ਮਿਲੀ' ! ਤਬਿ ਓਹੁ ਤਬਲਬਾਜੂ ਲੈ ਕਰਿ ਘਰਿ ਆਇਆ। ਤਬਿ ਓਥਹੁੰ ਗੁਰੂ ਬਾਬਾ ਅਤੇ ਸੇਖੁ ਫਰੀਦੁ ਆਸਾ ਦੇਸਿ ਆਏ, ਤਬਿ ਆਸਾ ਦੇਸ ਦਾ ਰਾਜਾ ਸਮੁੰਦਰ ਥਾ, ਸੋ ਉਸਕਾ ਕਾਲੁ ਹੋਆ ਥਾ। ਤਬ ਉਸਕੀ ਖੋਪਰੀ ਜਲੈ ਨਾਹੀ, ਅਨੇਕ ਜਤਨ ਕਰਿ ਰਹੈ, ਤਬਿ ਜੋਤਕੀ ਪੁਛੇ ਤਾਂ ਜੋਤਕੀਆਂ ਆਖਿਆ : ਇਨ ਏਕ ਬਾਰਿ ਮਿਥਿਆ ਕਹਿਆ ਹੈ, ਤਿਸ ਤੇ ਇਸਕਾ ਜੀਉ ਕਸਟ ਪਇਆ ਹੈ। 1. ਪਾਠਾੜੂ ਦੀਨਦਾਰ ਹੈ। ਦਰੁਸਤ ਬੀ ਇਹੋ ਹੈ। 'ਦੁਨੀਆਦਾਰ' ਪਾਠ ਲਿਖਾਰੀ ਦੀ ਭੁੱਲ ਹੈ। 2. ਸਮੁੰਦਰ ਦੀ ਥਾ ਹਾਫ਼ਜ਼ਾਬਾਦੀ ਨੂ: ਵਿਚ 'ਸਿਆਮ ਸੁੰਦਰ' ਪਾਠ ਹੈ। (76) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/74
ਦਿੱਖ