ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਤਿਗੁਰੂ ਸਤਿਗੁਰ ਪ੍ਰਸਾਦਿ ॥ SRM }2 ਨੂੰ ੧ ੴ ਸਤਿਗੁਰ ਪ੍ਰਸਾਦਿ ॥ ਸਾਖੀ ਸੀ ਬਾਬੇ ਨਾਨਕ ਜੀ ਕੀ ਸੀ ਸਤਿਗੁਰੂ ਜੀ ਜਗਤੁ ਨਿਸਤਾਰਣ ਕੁ ਆਇਆ ਕਲਜੁਗ ਵਿਚ ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਨਿਜ ਭਗਤੁ ॥ ਸਤਿਗੁਰ ਪ੍ਰਸਾਦਿ ॥ ੧. ਅਵਤਾਰ, ਬਾਲਪਨ, ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ। ਅਨਹਦ ਸਬਦ ਪਰਮੇਸਰ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆਂ, ਚਉਸਠ ਜੋਗਣੀ, ਬਵੰਜਾਹ ਬੀਰ,ਛਿਆਂ ਜੜੀਆਂ,ਚੌਰਾਸੀਆਂ ਸਿੱਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ : ਇਸ ਕਉ ਨਮਸਕਾਰ ਕੀਜੀਐ ਜੀ । ਤਬ ਕਾਲੂ ਖੱੜੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਓਥੋ ਜਨਮੁ ਪਾਯਾ । ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ ਇਸਕੀ ਦ੍ਰਿਸਟ ਅਉਰ ਆਵੇ, ਆਤਮੇ ਅਭਿਆਸੁ ਪਰਮੇਸਰ ਕਾ ਕਰੇ। ਜਬ ਬਾਬਾ ਬਰਸਾਂ ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ ਕੀਆਂ ਕਰਨ, ਜੋ ਕਿਛ ਬਾਤ ਕਰੇ ਸੋ ਸਮਝ ਕਰੋ ਤਿਸਤੇ ਸਭਸ ਕਿਸੇ ਦੀ ਨਿਸਾ ਹੋਇ ਆਵੇ । ਹਿੰਦੂ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ ਕੋਈ ਖੁਦਾਇ ਕਾ ਸਾਦਿਕੁ ਪੈਦਾ ਹੋਇਆ ਹੈ ॥ : ੨. ਪਟੀ, ਪਾਧਾ, ਜਬ ਬਾਬਾ ਬਰਸਾਂ ਸੱਤਾਂ ਕਾ ਹੋਇਆ ਤਬ ਕਾਲੁ ਕਹਿਆ : ਨਾਨਕ ! ਤੂੰ ਪੜ ਤਬ ਗੁਰੁ ਨਾਨਕ ਕਉ ਪਾਂਧੇ ਪਾਸ ਲੈ ਗਇਆ | ਕਾਲੁ ਕਹਿਆ “ਧੇ ! ਇਸ ਨੂੰ ਪੜਾਇ । ਤਬ ਪੱਧੇ ਪੱਟੀ ਲਿਖ ਦਿੱਤੀ, ਅੱਖਰਾਂ ਪੇਸ ਕੀ ਮੁਹਾਰਣੀ, ਤਬ ਗੁਰੂ ਨਾਨਕ ਲਗਾ ਪਰਾਗ ਆਸਾ ਵਿਚ ਪਟੀ ਮ:੧ਆਦਿ ਬਾਣੀ ਹੋਈ: