ਤਬ ਬਾਬੇ ਜਬਾਬੁ ਦਿਤਾ :- ਸਲੋਕੁ ॥ ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੂਧ॥ ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ॥ ਤਾਂ ਫਿਰਿ ਪੀਰ ਪੁਛਣਾ ਕੀਤਾ :- (ਮਾਰੂ ਵਾ: ਸ: ਮ: ੧- ਪੰਨਾ ੧੦੮੮) ਸਲੋਕੁ ॥ ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥੧੨੬॥ ਤਾਂ ਫਿਰਿ ਬਾਬੇ ਜਬਾਬੁ ਦਿਤਾ :- ਸਲੋਕੁ ॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥੧੨੭॥ ਸੇਵਾ ਕਰੈ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ॥ ਨਾਨਕ ਸਭੇ ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ ॥ (ਪੰਨਾ ੧੩੮੪) (ਪੰਨਾ ੧੩੮੪) ਜਾਂ ਬਾਬੇ ਇਹੁ ਜਬਾਬੁ ਦਿਤਾ, ਤਾਂ ਫਿਰਿ ਪੀਰ ਆਖਿਆ : ‘ਨਾਨਕ ! ਮੈਨੂੰ ਏਕੁ ਕਾਤੀ ਲੋੜੀਂਦੀ ਹੈ, ਓਹ ਕਾਤੀ ਮੈਨੂੰ ਦੇਹਿ, ਜਿਸ ਦਾ ਕੁਠਾ ਆਦਮੀ ਹਲਾਲੁ ਹੋਵੈ॥ ਇਹ ਜੋ ਕਾਤੀ ਹੈ, ਤਿਸ ਦੇ ਨਾਲਿ ਜਨਾਵਰੂ ਕੁਸਦੇ ਹੈਂ ਅਤੇ ਆਦਮੀ ਦੇ ਗਲਿ ਵਹੈ ਤਾਂ ਹਲਾਲੁ ਹੋਵੈ ਮੈਨੂੰ ਓਹੁ ਕਾਤੀ ਦੇਇ, ਜਿਸਦਾ ਕੁਠਾ ਮਾਣੂ ਹਲਾਲੁ ਹੋਵੈ”। ਤਬ ਬਾਬੇ ਜਵਾਬ ਦਿੱਤਾ : 'ਪੀਰ ਜੀ ਲਈਐ' :- 1. ਸਲੋਕ॥ ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ॥ ਸਬਦੇ ਜਾਣ ਰਖਾਈ ਲਾਇ ॥ ਗੁਣ ਕੀ ਬੇਕੈ ਵਿਚਿ ਸਮਾਇ ॥ ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਰਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥ ਏਹ ਦੋ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹਨ। (ਰਾਮ: ਵਾ: ਮ: ੧, ਪੰਨਾ ੯੫੬) 'ਹਲਾਲਾ ਦੀ ਥਾਂ ਹਾ: ਬਾ: ਨੁਸਖ਼ੇ ਵਿਚ 'ਮੁਰਦਾਰ' ਪਾਠ ਹੈ। (90) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ -
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/88
ਦਿੱਖ