ਜਾਂ ਇਹ ਕਾਤੀ ਬਾਬੇ ਦਿਤੀ ਤਾਂ ਪੀਰ ਸਿਰ ਫਿਰਿਆ', ਆਖਿਓਸੁ : ਵਾਹ ਵਾਹ ਖ਼ੁਦਾਇ ਸਹੀ ਕਰਣੈ ਵਾਲਾ ਹੈ?, ਖੁਦਾਇ ਕਾ ਪਿਆਰਾ ਹੈ। ਖੁਦਾਇ ਵਡੀ ਨਿਵਾਜਸ ਕੀਤੀ ਹੈ, ਨਾਨਕ ਖੁਦਾਇ ਕੇ ਪਿਆਰਿਆਂ ਕਉ ਪੁਛਣਾ ਸੋ ਗੁਸਤਾਕੀ ਹੈ।” ਤਬ ਬਾਬੇ ਸਲੋਕ ਦਿਤਾ :- ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥ ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥ (ਮਲਾ: ਵਾ: ਮ: ੧, ਪੰਨਾ ੧੨੮੮) ਤਾਂ ਫਿਰਿ ਪੀਰ ਕਹਿਆ : 'ਨਾਨਕ ! ਹਿਕ ਖੁਦਾਇ ਕੀ ਵਾਰ ਸੁਣਾਇ, ਅਸਾਨੂੰ ਏਹ ਮਖਸੂਦ ਹੈ, ਜੋ ਵਾਰ ਦੁਹੁ ਬਾਝੁ ਹੋਂਦੀ ਨਾਹੀ ਅਤੇ ਤੂ ਹਿਕੋ ਹਿਕੁ ਆਖਦਾ ਹੈਂ, ਵੇਖਾਂ ਖੁਦਾਇ ਦਾ ਸਰੀਕੁ ਤੂ ਕਵਣ ਕਰਸੀ ?' ਤਬ ਬਾਬੇ ਆਖਿਆ : ‘ਮਰਦਾਨਿਆਂ ! ਰਬਾਬ ਵਜਾਇ'। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਆਸਾ ਕੀਤਾ, ਬਾਰੇ ਸਲੋਕੁ ਦਿਤਾ, ਸਲੋਕੁ ਸਤਿਗੁਰੂ ਪ੍ਰਸਾਦਿ॥ ਆਸਾ ਕੀ ਵਾਰ ਮਹਲਾ ੧॥ ਸਲੋਕੁ :- ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥੧॥ ਮਹਲਾ ੨ ॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ਮਃ ੧ ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥ ੩ ॥ ਪਉੜੀ ॥ ਆਪੀਨ੍ਹੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥ ੧ ॥ 1. ਹਾਫ਼ਿਜ਼ਾਬਾਦੀ ਨੁਸਖ਼ੇ ਵਿਚ ਪਾਠ- ‘ਫੇਰਿਆ ਹੈ। (ਪੰਨਾ ੪੬੨-੬੩) 2. ‘ਖੁਦਾਇ ਸਹੀ ਕਰਣੈ ਵਾਲਾ ਹੈ। ਇਹ ਪਾਠ ਹਾਫ਼ਜ਼ਾਬਾਦੀ ਨੁਸਖ਼ੇ ਦਾ ਹੈ। 3. ਨਾਨਕ ! ਖੁਦਾਇ ਤੋਂ..ਮੁਹਿ ਗੰਧੁ' ਤਕ ਦਾ ਪਾਠ ਹਾ: ਬਾ: ਨੂ; ਵਿਚੋਂ ਲੀਤਾ ਹੈ। ਆਸਾ ਦੀ ਵਾਰ ਵਿਚ ਇਹ ਮ: ੨ ਦਾ ਸਲੋਕ, ਪੰਜਵੀਂ ਪਾਤਸ਼ਾਹੀ ਨੇ ਵਾਰ ਸੰਕਲਤ ਕਰਨ ਵੇਲੇ ਰਖਿਆ ਹੈ। ਜਿਸ ਵਿਚ ਗੋਸ਼ਟ ਸ਼ੇਖ ਬ੍ਰਹਮ ਨਾਲ ਹੋਈ ਹੈ ਉਸ ਵੇਲੇ ਇਹ ਸਲੋਕ ਨਹੀਂ ਹੈਸੀ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (91) -
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/89
ਦਿੱਖ