35. ਸੈਦਪੁਰ ਦੀ ਬੰਦ ਫਿਰ ਫਿਰਦੇ ਫਿਰਦੇ ਵਟਾਲੇ ਵਿਚਿਦੋ ਸੈਦਪੁਰਿ ਸੰਡੇਆਲੀ ਜਾਇ ਨਿਕਲੇ। ਅਗੈ ਪਠਾਣਾਂ ਦੀ ਘਰੀਂ ਵਿਵਾਹ ਹੋਂਦੇ ਹਿਨਿ, ਅਰੁ ਬਾਬੇ ਨਾਲਿ ਕੁਛ ਫਕੀਰ ਭੀ ਥੇ, ਨ ਪਰ ਖੁਧਿਆਰਥੂ ਥੇ। ਓਥੇ ਬਾਬਾ ਜਾਇ ਬੈਠਾ, ਤਾਂ ਖਬਰ ਕਿਸੈ ਨ ਲਧੀ। ਅਤੇ ਫਕੀਰੁ ਭੁਖੁ ਆਜਜੁ ਕੀਤੇ। ਤਬਿ ਬਾਬਾ ਉਠਿ ਖੜਾ ਹੋਆ, ਫਕੀਰ ਨਾਲ ਲੀਤੇ, ਨਾਲੇ ਮਰਦਾਨਾ ਲੀਤਾ, ਜਾਇ ਸੁਆਲ ਪਾਇਆ, ਪਰੁ ਸੁਆਲ ਕਿਨੈ ਮੰਨਿਓ ਨਾਹੀਂ, ਤਬ ਬਾਬਾ ਬਹੁਤੁ ਕਰੋਪਿ ਹੋਆ। ਆਖਿਓਸੁ : 'ਮਰਦਾਨਿਆ ! ਰਬਾਬ ਵਜਾਇ'। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਤਿਲਿੰਗੁ ਕੀਤਾ, ਬਾਬੇ ਸਬਦੁ ਉਠਾਇਆ ਕਹਰ ਵਿਚੋਂ ਸਬਦੁ ਮਃ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥੨॥੩॥੫॥ (ਪੰਨਾ ੭੨੨-੨੩) 1. 'ਫਿਰਦੇ ਫਿਰਦੇ ਪਾਠ ਹਾ: ਬਾ: ਨੁ: ਦਾ ਹੈ। 2. 'ਸੰਡਿਆਲੀ' ਦੀ ਥਾਂ 'ਸਿਰਿਆਲੀ' ਬੀ ਪਾਠ ਹੈ। 3. ਸੈਦਪੁਰ ਦੀ ਬਾਬਰ ਵਲੋਂ ਕਤਲਾਮ ਗੁਰੂ ਜੀ ਦੇ ਕੋਪ ਕਰਕੇ ਨਹੀਂ ਹੋਈ, ਸ਼ਬਦ ਵਿਚ ਗੁਰੂ ਜੀ ਲਿਖਦੇ ਹਨ : “ਜੈਸੀ ਮੈ ਆਵੇ ਖਸਮ ਕੀ ਬਾਣੀ', ਉਹ ਤਾਂ ਵਾਹਿਗੁਰੂ ਤੋਂ ਆਇਆ ਇਲਹਾਮ ਦੱਸ ਰਹੇ ਹਨ, ਆਪ ਨਿਰਲੇਪ ਹਨ ਤੇ ਬਾਬਰ ਦੇ ਕਰਮ ਨੂੰ ਬੁਰਾ ਦੱਸ ਰਹੇ ਹਨ, ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਸਾਬ੍ਹ ਨਹੀਂ ਦਿਤਾ। ਕੋਪ ਕਹਿਣਾ ਲਿਖਾਰੀ ਦੀ ਭੁੱਲ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (95)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/93
ਦਿੱਖ