ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੁਸਖੇ ਦੇ ਸਫੇ ਪੁਰਾਣੇ ਵਹੀ ਖਾਤੇ ਦੇ ਤ੍ਰੀਕੇ ਦੇ ਆਮੋ ਸਾਹਮਣੇ ਸਫਿਆਂ ਨੂੰ ਇਕ ਪੰਨਾਂ ਮੰਨ ਕੇ ਸੱਜੇ ਹੱਥ ਦੇ ਸਫੇ ਤੇ ਹਨ। (੪) ਜੋ ਗੁਰਬਾਣੀ ਦੇ ਸ਼ਬਦ ਸ਼ਲੋਕ ਆਏ ਹਨ, ਓਹ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੋਧ ਕੇ 15 fਲਖੇ ਹਨ । ਕਿਉਂਕਿ ਗੁਰਬਾਣੀ ਦੀ ਸ਼ੁੱਧੀ ਦੀ ੪ ਟਕਸਾਲ ਸੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਉਸ ਨਾਲੋਂ ਅਸ਼ੁੱਧ ਪਾਠ ਛਪਣੇ ਸੁਖਦਾਈ ਨਹੀਂ ਲg (੫) ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜੀਆਂ ਤੇ ਜਨਮ ਸਾਖੀ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨਾਂ ਵਿਚ ਨਾਉਂ ਗੁਰੂ ਜੀ ਦਾ ਆਯਾ ਹੈ) ਲਿਖ ਦਿੱਤੀਆਂ ਹਨ, ਉਨ੍ਹਾਂ ਦਾ ਨਮੂਨਾ ਅਸਾਂ ਅੰਤ ਵਿਚ ਦਿਖਾ ਦਿੱਤਾ ਹੈ, ਪੋਥੀ ਵਿਚ ਨਹੀਂ ਰੱਖਿਆ । | ਸ੍ਰੀ ਗੁਰੁ ਅਰਜਨ ਦੇਵ ਜੀ ਨੇ ਏਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ ਵਿਚ ਨਹੀਂ ਚਾੜੀਆਂ ਪ੍ਰਾਣ ਸੰਗਲੀ ਆਪ ਨੇ ਸੰਗਲਾਂ ਦੀਪ ਤੋਂ ਮੰਗਾਈ ਤੇ ਫੇਰ ਨਹੀਂ ਤਸਲੀਮ ਕੀਤੀ । ਕਈ ਇਕ ਸਾਧੂਆਂ ਫਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਦੇ ਕਈ ਕਾਰਨਾਂ ਵਿਚੋਂ ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ । ਜੁਗਾਵਲੀ ਦੇ ਅੰਤ ਪਰ, ਅਰ ਵਾਹਿਗੁਰੂ 6 ਕੀ ਮਿਹਨਤ ਤੋਂ ਪਹਿਲਾਂ ਇਕ ਸਤਰ ਇਸੇ ਜਨਮਸਾਖੀ ਵਿਚ ਆਉਂਦੀ ਹੈ, ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ : ਜਿਸਦਾ ਸਪਸ਼ਟ ਅਰਥ ਹੈ ਕਿ ਇਹ ਚਾਲੀ ਜੁਗ ਦੀ ਮਿਰਜਾਦਾ ਜੋ ਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜੀ ਤੇ ਸਾਖੀਆਂ ਵਿਚ ਜਾਂ ਹੋਰਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕਿਤੇ ਨਿਰਨੇ ਕਰਕੇ ਨਹੀਂ ਚਾੜੀ। ਗੁਰੂ ਅਰਜਨ ਦੇਵ ਜੀ ਦਾ ਸਮਾ ਗੁਰੁ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਹੇ ਮਗਰੋਂ ਆਯਾ, ਉਸ ਵੇਲੇ ਸਾਰੀ ਸਿਖੀ, ਸਾਰੇ ਪੁਰਾਣੇ ਸਿਖ ਤੇ ਸਾਰੀਆਂ ਲਿਖਤਾਂ ਉਨ੍ਹਾਂ ਦੇ ਹਾਜ਼ਰ ਸਨ ਤੇ ਤਾਜ਼ੀ ਵਾਕਫੀ ਹਰ ਗਲ ਦੀ ਕਰ ਲੈਣੀ ਉਨ੍ਹਾਂ ਦੀ ਸਰਬੱਗਤਾ ਤੋਂ ਛੁਟ ਬੀ ਔਖੀ ਗੱਲ ਨਹੀਂ ਸੀ, ਸੋ ਪਰਕਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ ਕ੍ਰਿਤ ਨਹੀਂ ਹੈ। ਇਥੋਂ ਤਾਈਂ ਕਿ ਭਾਈ ਬੰਨੋ ਨੇ ਜੋ ਕੁਛ ਦੂਸਰੀ ਬੀੜ ਵਿਚ ਚਾੜ੍ਹ ਦਿੱਤਾ, ਉਸ ਪਰ ਬੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ । ਸੋ ਪਰਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖੀਰ ਅੰਤਕਾ ਵਿਚ ਦਿਤੇ ਹਨ ਤੇ ਛੋਟੇ ਸ਼ਲੋਕ ਆਦਿ ਵਿਚ ਹੀ ਰਹਿਣ ਦਿਤੇ ਹਨ, ਪਰ ਹੇਠਾਂ ਤੁਕਾਂ F ווס ווס