ਉਜਾੜਿ ਥੀ, ਓਥੈ ਜਾਇ ਬੈਠਾ, ਮਰਦਾਨਾ ਨਾਲਿ ਆਹਾ। ਪਟਣ ਕਾ ਪੀਰੁ ਸੇਖ ਫਰੀਦੁ ਥਾ, ਤਿਸਕੈ ਤਖਤਿ ਤੇ ਸੇਖੁ ਬ੍ਰਹਮੁ ਥਾ, ਤਿਸਕਾ ਇਕੁ ਮੁਰੀਦ ਸੂਬਾ ਕੇ ਵੇਲੇ ਲਕੜੀਆਂ ਚੁਣਣਿ ਆਇਆ ਥਾ, ਤਿਸਕਾ ਨਾਉਂ ਸੋਖੁ ਕਮਾਲੂ ਥਾ, ਸੋ ਪੀਰ ਕੇ ਮੁਦਬਰ ਖਾਣੇ ਕੀਆਂ ਲਕੜੀਆਂ ਚੁਣਣਿ ਗਇਆ ਥਾ। ਦੇਖੈ ਤਾਂ ਅਕੈ ਕੋਲਿ ਬਾਬਾ ਅਤੇ ਮਰਦਾਨਾ ਦੋਵੇਂ ਬੈਠੇ ਹਨ। ਤਾਂ ਮਰਦਾਨੇ ਰਬਾਬ ਵਜਾਇਆ, ਸਬਦੁ ਗਾਵਣਿ ਲਾਗਾ, ਸਲੋਕ ਦਿਤੋਸੁ ਰਾਗ ਆਸਾ ਵਿਚ ਗੋਸਟਿ ਸੇਖ ਬ੍ਰਹਮ ਬਾਬੇ ਨਾਲਿ ਕੀਤੀ :- ਸਲੋਕ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥੨॥ (ਪੰਨਾ ੧੨੯੧) ਜਬ ਏਹੁ ਸਲੋਕੁ ਕਮਾਲਿ ਫਕੀਰ ਸੁਣਿਆਂ ਤਬਿ ਲਕੜੀਆਂ ਛੋਡਿ ਕਰਿ ਆਏ ਗਇਆ, ਅਰਜੁ ਰਖੀਅਸੁ : ‘ਜੀਉ ! ਇਸ ਰਬਾਬੀ ਕਉ ਹੁਕਮੁ ਕੀਜੈ ਜੋ ਇਹੁ ਬੈਤੁ ਫਿਰਿ ਆਖੈ'। ਮਰਦਾਨੇ ਨੂੰ ਹੁਕਮੁ ਹੋਆ ਜੋ ‘ਇਹੁ ਸਲੋਕ ਫਿਰਿ ਦੇਹਿ। ਤਾਂ ਮਰਦਾਨੇ ਸਲੋਕੁ ਫਿਰਿ ਦਿਤਾ। ਕਮਾਲਿ ਸਿਖਿ ਲੈਇਆ। ਜੋ ਕੁਛ ਲਕੜੀਆਂ ਚੁਣੀਆ ਥੀਆਂ ਸੋਈ ਘਿਨਿ ਕਰਿ ਸਲਾਮੁ ਕੀਤੋਸੁ। ਪਟਣਿ ਆਇਆ, ਲਕੜੀਆਂ ਸੁਟਿ ਕਰਿ ਜਾਇ ਆਪਣੇ ਪੀਰ ਕਉ ਸਲਾਮੁ ਕੀਤੀਅਸੁ ਤਾ ਆਖਿਓਸੁ : 'ਪੀਰ ਸਲਾਮਤਿ ! ਮੈਨੂੰ ਏਕੁ ਖੁਦਾਇ ਦਾ ਪਿਆਰਾ ਮਿਲਿਆ ਹੈ। ਤਾਂ ਪੀਰੁ ਕਹਿਆ : 'ਕਮਾਲਿ ! ਕਿਥਹੁੰ ਮਿਲਿਓ ?' ਤਾਂ ਕਮਾਲਿ ਕਹਿਆ : ਪੀਰ ਸਲਾਮਿਤ ! ਮੈਂ ਲਕੜੀਆਂ ਚੁਣਣਿ ਗਇਆ ਥਾ, ਉਸਕੈ ਨਾਲਿ ਇਕੁ ਰਬਾਬੀ ਹੈ ਅਤੇ ਨਾਉ ਨਾਨਕੁ ਹੈਸੁ, ਆਪਣੇ ਸਲੋਕ ਆਖਦਾ ਹੈ'। ਤਬ ਪੀਰ ਆਖਿਆ : ਬੱਚਾ ! ਕੋਈ ਤੈਂ ਬੀ ਬੈਂਤ ਸਿਖਿਆ ?' ਤਬ ਕਮਾਲ ਆਖਿਆ : ‘ਜੀਵੈ ਪੀਰ ਸਲਾਮਤਿ ! ਹਿਕੁ ਬੈਤੁ ਮੈਨੋ ਭੀ ਹਾਸਲੁ ਥੀਆ 1. 'ਤੇ' ਪਾਠ ਹਾਂ: ਬਾ: ਨ: ਦਾ ਹੈ। 2. ਸੋ ਪੀਰ...ਤੋਂ....ਗਇਆ ਥਾ ਤਕ ਦੀ ਥਾਂ ਹਾ: ਬਾ; ਵਾਲੇ ਨੁਸਖ਼ੇ ਵਿਚ ਐਉਂ ਹੈ :- 'ਭਲਾ ਫਕੀਰ ਥਾ, ਖੁਦਾਇ ਕਾ ਖ਼ਬਰਦਾਰ ਥਾ 3. ਹਾ: ਬਾ: ਰੁ: ਵਿਚ ਪਾਠ ਹੈ :- ਜੰਗਲ ਵਿਚ। 4. ਗੋਸਟ ਸ਼ੇਖ ਬ੍ਰਹਮ ਬਾਬੇ ਨਾਲ ਕੀਤੀ ਹਾ: ਬਾ: ਨੁਸਖ਼ੇ ਵਿਚ ਹੈ ਨਹੀਂ।
- -
5. ਏਥੇ ਹਾ: ਬਾ: ਨੁਸਖ਼ੇ ਵਿਚ ਪਾਠ ਹੈ ਸੁਣਿ ਕਰ ਕਮਾਲ ਆਇ ਗਇਆ, ਅਗੇ ਆਵੇ ਤੇ ਦੇਖੇ ਤਾਂ ਬਾਬਾ ਅਤੇ ਮਰਦਾਨਾ ਬੈਠੇ ਹੈਨ ਆਇ ਕਰ ਸਿਰੁ ਨਿਵਾਇਕੈ ਬਹਿ ਗਇਆ' ਤੇ 'ਤਬਿ ਲਕੜੀਆਂ ਛੋਡਿ ਕਰ ਆਇ ਗਇਆ ਇਤਨਾ ਪਾਠ ਹੈ ਨਹੀਂ। 6. ਇਸ ਦਾ ਅਰਥ ਹੈ ਉਸ ਨੇ ਕੰਠ ਕਰ ਲੀਤਾ', ਹਾ: ਬਾ: ਨੁਸਖ਼ੇ ਵਿਚ ਪਾਠ ਹੈ ਸਿਖ ਲੀਤਾ। 7. ਮੁਰਾਦ ਹੈ 'ਸਲਾਮ ਕਰ ਕੇ ਟੁਰ ਗਿਆ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (87)