ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀਤੀਆਸੂ, ਪੀਵਣੈ ਨਾਲਿ ਗੁਰੂ ਨਦਰਿ ਆਇਓਸੁ, ਉਦਾਸੀ ਹੋਆ ਨਾਲਿ ਲਾਗਾ ਫਿਰਨਿ। ਸ੍ਰੀ ਸਤਿਗੁਰੂ ਪ੍ਰਸਾਦਿ॥ਲਿਖਤੰ ਜੁਗਾਵਲੀ ਮ ੧॥ ਤਿਸੁ ਸਮੈ ਬੈਠਾ ਸਮੁੰਦੁ ਕੀ ਬਰੇਤੀ ਮਹਿਂ ਪਉਣੁ ਅਹਾਰੁ ਕੀਆ, ਨਾਲੇ ਝੰਡਾ ਬਾਢੀ ਬਿਸੀਅਰ ਦੇਸ ਕਾ, ਤਿਸ ਕਉ ਜੁਗਾਵਲੀ ਪਰਾਪਤ ਹੋਈ, ਝੰਡਾ ਨਾਲਿ ਨਿਬਹਿਆ, ਨਗਰੁ ਛੁਠਘਾਟਕਾ, ਤਿਤੁ ਸਮੈ ਬਿਸਮਾਦੁ ਪੜੀਦਾ ਥਾ, ਆਗੈ ਜੁਗਾਵਲੀ ਚਲੀ। 30. ਮਰਦਾਨੇ ਦੀ ਭੁੱਖ ਗਵਾਈ ਤਬ ਬਾਬਾ ਅਤੇ ਮਰਦਾਨਾ ਓਥਹੁੰ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜਿ ਵਿਚਿ ਜਾਇ ਪਏ, ਤਬ ਉਥੈ ਕੋਈ ਮਿਲੈ ਨਾਹੀਂ, ਤਬਿ ਮਰਦਾਨੇ ਨੂੰ ਬਹੁਤੁ ਭੁਖਿ ਲਾਗੀ, ਤਾਂ ਮਰਦਾਨੇ ਆਖਿਆ, “ਸੁਹਾਣਿ ਤੇਰੀ ਭਗਤਿ ਨੂੰ, ਅਸੀਂ ਡੂਮ ਸੇ, ਮੁਲਖ ਦੇ ਟੁਕੜੇ ਮੰਗਿ ਖਾਂਦੇ ਥੇ, ਓਥਹੁੰ ਭੀ ਗਵਾਇਆ, ਅਸੀਂ ਤਾਂ ਵਡੀ ਉਜਾੜਿ ਵਿਚਿ ਆਇ ਪੈਇ ਹਾਂ। ਕਦੇ ਖੁਦਾਇ ਕਾਢੈ ਤਾ ਨਿਕਲਹਿ, ਹੁਣਿ ਕੋਈ ਸੀਹੁ ਬੁਕਿ ਪਵੈਗਾ ਤਾ ਮਾਰਿ ਜਾਵੈਗਾ। ਤਬਿ ਬਾਬੇ ਆਖਿਆ : ‘ਮਰਦਾਨਿਆਂ ! ਤੇਰੇ ਨੇੜੇ ਕੋਈ ਨਹੀਂ ਆਂਵਦਾ, ਪਰ ਤੂੰ ਉਸੀਅਰੁ** ਹੋਹੁ'। ਆਖਿਓਸੁ : 'ਜੀ ਕਿਉਂ ਕਰਿ ਉਸੀਆਰੁ** ਹੋਵਾਂ, ਉਜਾੜਿ ਵਿਚਿ ਆਇ ਪਇਆ', ਤਬ ਬਾਬੇ ਆਖਿਆ : ‘ਮਰਦਾਨਿਆਂ ! ਅਸੀਂ ਉਜਾੜਿ ਵਿਚਿ ਨਾਹੀਂ, ਅਸੀਂ ਵਸਦੀ ਵਿਚਿ ਹਾਂ, ਜਿਥੇ ਨਾਉ ਚਿਤਿ ਆਂਵਦਾ ਹੈ। ਓਥੈ ਬਾਬੇ ਸਬਦੁ ਬੋਲਿਆ, ਰਾਗੁ ਆਸਾ ਵਿਚਿ ਮਃ ੧॥ ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥ ਤਉ ਕਾਰਣਿ ਸਾਹਿਬਾ ਰੰਗਿ ਰਤੇ ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥੧॥ਰਹਾਉ॥ ਹਾ: ਬਾ: ਵਾਲੇ ਨੁਸਖ਼ੇ ਦੇ ਉਤਾਰੇ ਵਿਚ ਇਥੋਂ ਅੱਗੇ ਐਉਂ ਲਿਖਿਆ ਹੈ। ‘ਪ੍ਰਿਥਮ ਬਾਬੇ ਉਦਾਸੀ ਕੀਤੀ ਪੂਰਬ ਕੀ, ਤਿਤ ਸਮੇਂ ਬੈਠਾ ਥਾ ਸਮੁੰਦਰ ਕੀ ਬਰੇਤੀ ਵਿਚ, ਪਉਣ ਅਹਾਰ ਕੀਆ। ਨਾਲ ਝੰਡਾ ਬਾਢੀ ਥੇ, ਬਿਸੀਅਰ ਦੇਸ ਕਾ, ਤਿਸ ਕਉ ਜੁਗਾਵਲੀ ਮਿਲੀ ਪ੍ਰਾਪਤ ਹੋਈ, ਨਗਰ ਛੁਟਾਘਾਟਕਾ। ਤਿਤ ਸਮੇਂ ਬਿਸਮਾਦ ਪੜਦਾ ਥਾ। ਅਗੇ ਜੁਗਾਵਲੀ ਚਲੀ। ਜੁਗਾਵਲੀ ਕਾ ਸ਼ੁਮਾਰ ਸਾਰਾ ਹੀ ਲਿਖਿਆ। ਤਬ ਬਾਬੇ ਦੀ ਖੁਸ਼ੀ ਹੋਈ। ਤਬ ਝੰਡਾ ਬਾਢੀ ਬਿਸੀਅਰ ਦੇਸ ਕਉ ਵਿਦਿਆ ਕੀਤਾ ਝੰਡੇ ਬਾਢੀ ਕੀ ਮੰਜੀ ਬਿਸੀਅਰ ਦੇਸ ਵਿਚ ਹੈ। ਬਾਬਾ ਅਤੇ ਮਰਦਾਨਾ ਉਥਹੁ ਰਵਦੇ ਰਹੇ। ਬੋਲਹੁ ਵਾਹਿਗੁਰੂ।' 1. ਇਥੋਂ ਅੱਗੇ ਜਗਾਵਲੀ ਹੈ, ਨਮੂਨੇ ਮਾਤ੍ਰ ਅੰਤਕਾ ਵਿਚ ਦਿੱਤੀ ਹੈ। ਏਹ ਜੁਗਾਵਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ, ਤਾਂ ਤੇ ਇਹ ਗੁਰਬਾਣੀ ਨਹੀਂ। ਹਾ: ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ 'ਹੋਸ਼ਿਆਰ' ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (79)