ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੭ ) ਰਹਿੰਦਾ ਹੈ । ਜਬ ਮਾਂਗੈ ਤਾਂ ਦੇਵਣਾ। ਤਦਹੁ ਓਹੁ ਆਦਮੀ ਤਲਵੰਡੀ ਆਇਆ, ਕੋਹਾਂ ਦੋਹੁ ਉਪਰਿ ਆਇ ਬੈਠਾ, ਅਤੇ ਆਖਿਓਸੁ, “ਜੇ ਸਚੁ ਹੈ, ਤਾਂ ਮੈਂ ਕਉ ਸਦਾਇ ਲੇਵੇਗਾ । ਤਬ ਬਾਬੇ ਭਸਮਾ ਸਿਖ ਭੇਜਿਆ,ਆਖਿਓਸੁ, ਬਾਗ ਵਿਚ ਜੋ ਆਦਮੀ ਹੈ ਸੋ ਮੁਲਤਾਨ ਤੇ ਆਇਆ ਹੈ, ਮਖਦੂਮ ਬਹਾਵਦੀ ਕਾ, ਸੋ ਸਦਿ ਲੈਆਓ। ਤਬ ਓਹੁ ਗੁਰੂ ਪਾਸਿ ਲੇਇ ਆਇਆ। ਆਇ ਪੈਰਿ ਚੁਮਿਅਸੁ ॥ ਕਾਗਦੁ ਗੁਰੂ ਮੰਗਿ ਲਇਆ ਮਖਦੂਮ ਬਹਾਵਦੀ ਕਾਲ ਲਿਖਿਆ ਪੜਿਆ । ਜੋ ਮਖਦੂਮ ਬਹਾਵਦੀ ਲਿਖਿਆ ਹੈ :- ਲਓ 55 , Hsp ਲਾਇਨ ਜੋ ਅਸਾ ਲਦਣੁ ਲਦਿਆ ਅਸਾਡੀ ਕਰਿ ਕਾਇ ॥ ਤਬ ਬਾਬੇ ਲਿਖਿਆ ਸਲੋਕੁ ਉਸਕੇ ਸਲੋਕ ਉਪਰ ਕੀਤਾ : ਜੋ ਭਰਿਆ ਸੋ ਲਦ, ਸਭਨਾਂ ਹੁਕਮ ਰਜਾਇ ॥5B: ਤੇ 55 ਨਾਨਕ ਤੇ ਮੁਖ ਉਜਲੇ ਚਲੇ ਹਕੁ ਕਮਾਇ ॥੧॥ BE ਤਬ ਬਾਬੇ ਮੁਕਤੁ ! ਮੁਕਤੁ !) ਮਖਦੂਮ ਬਵਦੀ ਕਉ ਲਿਖਿਆ, ਜੋ ਤੁਸੀ ਚਹੁ, ਅਸੀ ਭੀ ਆਵਹਿਗੇ ਚਾਲੀਹ ਦਿਨਿ ਪਿਛੇ । ਤਤੁ ਮਹਲਿ ਸਬਦੁ ਹੋਇਆ, ਰਾਗੁ ਸੀ ਰਾਗ ਵਿਚਿ ਮਃ ੧॥: ਧਨ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥ ਪਬਣਿ ਕੇਰੇ ਪਤ ਜਿਉ ਢਲਿ ਢਲ ਜੰਮਣਹਾਰ ॥੧॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ ਕੀ ਨ ਸੁਣਹੀ ਗੋਰੀਏ ਆਪਣ ਕੰਨੀ ਸੋਇ॥ਲਗੀ ਆਵਹਿ ਸਾਹਰੇ ਨਿਤ ਨ ਪਈਆ ਹੋਇ॥ ੩ ॥ਨਾਨਕ ਸਤੀ ਪੇਈਐ ਜਾਣ ਵਿਰਤੀ . ਸੰਨਿ ॥ ਗੁਣ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ ਤਬ ਓਹ ਆਦਮੀ ਮੁਲਤਾਨ ਗਇਆ ਤਦਹੁ ਮਖਦੂਮ ਬਹਾਵਦੀ ਆਪਣਿਆਂ ਮੁਰੀਦਾਂ ਨਾਲਿ ਬਾਹਰਿ ਆਇਆ | ਅਗਹੁ ਓਹੁ ਇਕੁ ਨਾਉ ਲੈ ਆਇਆ ਤਬ ਮੁਖਦਮ ਬਹਾਵਦੀ ਦੇਖ ਕਰਿ ਲਗਾ ਬੈਰਾਗ ਕਰਣਿ । ਤਬ ਮੁਰੀਦਾਂ ਪੁਛਿਆ ਜੀ ਤੁਸੀਂ ਕਿਉਂ ਰੋਇ ? ਤਬ ਮਖਦੂਮ ਬਹਾਵਦੀ ਆਖਿਆ,

  • ਵਲੈਤ ਵਾਲੇ ਨੁਸਖੇ ਵਿਚ ‘ਭ ਤੇ 'ਸ' ਉਡੇ ਹੋਏ ਹਨ ਤੇ ਥਾਂ ਖਾਲੀ ਹੈ ਤੇ ਅਗ ਮਾ' ਸਾਬਤ ਦਿੱਸਦਾ ਹੈ । ਇਹ ਪੁਤਾ ਨਾਮ 'ਭਸਮ ਪਦ ਖਾਲਜਾ ਕਾਲਜ ਵਾਲੇ ਨੁਸਖੇ ਤੋਂ ਪਾਇਆ ਹੈ ।

ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ, . ਗੁਰਬਾਣੀ ਨਹੀਂ। ਅਗਹੁਤੋਂ ਲੈ ਆਇਆ ਤੱਕ ਦਾ ਪਾਠ ਹਾਵਾਨੁ: ਵਿਚ ਨਹੀਂ ਹੈ ।